ਬੀ ਐਲ ਓ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਤਹਿਤ ਸੂਧਾਈ ਕੀਤੀ

ਨਵਾਂਸ਼ਹਿਰ 23 ਅਗਸਤ, (ਹਰਿੰਦਰ ਸਿੰਘ) ਜ਼ਿਲ੍ਹਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਚੋਣ ਹਲਕਾ 047 ਨਵਾਂਸ਼ਹਿਰ ਕਮ-ਉਪਮੰਡਲ ਮਜਿਸਟ੍ਰੇਟ ਨਵਾਂਸ਼ਹਿਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਸੈਕਟਰ ਸੁਪਰਵਾਈਜ਼ਰ ਵਿਧਾਨ ਸਭਾ ਹਲਕਾ 047 ਨਵਾਂਸ਼ਹਿਰ ਵਲੋਂ ਉਨ੍ਹਾਂ ਅਧੀਨ ਆਉਂਦੇ ਪਿੰਡਾਂ, ਬੂਥਾਂ ਦੇ ਬੀ ਐਲ ਓਜ ਨੂੰ ਵੋਟਰ ਸੂਚੀਆਂ ਤਿਆਰ ਅਤੇ ਸੁਧਾਈ ਕਰਨ ਦੇ ਹੁਕਮ ਹੋਏ ਸਨ।ਜਿਸ ਤਹਿਤ ਮਿਤੀ 23 ਅਤੇ 24 ਅਗਸਤ ਨੂੰ ਸਪੈਸ਼ਲ ਕੈਂਪ ਲਗਾ ਕੇ ਬੂਥਾਂ ਤੇ ਬੈਠ ਕੇ ਫ਼ਾਰਮ ਪ੍ਰਾਪਤ ਕੀਤੇ ਗਏ। ਬੂਥ ਨੰਬਰ 89, 90, 91,92 ਦੇ ਬੂਥ ਲੈਵਲ ਅਫਸਰ ਤਰਸੇਮ ਲਾਲ, ਲੱਛਮੀ ਤੇ ਦਵਿੰਦਰ ਸਿੰਘ ਵੱਲੋਂ ਆਪਣੇ ਆਪਣੇ ਬੂਥਾਂ ਤੇ ਡਿਊਟੀ ਨਿਭਾਈ ਗਈ। ਉਨ੍ਹਾਂ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਸੋਧ ਕਰਵਾਉਣ ਲਈ ਉਪਰੋਕਤ ਮਿਤੀਆਂ ਨੂੰ ਫ਼ਾਰਮ ਭਰੇ ਜਾ ਰਹੇ ਹਨ। ਉਹਨਾਂ ਨੇ ਅਪੀਲ ਕੀਤੀ ਕਿ ਵੋਟਰ ਇਨ੍ਹਾਂ ਸਪੈਸ਼ਲ ਕੈਂਪਾਂ ਦਾ ਫਾਇਦਾ ਉਠਾ ਸਕਦੇ ਹਨ।ਇਸ ਮੌਕੇ ਸੁਖਵਿੰਦਰ ਕੌਰ,ਜਸਵੀਰ ਕੌਰ,ਕੁਮਾਰੀ ਗੋਲਡੀ, ਵਿਸ਼ਾਲ ਦੀਪ ਸੰਜਨਾ ਗੁਰਿੰਦਰ ਕੌਰ ਚਾਹਲ,ਮੰਗਲ ਸਿੰਘ, ਜਸਵਿੰਦਰ ਕੌਰ ਸੋਨੀਆਂ, ਕਮਲੇਸ਼ ਕੌਰ ਤੇ ਵੋਟਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!