ਨੁੱਕੜ ਨਾਟਕ ਰਾਹੀਂ “ਡੇਲੀ ਮੌਰਨਿੰਗ ਫੁੱਟਬਾਲ ਕਲੱਬ” ਵਲੋਂ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਜਾਗਰੂਕ

ਨਸ਼ੇ ਨੌਜ਼ਵਾਨੀ ਦੇ ਵੱਡੇ ਦੁਸ਼ਮਣ ਇਹ ਜਿੱਥੇ ਸਿਹਤ ਤੇ ਭਵਿੱਖ ਖ਼ਰਾਬ ਕਰਦੇ ਉੱਥੇ ਪਰਿਵਾਰ ਦੇ ਅਧਾਰ ਨੂੰ ਵੀ ਕਮਜ਼ੋਰ ਕਰਦੇ: ਡਾ. ਰਮਨਦੀਪ
ਨਵਾਂਸ਼ਹਿਰ: 28 ਅਗਸਤ (ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ, ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਰਮਨਦੀਪ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਵਿਖੇ “ਡੇਲੀ ਮੌਰਨਿੰਗ ਫੁੱਟਬਾਲ ਕਲੱਬ” ਨਵਾਂਸ਼ਹਿਰ ਵਲੋਂ ਨੁੱਕੜ ਨਾਟਕ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਜੇ ਮਹਿਰਾ ਪ੍ਰਧਾਨ, ਡਿਪਟੀ ਸਮੂਹ ਸਿਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਚੈਅਰਮੈਨ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਅਭਿਆਨ ਵਿੱਚ ਯੋਗਦਾਨ ਪਾਉਂਦਿਆਂ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਸਰਫਿਰੋਸ ਰੰਗ ਮੰਚ ਤੇ ਯੂਥ ਕਲੱਬ ਵੱਲੋਂ ਨੁੱਕੜ ਨਾਟਕ ਖੇਡਿਆ ਗਿਆ। ਜਿਸ ਦਾ ਸ੍ਰੋਤਿਆਂ ਵਲੋਂ ਭਰਪੂਰ ਫਾਇਦਾ ਉਠਾਇਆ ਗਿਆ।ਇਸ ਮੌਕੇ ਡਾਕਟਰ ਰਮਨਦੀਪ ਨੇ ਕਿਹਾ ਕਿ ਨਸ਼ੇ ਨੌਜਵਾਨੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਇਹ ਨਾ ਸਿਰਫ ਵਿਅਕਤੀ ਦੀ ਸਿਹਤ ਅਤੇ ਭਵਿੱਖ ਨੂੰ ਬਰਬਾਦ ਕਰਦੇ ਹਨ, ਸਗੋਂ ਪਰਿਵਾਰ ਅਤੇ ਸਮਾਜ ਦੇ ਅਧਾਰ ਨੂੰ ਵੀ ਕਮਜ਼ੋਰ ਕਰਦੇ ਹਨ।ਤਰਸੇਮ ਲਾਲ ਨੇ ਕਿਹਾ ਕਿ ਸਾਡੀ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੀ ਟੀਮ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ ਜਿਸ ਨਾਲ਼ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਦੀ ਹੈ ਤੇ ਕੋਈ ਵੀ ਵੀਰ ਨਸ਼ਾ ਛੱਡਕੇ ਸਾਡੀ ਕਲੱਬ ਜੁਆਇੰਨ ਕਰ ਸਕਦਾ ਹੈ।ਇਸ ਮੌਕੇ ਦੀਪਕ ਕੁਮਾਰ,ਅਮਨ, ਸੰਦੀਪ ਕੁਮਾਰੀ, ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਮੈਂਬਰਾਂ, ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦੇ ਸਮੂਹ ਸਟਾਫ ਤੇ ਸਕਓਰਟੀ ਸਟਾਫ਼ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!