5 ਸਤੰਬਰ ਨੂੰ ਲਾਈਨ ਕਲੱਬ ਕਰੇਗੀ ਅਧਿਆਪਕਾਂ ਦਾ ਸਨਮਾਨ : ਰਾਜੀਵ ਸਰਮਾ

ਨਵਾਂਸ਼ਹਿਰ/ਮੁਕੰਦਪੁਰ 29 ਅਗਸਤ (ਹਰਿੰਦਰ ਸਿੰਘ) ਲਾਇਨ ਕਲੱਬ ਮੁਕੰਦਪੁਰ ਦੀ ਮੀਟਿੰਗ ਕਲੱਬ ਪ੍ਰਧਾਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਲੱਬ ਨੇ ਆਪਣੀ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਵੇਗਾ। ਜਿਸ ਵਿੱਚ 31 ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ। ਇਹ ਉਹ ਅਧਿਆਪਕ ਹੋਣਗੇ ਜਿਨ੍ਹਾਂ ਨੇ ਸਿੱਖਿਆ ਸੇਵਾ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਲਾਇਨ ਬੀ ਐਮ ਗੋਇਲ ਜ਼ਿਲ੍ਹਾ ਗਵਰਨਰ ਅਤੇ ਵਿਸ਼ੇਸ਼ ਮਹਿਮਾਨ ਲਾਇਨ ਜੀ ਐਸ ਭਾਟੀਆ ਡਿਸਟਰਿਕਟ ਗਵਰਨਰ1 ,ਲਾਇਨ ਰਜੀਵ ਖੋਸਲਾ ਡਸਟ੍ਰਿਕਟ ਗਵਰਨਰ 2 ਅਤੇ ਕੀਨੋਟ ਸਪੀਕਰ ਲਾਇਨ ਸੁਰਿੰਦਰ ਪਾਲ ਸੋਦੀ ਪਾਸਟ ਵਾਈਸ ਮਲਟੀਪਲ ਚੇਅਰ ਪਰਸਨ ਹੋਣਗੇ। ਇਸ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੰਦਪੁਰ ਵਿਖੇ ਹੋਵੇਗਾ। ਇਸ ਸਮੇਂ ਸ੍ਰੀ ਰਜੀਵ ਸ਼ਰਮਾ ਕਲੱਬ ਪ੍ਰਧਾਨ ਗੁਰਮੁਖ ਸਿੰਘ ਕਲੱਬ ਖਜਾਨਚੀ ,ਅਮਰਜੀਤ ਖਟਕੜ ਕਲੱਬ ਸਕੱਤਰ ਬਲਜੀਤ ਸਿੰਘ ਲੱਲ ,ਅਰਜਨ ਦੇਵ ਕੁਲਦੀਪ ਬੰਗਾ ,ਬਲਜਿੰਦਰ ਕੁਮਾਰ,ਗੁਰਪਾਲ ਸਿੰਘ,ਕਿਸਨ ਚੰਦ , ਕਮਲਜੀਤ ਮਹਿਮੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!