ਮੈਨੇਜਮੈਂਟ ਕਮੇਟੀ ਨੇ ਬੱਚਿਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਨਵਾਂਸ਼ਹਿਰ (ਹਰਿੰਦਰ ਸਿੰਘ) ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ ਅਤੇ ਸਰੀਰਕ ਸਿਹਤ, ਮਾਨਸਿਕ ਕਰਨ ਵਿਚ ਸਹਾਈ ਹੁੰਦੀਆਂ ਹਨ ਅਤੇ ਤਣਾਅ ਤੋਂ ਰਾਹਤ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਹਾਲ ਹੀ ਵਿਚ ਖਤਮ ਹੋਈਆਂ ਜੋਨ ਨੰਬਰ 06 ਦੀਆਂ ਆਉਟਡੋਰ ਖੇਡਾਂ ਦੇ ਵਿੱਚ ਭਾਗ ਲੈ ਕੇ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਕੀਤਾ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੋਨ ਨੰਬਰ 06 ਦੀਆਂ ਖੇਡਾਂ ਦੇ ਮੁਕਾਬਲੇ ਮਿਤੀ 17 ਤੋਂ 22 ਅਗਸਤ ਤੱਕ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਗਏ ਜਿਨ੍ਹਾਂ ਫੁੱਟਬਾਲ ਦੇ ਤਿੰਨ ਵਰਗਾਂ 14,17 ਤੇ 19 ਸਾਲ ਉਮਰ ਗੁੱਟ ਦੇ ਮੈਚਾਂ ਵਿਚ ਖ਼ਾਲਸਾ ਸਕੂਲ ਪਹਿਲੇ ਸਥਾਨ ਤੇ ਰਿਹਾ। ਇਸ ਤੋਂ ਇਲਾਵਾ ਖੋ ਖੋ , ਕ੍ਰਿਕੇਟ ਦੀਆਂ (ਲੜਕੇ, ਲੜਕੀਆਂ) ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਸ਼ਾਨਦਾਰ ਜਿੱਤਾਂ ਹਾਸਿਲ ਕੀਤੀਆਂ। ਫੁੱਟਬਾਲ ਤੋਂ ਇਲਾਵਾ ਬਾਕੀ ਜੇਤੂ ਰਹੀਆਂ ਟੀਮਾਂ ਵਿਚ ਕ੍ਰਿਕੇਟ
U -17 ਲੜਕੇ (ਪਹਿਲਾਂ ਸਥਾਨ) U-19 ਲੜਕੇ ( ਦੂਜਾ ਸਥਾਨ) ਖੋ ਖੋ U-17 ਲੜਕੇ ( ਪਹਿਲਾਂ ਸਥਾਨ) U-17 ਲੜਕੀਆਂ (ਪਹਿਲਾਂ ਸਥਾਨ) U-14 ਲੜਕੀਆਂ (ਦੂਜਾ ਸਥਾਨ) U-14ਲੜਕੇ (ਦੂਜਾ ਸਥਾਨ) ਹਾਸਲ ਕੀਤਾ ਹੈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਖਿਡਾਰੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਆਸ ਪ੍ਰਗਟਾਈ ਕਿ ਸਾਡੇ ਖਿਡਾਰੀ ਜ਼ਿਲ੍ਹਾ ਤੇ ਨੈਸ਼ਨਲ ਪੱਧਰ ‘ਤੇ ਖੇਡ ਕੇ ਵਧੀਆ ਸਥਾਨ ਪ੍ਰਾਪਤ ਕਰਨਗੇ। ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਇੰਦਰਜੀਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਮੇਟੀ ਦੇ ਪ੍ਰਧਾਨ ਡਾ.ਜਸਵਿੰਦਰ ਸਿੰਘ, ਪ੍ਰਿੰਸੀਪਲ ਦਲਜੀਤ ਸਿੰਘ ਬੋਲਾ,ਪ੍ਰੇਮ ਸਿੰਘ,ਡੀ ਪੀ ਈ ਮਨਜੀਤ ਸਿੰਘ,ਇੰਦਰਜੀਤ ਮਾਹੀ,ਰੋਹਿਤ ਚੌਹਾਨ ,ਬਲਜਿੰਦਰ ਸਿੰਘ,ਗੁਰਦੀਪ ਕੌਰ ਭੁੱਲਰ,ਬਲਵੀਰ ਕੌਰ, ਪੂਜਾ ਸ਼ਰਮਾ, ਪੂਜਾ ਗੰਗੜ,ਮਿਸ ਕੰਚਨ ਸੋਨੀ, ਸੰਦੀਪ ਕੌਰ ਆਦਿ ਮੈਂਬਰ ਸ਼ਾਮਿਲ ਸਨ।



