ਨਵਾਂਸ਼ਹਿਰ (ਹਰਿੰਦਰ ਸਿੰਘ) ਦੇਸ਼ ਵਿੱਚ ਖੇਡਾਂ ਦੀ ਪਰੰਪਰਾ ਨੂੰ ਕਾਇਮ ਰੱਖਣ ਅਤੇ ਭਾਰਤੀ ਖੇਡਾਂ ਦੇ ਮਹਾਨ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 29 ਅਗਸਤ ਨੂੰ “ਰਾਸ਼ਟਰੀ ਖੇਡ ਦਿਵਸ” ਮਨਾਇਆ ਜਾਂਦਾ ਹੈ।ਇਹ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਵੀ ਸ਼ਰਧਾਂਜਲੀ ਹੈ। ਰਾਸ਼ਟਰੀ ਖੇਡ ਦਿਵਸ ‘ਤੇ ਅੱਜ 29 ਅਗਸਤ 2025 ਨੂੰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੀ 120 ਵੀਂ ਜਯੰਤੀ ਹੈ। ਰਾਸ਼ਟਰੀ ਖੇਡ ਦਿਵਸ ਮੌਕੇ ਸਾਰੇ ਖੇਡ ਪ੍ਰੇਮੀਆਂ ਨੂੰ ਮੁਬਾਰਕਬਾਦ ਹੋਵੇ।

