ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿਖੇ ਸੈਂਟਰ ਪੱਧਰੀ ਕੁੱਕ ਕਮ ਹੈਲਪਰਾਂ ਦੇ ਹੋਏ ਖਾਣਾ ਬਨਾਉਣ ਦੇ ਮੁਕਾਬਲੇ

ਨਵਾਂਸ਼ਹਿਰ 22 ਅਗਸਤ (ਹਰਿੰਦਰ ਸਿੰਘ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿਖੇ ਸੈਂਟਰ ਪੱਧਰੀ ਕੁੱਕ ਕਮ ਹੈਲਪਰ ਦੇ ਮੁਕਾਬਲੇ ਸੈਂਟਰ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿੱਚ ਕਰਵਾਏ ਗਏ।ਜਿਸ ਵਿੱਚ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਵੱਖ ਵੱਖ ਸਕੂਲਾਂ ਸਕੂਲਾਂ ਦੇ ਕੁੱਕ ਕਮ ਹੇਲਪਰਾਂ ਨੇ ਹਿੱਸਾ ਲਿਆ।ਮੋਨਿਕਾ ਸ਼ਰਮਾ ਸ ਮ ਸ ਕਰੀਮਪੁਰ ਅਤੇ ਪਰਮਜੀਤ ਕੌਰ ਹੈੱਡ ਟੀਚਰ ਸ ਪ ਸ ਰਾਮਰਾਏਪੁਰ ਨੇ ਬਤੌਰ ਜੱਜ ਭੂਮਿਕਾ ਨਿਭਾਈ। ਮੁਕਾਬਲੇ ਵਿੱਚ ਸੁਖਵਿੰਦਰ ਕੌਰ ਸ ਪ ਸ ਪੁੰਨੂੰ ਮਾਜ਼ਰਾ ਪਹਿਲਾ ਸਥਾਨ, ਸੀਮਾ ਸ ਪ ਸ ਸਲੋਹ ਦੂਸਰਾ ਸਥਾਨ, ਨਿਰਮਲਾ ਕੁਮਾਰੀ ਸਰਕਾਰੀ ਮਿਡਲ ਸਕੂਲ ਕਰੀਮਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਮੂਹ ਭਾਗ ਲੈਣ ਵਾਲੇ ਕੁੱਕ ਕਮ ਹੈਲਪਰਾਂ ਨੂੰ ਸੀ. ਐਚ.ਟੀ. ਵਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮ ਵੰਡੇ।ਇਸ ਮੌਕੇ ਕ. ਬਲਵਿੰਦਰ,ਰਿੰਕੂ ਚੋਪੜਾ,ਸ਼ੈਲੀ ਜੈਰਥ,ਸ਼ਾਲੀਨਤਾ ਭਨੋਟ,ਗਗਨਦੀਪ,ਮਨਪ੍ਰੀਤ ਸਿੰਘ,ਸਿਮਰਨ ਕੌਰ,ਗੁਰਜਿੰਦਰ ਕੌਰ,ਕਮਲੇਸ਼ ਕੌਰ, ਰਜਨੀ, ਹਰਜੀਤ ਕੌਰ,ਰੀਤੂ ਕਪੂਰ, ਕੁਲਵਿੰਦਰ ਕੌਰ ਅਤੇ ਵੱਖ ਵੱਖ ਸਕੂਲਾਂ ਦੇ ਕੁੱਕ ਕਮ ਹੇਲਪਰ ਹਾਜਰ ਰਹੇ।

Leave a Reply

Your email address will not be published. Required fields are marked *

error: Content is protected !!