ਵਿਧਾਇਕ ਡਾਕਟਰ ਨਛੱਤਰ ਪਾਲ ਨੇ ਪਾਰਟੀ ਵਰਕਰਾਂ ਸਮੇਤ ਵੱਖ ਵੱਖ ਮਸਲਿਆਂ ਬਾਰੇ ਰਾਜਪਾਲ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੈਮੋਰੰਡਮ

ਸਰਕਾਰ ਦੀ ਦਖਲਅੰਦਾਜ਼ੀ ਨਾਲ ਮਸਲਿਆਂ ਨੂੰ ਹੱਲ ਕਰਨ ਦੀ ਕੀਤੀ ਮੰਗਨਵਾਂਸ਼ਹਿਰ 29 ਅਗਸਤ (ਹਰਿੰਦਰ ਸਿੰਘ) ਨਵਾਂਸ਼ਹਿਰ ਵਿਖੇ ਬਸਪਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਸੈਂਕੜੇ ਪਾਰਟੀ ਵਰਕਰਾਂ ਸਮੇਤ ਪੰਜਾਬ ਦੇ ਰਾਜਪਾਲ ਦੇ ਨਾਂ ਹੇਠ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿਚ ਧਾਰਮਿਕ ਅਤੇ ਸਮਾਜਿਕ ਮਸਲਿਆਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਜਿਨ੍ਹਾਂ ਵਿਚ ਜ਼ਿਲ੍ਹਾ ਜਲੰਧਰ ਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਪੈਂਦੇ ਪਿੰਡ ਧੁਲੇਤਾ ਵਿੱਚ ਸ੍ਰੀ ਗੁਰੂ
ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਚਾਰਦੀਵਾਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਹ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਇਹ ਕਾਰਵਾਈ ਬਿਨਾਂ ਸੋਚੇ ਸਮਝੇ ਪਿੰਡ ਦੇ ਸਰਪੰਚ ਦੇ ਕਹਿਣ ‘ਤੇ ਕਰਨ, ਜਦਕਿ ਜਿੱਥੇ ਗੁਰੂ ਘਰ ਦੀ ਚਾਰਦੀਵਾਰੀ ਬਣੀ ਸੀ, ਉਹ ਜ਼ਮੀਨੇ ਪਿੰਡ ਵਿੱਚ ਸ੍ਰੀ ਗੁਰੂ ਰਵਿਦਾਸ ਘਰ ਦੇ ਲਈ ਰਾਖਵੀਂ ਸੀ ਅਤੇ ਇਸਦੇ ਆਧਾਰ ‘ਤੇ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰ ਫਿਲੌਰ ਨੇ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਇਸ ਜਗ੍ਹਾ ‘ਤੇ ਗੁਰੂ ਘਰ ਦੀ ਬਣੀ ਚਾਰਦੀਵਾਰੀ ਨੂੰ ਢਾਹੁਣ ਲਈ ਰਿਪੋਰਟ ਬਣਾ ਕੇ ਡੀ ਡੀ ਪੀ ਓ ਜਲੰਧਰ ਨੂੰ ਭੇਜ ਦਿੱਤੀ ਅਤੇ ਡੀ ਸੀ ਜਲੰਧਰ ਨੇ ਪਿੰਡ ਦੇ ਲੋਕਾਂ ਨੂੰ ਬਿਨਾਂ ਸੁਣੇ ਤੇ ਬਿਨਾਂ ਨਿਸ਼ਾਨਦੇਹੀ ਕਰਾਏ ਇਸ ਚਾਰਦੀਵਾਰੀ ਨੂੰ ਢਾਹੁਣ ਦਾ ਆਰਡਰ ਪਾਸ ਕਰ ਦਿੱਤਾ ਤੇ ਭਾਰੀ ਫੋਰਸ ਭੇਜ ਕੇ 21 ਅਗਸਤ ਨੂੰ ਚਾਰਦਿਵਾਰੀ ਨੂੰ ਢਾਹ ਦਿੱਤਾ।ਇਸ ਮਾਮਲੇ ਵਿੱਚ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ। ਦੂਸਰਾ ਬੀਤੇ ਦਿਨੀਂ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਸੁਖਬੀਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਭਗਵਾਨ ਵਾਲਮੀਕੀ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ। ਇਸ ਮਾਮਲੇ ਵਿੱਚ ਉਸਦੇ ਖਿਲਾਫ ਐਫ.ਆਈ.ਆਰ. ਦਰਜ ਹੋ ਚੁੱਕੀ ਹੈ ਤੇ ਹੁਣ ਇਸ ਵਿੱਚ ਅਗਲੀ ਕਾਰਵਾਈ
ਕੀਤੀ ਜਾਵੇ।ਇਸੇ ਤਰ੍ਹਾਂ ਪਟਿਆਲਾ ਦੇ ਪਿੰਡ ਬਠੋਈ ਕਲਾਂ ਵਿੱਚ ਦਲਿਤਾਂ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਤੋਂ ਬਾਅਦ 11 ਲੱਖ 50 ਹਜ਼ਾਰ ਰੁਪਏ ਬੀ ਡੀ ਪੀ ਓ ਰਾਹੀਂ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ 35 ਏਕੜ ਜ਼ਮੀਨ ਦਾ ਕਬਜ਼ਾ ਦਲਿਤਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਭੌਂ ਮਾਫੀਆ ਵੱਲੋਂ ਦਲਿਤਾਂ ਨਾਲ ਕੁੱਟਮਾਰ ਕੀਤੀ ਗਈ।ਇਸ ਮਾਮਲੇ ਵਿੱਚ ਅੱਜ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਪੀੜਤਾਂ ਨੂੰ ਉਨ੍ਹਾਂ ਦੇ ਨਾਂ ‘ਤੇ ਅਲਾਟ ਹੋਈ ਜ਼ਮੀਨ ਦਾ ਕਬਜ਼ਾ ਦੁਆਇਆ ਜਾਵੇ ਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।ਇਸ ਤਰ੍ਹਾਂ ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਸ਼ਰਾਬ ਦੇ ਠੇਕੇ ਖੋਲੇ ਗਏ ਹਨ ਉਨ੍ਹਾਂ ਨੂੰ ਬੰਦ ਕੀਤਾ ਜਾਵੇ।ਇਸੇ ਤਰ੍ਹਾਂ ਸਤਿਗੁਰੂ ਕਬੀਰ ਮੰਦਿਰ ਬਟਾਲਾ ਵਿਖੇ ਸ਼ਰਾਰਤੀ ਅੰਸਰਾਂ ਵਲੋਂ ਤੋੜਿਆ ਗਿਆ ਸੀ ਇਸ ਦੀ ਮੁੜ ਉਸਾਰੀ ਕੀਤੀ ਜਾਵੇ।ਇਸੇ ਤਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੱਕ ਔੜ ਬਲਾਕ ਪਿਛਲੇ ਦਿਨੀਂ ਭੰਗ
ਕਰ ਦਿੱਤਾ ਗਿਆ ਸੀ ਨੂੰ ਮੁੜ ਬਹਾਲ ਕਰਨ,ਪੰਜਾਬ ਦੇ ਵਿੱਚ ਹੜ੍ਹ ਆਉਣ ਦੇ ਕਾਰਨ ਲੋਕਾਂ ਦੇ ਮਕਾਨ ਡਿੱਗ ਗਏ ਹਨ ਅਤੇ ਫਸਲਾਂ ਖਰਾਬ ਹੋ ਗਈਆਂ ਹਨ। ਉਹਨਾਂ ਦਾ ਮੁਆਵਜਾ ਜਲਦੀ ਤੋਂ ਜਲਦੀ ਦਿੱਤਾ ਜਾਵੇ।ਵਿਧਾਇਕ ਵੱਲੋਂ ਪਾਰਟੀ ਵਰਕਰਾਂ ਸਮੇਤ ਉਪਰੋਕਤ ਮਾਮਲਿਆਂ ਤੇ ਸਰਕਾਰ ਨੂੰ ਨਿਆਂਸੰਗਤ ਪਹੁੰਚ ਅਪਣਾਉਣ ਤੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ।ਵਿਧਾਇਕ ਨੱਛਤਰ ਪਾਲ,ਪਰਵੀਨ ਬੰਗਾ ਜਨਰਲ ਸੈਕਟਰੀ,ਸਰਬਜੀਤ ਜਾਫਰਪੁਰ ਜਿਲਾ ਪ੍ਰਧਾਨ,ਰਸ਼ਪਾਲ ਮਹਾਲੋ,ਚਰਨਜੀਤ ਸੁਮਨ, ਸਤਪਾਲ ਰਟੈਡਾ ਸਾਰੇ ਵਿਧਾਨ ਸਭਾ ਪ੍ਰਧਾਨ,ਮਨੋਹਰ ਕਮਾਮ,ਗੁਰਮੁਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ,ਗਿਆਨ ਚੰਦ ਦਫਤਰ ਇੰਚਾਰਜ,xSDO ਚਮਨ ਲਾਲ,ਕਰਨੈਲ ਦਰਦੀ,x ਸੁਪਰ ਡੈਂਨਟ ਸਰਵਨ ਰਾਮ,ਕੇਸਰ ਸੱਲਣ,ਮਾ ਹਰਮੇਸ਼ ਨੌਰਦ,ਜੈਪਾਲ ਸੁੰਡਾ,ਵਿਜੇ ਗੁਣਾਚੌਰ,ਸਤਪਾਲ ਰਟੈਂਡਾ,ਮਨਜੀਤ ਸੂਦ,ਭੁਪਿੰਦਰ ਬੇਗਮਪੁਰ,ਸੁਰਜੀਤ ਕਰੀਹਾ,ਅਮਰੀਕ ਸਿੰਘ ਬੰਗਾ,ਮੇਜਰ ਘਟਾਰੋਂ,ਵਕੀਲ ਰਾਜ ਕੁਮਾਰ,ਵਕੀਲ ਮੁਕੇਸ਼ ਕੁਮਾਰ,ਹਰਬਲਾਸ ਬੱਧਣ, ਕਸ਼ਮੀਰ ਸਿੰਘ,ਹਾਰਬਲਾਸ ਬਸਰਾ,ਰਾਮਲਾਲ,ਅਸ਼ਵਨੀ ਕੁਮਾਰ,ਜਸਵੰਤ ਕਲਸੀ,ਓਂਕਾਰ ਸਿੰਘ, ਦਲੀਪ ਕੁਮਾਰ,ਮਾ ਕੇਵਲ ਕ੍ਰਿਸ਼ਨ,ਪਰਸ਼ੋਤ ਲੱਧੜ, ਚਰਨਜੀਤ,ਵਕੀਲ ਹਰਗੋਪਾਲ, ਦਿਲਬਾਗ ਰਾਏ ਸਕਤਰ ਪੰਜਾਬ,ਦਵਿੰਦਰ ਸ਼ੀਹਮਰ,ਰਾਕੇਸ਼ ਕੁਮਾਰ,ਬਲਦੇਵ ਮਾਹੀ,ਮਦਨ ਲਾਲ,ਸ਼ੁਸ਼ੀਲ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!