25 ਲੜੀਵਾਰ ਗੁਰਮਤਿ ਸਮਾਗਮ ਦੀ ਅਰੰਭਤਾ ਅੱਜ ਤੋਂਗੁ: ਟਾਹਲੀ ਸਾਹਿਬ ਵਿਖੇ ਹੋਵੇਗੀ ਪਹਿਲੇ ਸਮਾਗਮ ਦੀ ਆਰੰਭਤਾ

ਨਵਾਂਸ਼ਹਿਰ 05 ਸਤੰਬਰ (ਹਰਿੰਦਰ ਸਿੰਘ) ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵਾਂਸ਼ਹਿਰ ਵਿਖੇ 25, 26 ਅਤੇ 27 ਅਕਤੂਬਰ ਨੂੰ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਿਤ ਸਮਾਗਮਾਂ ਦੀ ਲੜੀ ਅੱਜ ਮਿਤੀ 6 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਗੜਸ਼ੰਕਰ ਰੋਡ ਨਵਾਂਸ਼ਹਿਰ ਤੋਂ ਆਰੰਭ ਕੀਤੀ ਜਾ ਰਹੀ ਹੈ।ਪਹਿਲੇ ਦਿਨ ਦੇ ਸਮਾਗਮ ਵਿੱਚ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਉਪਰੰਤ ਗਿਆਨੀ ਸਰਬਜੀਤ ਸਿੰਘ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਇਤਿਹਾਸ ਨਾਲ ਜੋੜਨਗੇ ।ਇਸ ਵਾਰ ਕੁੱਲ 25 ਗੁਰਮਤਿ ਸਮਗਾਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ, ਤਹਿਸੀਲ ਬੰਗਾ, ਤਹਿਸੀਲ ਬਲਾਚੌਰ,ਰਾਹੋਂ ਅਤੇ ਅਲੱਗ ਅਲੱਗ ਪਿੰਡਾਂ ਤੋਂ ਇਲਾਵਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਅਤੇ ਮਾਛੀਵਾੜਾ ਸਾਹਿਬ (ਲੁਧਿਆਣਾ ) ਦੇ ਵਿਸ਼ੇਸ਼ ਸਮਾਗਮ ਸ਼ਾਮਿਲ ਹਨ। ‌ਗੁਰੂ ਨਾਨਕ ਮਿਸ੍ਨ ਸੇਵਾ ਸੋਸਾਇਟੀ ਦੇ ਮੈਂਬਰ ਸਾਹਿਬਾਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਲੜੀ ਦੌਰਾਨ 06 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ, 07 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ,08 ਸਤੰਬਰ ਨੂੰ ਗੜਸ਼ੰਕਰ, 09 ਸਤੰਬਰ ਨੂੰ ਗਰਚਾ, 10 ਸਤੰਬਰ ਨੂੰ ਪਿੰਡ ਉੜਾਪੜ,11 ਸਤੰਬਰ ਨੂੰ ਪਿੰਡ ਉਸਮਾਨਪੁਰ,13 ਸਤੰਬਰ ਨੂੰ ਪਿੰਡ ਰੱਕੜਾਂ ਢਾਹਾਂ, 14 ਸਤੰਬਰ ਨੂੰ ਪਿੰਡ ਮਹਿਤਪੁਰ ਉਲਦਣੀ,16 ਸਤੰਬਰ ਨੂੰ ਪਿੰਡ ਲਧਾਣਾ ਉੱਚਾ, 18 ਸਤੰਬਰ ਨੂੰ ਪਿੰਡ ਧਰਮਕੋਟ , 20 ਸਤੰਬਰ ਨੂੰ ਗੁਰਦੁਆਰਾ ਨਾਨਕ ਮਤਾ ਸਾਹਿਬ ਰਾਹੋ ਵਿਖੇ, 21 ਸਤੰਬਰ ਨੂੰ ਬਲਾਚੌਰ ਵਿਖੇ ਤਹਿਸੀਲ ਪੱਧਰੀ ਸਮਾਗਮ , 23 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ , 24 ਸਤੰਬਰ ਨੂੰ ਪਿੰਡ ਪੱਲੀ ਝਿੱਕੀ 25 ਸਤੰਬਰ ਨੂੰ ਪਿੰਡ ਆਕਲਿਆਣਾ, 27 ਸਤੰਬਰ ਨੂੰ ਗੁਰਦੁਆਰਾ ਬੋਹੜਾਂ ਵਾਲਾ ਪਿੰਡ ਲੰਗੜੋਆ, 28 ਸਤੰਬਰ ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਲੁਧਿਆਣਾ,29 ਸਤੰਬਰ ਨੂੰ ਚਰਨ ਕੰਵਲ ਸਾਹਿਬ ਬੰਗਾ, 01 ਅਕਤੂਬਰ ਨੂੰ ਪਿੰਡ ਰਾਮਪੁਰ ਅਟਾਰੀ, 04 ਅਕਤੂਬਰ ਨੂੰ ਪਿੰਡ ਗੁੱਲਪੁਰ, 05 ਅਕਤੂਬਰ ਨੂੰ ਪਿੰਡ ਸੁਧਾ ਮਾਜਰਾ,7 ਅਕਤੂਬਰ ਨੂੰ ਪਿੰਡ ਕਾਹਲੋ, 8 ਅਕਤੂਬਰ ਨੂੰ ਗੁ: ਸਿੰਘ ਸਭਾ ਨਵਾਂਸ਼ਹਿਰ, 09 ਅਕਤੂਬਰ ਨੂੰ ਮੁਸਾਪੁਰ ਅਤੇ 11 ਅਕਤੂਬਰ ਨੂੰ ਸੰਪੂਰਨਤਾ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਨਗਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਹੋਣਗੇ।ਸਾਰੇ ਹੀ ਸਮਾਗਮ ਸ਼ਾਮ 6.00 ਵਜੇ ਤੋਂ ਲੈ ਕੇ ਰਾਤ 9.00 ਵਜੇ ਤੱਕ ਹੋਣਗੇ। ਇਸ ਵਾਰ ਦੇ ਗੁਰਮਤ ਸਮਾਗਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਤੋਂ ਇਲਾਵਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਵੀ ਸਮਰਪਿਤ ਕੀਤੇ ਜਾਣਗੇ।ਇਸ ਮੀਟਿੰਗ ਵਿਚ ਜਗਦੀਪ ਸਿੰਘ ਖਜਾਨਚੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ ਅਮਰੀਕ ਸਿੰਘ ਬਛੌੜੀ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ,ਜੀਤ ਸਿੰਘ ਅਟਾਰੀ, ਦਰਸ਼ਨ ਸਿੰਘ, ਗਿਆਨ ਸਿੰਘ,ਹਕੀਕਤ ਸਿੰਘ, ਸੋਹਣ ਸਿੰਘ ਉਸਤਾਦ, ਮਾਸਟਰ ਨਿਰਮਲ ਸਿੰਘ ਪਿੰਡ ਕੁਨੈਲ ਤਹਿਸੀਲ ਗੜ੍ਹਸ਼ੰਕਰ, ਪਰਸ਼ੋਤਮ ਸਿੰਘ ਤੇ ਕਰਨਜੋਤ ਸਿੰਘ ਪਿੰਡ ਖੰਡੂਪੁਰ ਬਲਾਚੌਰ, ਮਨਮੋਹਨ ਸਿੰਘ,ਦਰਸ਼ਨ ਸਿੰਘ,ਮੁਖਵਿੰਦਰ ਪਾਲ ਸਿੰਘ, ਭਗਵਾਨ ਸਿੰਘ,ਅਤੇ ਹੋਰ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!