ਚੰਨ ਵੱਲ ਵਧਦੇ ਕਦਮ ਭਾਰਤ

ਭਾਰਤ ਦੇ ਇਸਰੋ (ISRO) ਦੇ ਵਿਗਿਆਨਕਾਂ ਨੇ 1962 ਵਿੱਚ ਅੰਤਰਿਕਸ਼ ਮਿਸ਼ਨ ਦੀ ਸ਼ੁਰੂਆਤ ਰਾਕਟਾਂ ਨੂੰ ਸਾਇਕਲ ਤੇ ਲਿਜਾ ਕੇ ਕੀਤੀ ਸੀ। ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ -1,22 ਅਕਤੂਬਰ 2008 ਨੂੰ ਲਾਂਚ ਕੀਤਾ ਗਿਆ।ਇਹ ਧਰਤੀ ਦੀ ਪ੍ਰਿਧੀ ਤੋਂ ਬਾਹਰ ਦਾ ਪਹਿਲਾ ਪੁਲਾੜ ਮਿਸ਼ਨ ਸੀ।ਇਸ ਮਿਸ਼ਨ ਦਾ ਮੁੱਖ ਮੰਤਵ ਇਕ ਮਾਨਵ ਰਹਿਤ ਵਿਮਾਨ ਨੂੰ ਚੰਦਰਮਾ ਉਤੇ ਰੱਖਣਾ ਸੀ,ਤਾਂ ਕਿ ਚੰਦਰਮਾ ਦੀ ਖਣਿਜ ਅਤੇ ਰਸਾਇਣਕ ਬਣਤਰ ਦਾ ਪਤਾ ਲੱਗ ਸਕੇ। ਇਸ ਨੂੰ ਪੀ.ਐਸ.ਐਲ.ਵੀ -ਸੀ 11 ਲਾਂਚ ਰਾਕੇਟ ਦੁਆਰਾ ਲਾਂਚ ਕੀਤਾ
ਗਿਆ ਸੀ। ਪਰ ਉਹ ਸ਼ੇਕਲੇਟਨ ਕਰੇਟਰ ਤੇ ਕਰੈਸ਼ ਹੋ ਗਿਆ ਸੀ।ਬਾਅਦ ਵਿੱਚ ਇਸ ਜਗ੍ਹਾ ਨੂੰ ਜਵਾਹਰ ਪੁਆਇੰਟ ਕਿਹਾ ਗਿਆ ਸੀ। ਇਸ ਵਿੱਚ ਭਾਰਤ ਵਿੱਚ ਨਿਰਮਿਤ ਹੇਠ ਲਿਖੇ ਪੰਜ ਯੰਤਰ ਲਗਾਏ ਗਏ ਹਨ
1 – Chandrayaan Energetic Neutral Analyzer (CENA)
2 – Moon_mpact Probe (MIP)
3 – Radiation
Dose Monitor (RADOM) 4 – Terrain Mapping Camera (TMC)
5 – Moon Mineralogy Mapper (M3)
6 -Chandrayaan 1 X-ray Spectrometer (C1XS)
7 – Solar Pane ਭਾਰਤ ਦਾ ਦੂਸਰਾ ਚੰਦਰਮਾ ਅਭਿਆਨ ਚੰਦਰਯਾਨ – 2, 22 ਜੁਲਾਈ 2019 ਵਿੱਚ ਲਾਂਚ ਕੀਤਾ ਗਿਆ ਸੀ।ਚੰਦਰਯਾਨ-2 ਨੇ ਚੰਦਰਮਾ ਉਤੇ ਪਾਣੀ ਦੇ ਅਣੂਆ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਇਹ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਬਰ ਨਾਲ ਲੈਸ ਸੀ। ਪ੍ਰੰਤੂ 06 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ਤੇ ਸੋਫ ਲੈਂਡਿੰਗ ਦੀ ਕੌਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਜਗ੍ਹਾ ਨੂੰ ਤਿਰੰਗਾਂ ਪੁਆਇੰਟ ਕਿਹਾ ਗਿਆ ਹੈ। ਸੰਪਰਕ ਟੁਟਣ ਤੋ ਪਹਿਲਾਂ ਇਸ ਦੀ ਚੰਦਰਮਾ ਤੋ ਦੂਰੀ ਸਿਫ 2.1ਕਿਲੋਮੀਟਰ ਸੀ।ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।ਭਾਰਤ ਦਾ ਤੀਸਰਾ ਚੰਦਰਮਾ ਅਭਿਆਨ ਚੰਦਰਯਾਨ – 3,14 ਜੁਲਾਈ 2023 ਵਿੱਚ 2.35.ਮਿੰਟ ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀ ਕੋਟਾ ਤੋ ਲਾਂਚ ਕੀਤਾ ਗਿਆ ਸੀ।ਇਸ ਨੇ 23 ਅਗਸਤ 2023 ਨੂੰ 40 ਦਿਨ ਦੇ ਸਫਰ ਤੋ ਬਾਅਦ ਇਸ ਨੇ ਚੰਦਰਮਾ ਦੀ ਸਤ੍ਹਾ ਤੇ ਦੱਖਣੀ ਧਰੁਵ ਤੇ ਉਤਰ ਕੇ ਇਤਿਹਾਸ ਰਚ ਦਿੱਤਾ ਅਤੇ ਦੱਖਣੀ ਧਰੁਵ ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋ ਇਸ ਜਗ੍ਹਾ ਨੂੰ ਸ਼ਿਵ ਸ਼ਕਤੀ ਪੁਆਇੰਟ ਕਿਹਾ ਗਿਆ ਹੈ।ਚੰਦਰਯਾਨ-3 ਲਈ ਕੁਲ ਖਰਚਾ 615 ਕਰੋੜ ਆਇਆ ਜੋ ਕਿ ਦੁਨੀਆ ਦੇ ਅੰਤਰਿਕਸ਼ ਮਿਸ਼ਨ ਤੋ ਬਹੁਤ ਘੱਟ ਹੇ।ਚਾਇਨਾ ਦੇ Chang’e 4 ਲਈ ਕੁਲ ਖਰਚਾ 1752 ਕਰੋੜ ਆਇਆ। ਰਸ਼ੀਆ ਦੇ Luna 25 ਲਈ ਕੁਲ ਖਰਚਾ 1600 ਕਰੋੜ
ਆਇਆ।Luna 25 ਚੰਦਰਮਾ ਦੀ ਸਤ੍ਹਾ ਤੇ ਕਰੈਸ਼ ਹੋ ਗਿਆ ਸੀ।ਚੰਦਰਯਾਨ -3 ਦਾ ਬਜਟ ਆਦੀ ਪੁਰਸ਼ ਭਾਰਤੀ ਫਿਲਮ ਦੇ ਨਿਰਮਾਣ ਤੋ ਵੀ ਘੱਟ ਆਇਆ ਹੈ।ਅਮਰੀਕਾ ਚੰਨ ਤੇ ਪਹੁਚੰਣ ਵਾਲਾ ਪਹਿਲਾ ਦੇਸ਼ ਰਸ਼ਿਆ ਦੂਜਾ ਦੇਸ਼,ਚਾਇਨਾ ਤੀਜਾ ਦੇਸ਼ ਅਤੇ
ਭਾਰਤ ਚੌਥਾ ਦੇਸ਼ ਬਣ ਗਿਆ।ਇਸ ਨੇ ਪੂਰੀ ਦੁਨੀਆ ਨੂੰ ਚਕਿਤ ਕਰ ਦਿਤਾ। ISRO ਨੇ ਲਿਖਿਆ ਹੈ “ ਮੈਂ ਅਪਣੀ ਮੰਜਿਲ ਤੇ ਪਹੁੰਚ ਗਿਆ ਹਾਂ,ਅਤੇ ਤੁਸੀਂ ਵੀ” ISRO Chief S.Somnath ਨੇ ਦੱਸਿਆਂ ਕਿ ਇਸ ਮਿਸ਼ਨ ਦਾ ਸਭ ਤੋ ਅੋਖਾ ਕੰਮ ਚੰਦਰਯਾਨ 3 ਨੂੰ ਪੁਲਾੜ ਵਿੱਚ ਲੇ ਜਾਣਾ ਸੀ ਅਤੇ ਫਿਰ ਦੂਜਾ ਔਖਾ ਕੰਮ ਇਸ ਨੂੰ ਚੰਦਰਮਾ ਤੇ ਉਤਾਰਨਾ ਸੀ। ਉਨ੍ਹਾਂ ਨੇ ਅਮਰੀਕਾ ਦੀ NASA, ਅਸਟਰੇਲਿਆ ਅਤੇ ਬ੍ਰਿਟੇਨ ਦੇ ਗਰਾਂਉਡ ਸਟੈਸ਼ਨਾਂ ਦਾ ਵੀ ਧੰਨਵਾਦ ਕੀਤਾ।ਚੰਦਰਮਾ ਤੇ ਵਿਕਰਮ ਲੇਂਡਰ ਦੀ ਸਾਫਟ ਲੈਡਿੰਗ ਤੋ ਬਾਅਦ ਪਰਗਿਆਨ ਰੋਵਰ ਨੇ ਇਸ ਵਿਚੋ ਨਿਕਲ ਕੇ ਖੋਜ ਕਰਨ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੰਦਰਮਾ ਦੀ ਸਤ੍ਹਾ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾਹੈ।ਵਿਕਰਮ ਲੈਂਡਰ ਦਾ ਨਾਮ Dr. Vikram Sarabhai ਦੇ ਨਾਮ ਤੇ ਰੱਖਿਆ ਗਿਆ ਸੀ। ਉਨ੍ਹਾਂ ਨੂੰ “father of the Indian space program.” ਕਿਹਾ ਜਾਂਦਾ ਹੈ।ਵਿਕਰਮ ਲੇਂਡਰ ਸੁਰੱਖਿਅਤ ਚੰਦਰਮਾ ਲੈਂਡਿੰਗ ਅਤੇ ਰੋਵਰ ਦੇ ਕੈਰਿਅਰ ਲਈ ਵੱਖ-ਵੱਖ ਸੈਂਸਰਾਂ ਨਾਲ ਬਣਾਇਆ ਗਿਆ ਹੈ। ਪਰਗਿਆਨ ਰੋਵਰ ਸਤ੍ਹਾ ਸਮੱਗਰੀ,ਗਰਮੀ ਦੇ ਪ੍ਰਵਾਹ ਅਤੇ ਚੰਦਰਮਾ ਤੇ ਭੂਚਾਲ ਦੀ ਗਤੀਵਿਧੀ ਬਾਰੇ ਜਾਣਕਾਰੀ ਦਾ ਵਿਸ਼ਲੇਸ਼ਣ ਲਈ ਬਣਾਇਆ ਗਿਆ ਹੈ।ਇਸ ਤੋ ਇਲਾਵਾ ਚੰਦਰਯਾਨ 3 ਦੀ ਟ੍ਰੈਜਕਟਰੀ ਨੂੰ ਚਲਾਉਣ ਲਈ ਰੋਵਰ ਅੰਦਰ ਅਜਿਹੇ ਸੋਫਟਵੇਅਰ ਸਥਾਪਿਤ ਕੀਤੇ ਗਏ ਹਨ,ਜੋ ਮਿਸ਼ਨ ਦੌਰਾਨ ਆਉਣ ਵਾਲੇ ਕਿਸੇ ਵੀ ਖਤਰੇ ਜਾਂ ਨੁਕਸ ਦਾ ਪਤਾ ਲਗਾਉਣ ਦੀ ਸਮਰੱਥ ਰੱਖਦੇ ਹਨ।ਰੋਵਰ ਦਾ ਭਾਰ 27 ਕਿਲੋਗ੍ਰਾਮ ਹੈ।ਇਸ ਦੇ ਛੇ ਪਹੀਏ ਅਤੇ ਨੇਵੀਗੇਸ਼ਨ ਲਈ ਥ੍ਰੀ ਡੀ ਕੈਮਰਾ ਹੈ।ਰੋਵਰ ਕਿਸੇ ਵੀ ਦਿਸ਼ਾ ਵਿੱਚ 500 ਮੀਟਰ ਦੂਰੀ ਤੈਅ ਕਰ ਸਕਦਾ ਹੈ।ਲੈਂਡਰ ਅਤੇ ਰੋਵਰ ਸੂਰਜੀ ਉਰਜਾ ਨਾਲ ਸੰਚਾਲਿਤ ਹਨ।ਇਕ ਚੰਦਰ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ।ਚੰਦਰਯਾਨ 3 ਸਿਰਫ ਭਾਰਤ ਲਈ ਹੀ ਨਹੀ ਪੂਰੀ ਦੁਨੀਆ ਲਈ ਖਾਸ ਅਤੇ ਮਹੱਤਵਪੂਰਣ ਹੈ।ਪਰਗਿਆਨ ਰੋਵਰ ਚੰਦਰਮਾ ਦੇ ਅਹਿ ਖੇਤਰ ਵਿੱਚ ਜਾਏਗਾ ਜਿਸ ਬਾਰੇ ਹਾਲੇ ਕੋਈ ਜਾਣਕਾਰੀ ਨਹੀ ਹੈ।ਇਹ ਸਿਰਫ ਚੰਦਰਮਾ ਲਈ ਹੀ ਨਹੀ ਬਲਕੀ ਹੋਰ ਗ੍ਰਹਿ ਵਾਰੇ ਵੀ ਭਵਿਖ
ਵਿੱਚ ਹੋਣ ਵਾਲੀਆ ਖੋਜਾਂ ਰਾਹ ਖੋਲੇਗਾ।ਚੰਦਰਯਾਨ 3 ਤੇ 5 PAYLOADS ਲਗਾਏ ਗਏ ਹਨ।ਇਹਨਾ ਵਿਚੋ 3 PAYLOADS ਵਿਕਰਮ ਲੈਂਡਰ ਤੇ ਲਗਾਏ ਗਏ ਹਨ ਅਤੇ 02 PAYLOADS, Pargyan rover ਤੇ ਲਗਾਏ ਹਨ।ਵਿਕਰਮ ਲੈਂਡਰ ਤੇ ਲਗਾਏ ਗਏ ਪੈਲੋਡ 1.RAMBHA (Radio Anatomy of Moon Bound Hypersensitive atmosphere) & Chandrayaan 3 Lunar
Lander ਦੇ payload ਉਤੇ ਲਗਾਇਆ ਗਿਆ ਹੈ। ਇਹ ਚੰਦਰਮਾ ਦੇ lonosphere ਦਾ ਵਿਸ਼ਲੇਸ਼ਣ ਕਰੇਗਾ ਜੋ ਕਿ ਚੰਦਰਮਾ ਦੇ ਪਲਾਜ਼ਮਾ (ਆਇਨਾਂ ਅਤੇ ਇਲੇਕਟਰਾਨਾਂ) ਨੂੰ ਮਾਪਣ ਅਤੇ ਸਮੇ ਦੇ ਨਾਲ ਬਦਲਾਵ ਨੂੰ ਮਾਪਣ ਵਿੱਚ ਸਹਾਇਤਾ ਕਰੇਗਾ। 2.ILSA (Instrument for Lunar Seismic Activity):-ਲ਼ੇਡਿੰਗ ਸਾਇਟਦੇ ਆਲੇ ਦੁਆਲੇਭੁਚਾਲ ਨੂੰ ਮਾਪਣ ਦੀ ਜਾਂਚ ਕਰੇਗਾ।
3.ChaSTE (Chandra’s Surface Thermo physical Experiment):-ਧਰੁਵੀ ਖੇਤਰ ਦੇ ਨੇੜੇ ਦੀ ਸਤ੍ਹਾ ਦੀ ਥਰਮਲ ਵਿਸ਼ੇਸ਼ਤਾਵਾਂ ਦਾ ਅਧਿਐਨ ਕਰੇਗਾ। ਪਰਗਿਆਨ ਰੋਵਰ ਤੇ ਲਗਾਏ ਗਏ ਪੈਲੋਡ
1.APXS(Alpha Particle X-ray Spectrometer):-ਰਸਾਇਣਕ ਰਚਨਾ ਦਾ ਅਧਿਐਨ ਕਰੇਗਾਅਤੇ ਸਤ੍ਹਾ ਦੀ ਖਣਿਜ ਰਚਨਾ ਦਾ ਅਧਿਐਨ ਕਰੇਗਾ।ਤਿਆਰ ਕੀਤਾ ਗਿਆ ਡਾਟਾ ਇਸ ਗੱਲ ਤੇ ਰੋਸਨੀ ਪਾਏਗਾ ਕਿ ਕਿਸ ਖੇਤਰ ਵਿੱਚ ਪਾਣੀ ਪਾਇਆ ਜਾ ਸਕਦਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਦੱਖਣੀ ਧਰੂਵ ਤੇ ਪਾਏ ਜਾਣ ਵਾਲੇ ਕ੍ਰੈਟਰ ਤੇ ਜੰਮੇ ਹੋਏ ਪਾਣੀ ਦੀ ਬਹੁਤਿਅਤ ਹੋ ਸਕਦੀ ਹੈ। ਇਸ ਜਗ੍ਹਾ ਇਨਸਾਨੀ ਬਸਤੀ ਬਸਾਈ ਜਾ ਸਕਦੀ ਹੈ।
2.LIBS(Laser Induced BreakdownSpectroscope) :-ਲੈਡਿੰਗ ਸਾਇਟ ਦੇ ਆਲੇ ਦੁਆਲੇ ਚੰਦਰਮਾ ਦੀ ਮਿੱਟੀ ਅਤੇ ਅਤੇ ਚਟਾਨਾਂ ਦੀ ਮੂਲ ਰਚਨਾਦਾ ਅਧਿਐਨ ਕਰੇਗਾ।ਚੰਦਰ ਦੀ ਲੈਂਡਿੰਗ ਸਾਇਟ ਦੇ ਆਲੇ ਦੁਆਲੇ ਚੰਦਰ ਦੀ ਮਿੱਟੀ ਅਤੇ ਚਟਾਨਾਂ ਵਿੱਚ (Mg,Al,Si,K,Ca,Fe,TY) ਤੱਤਾਂ ਦਾ ਅਧਿਐਨ ਕਰੇਗਾ।

Surinder Pal Agnihotri
Principal
PM SHRI GSS School Langroya
9464283279
Courtesy: ISRO/NASA/BBC/ROSCOSMOS/Times of India/Google/The Tribune

Leave a Reply

Your email address will not be published. Required fields are marked *

error: Content is protected !!