1.ਬੰਨ੍ਹ ਬਣਾਉਣ – ਦਰਿਆਵਾਂ ਅਤੇ ਨਾਲਿਆਂ ਦੇ ਕਿਨਾਰਿਆਂ ‘ਤੇ ਮਿੱਟੀ, ਪੱਥਰ ਜਾਂ ਸੀਮੈਂਟ ਦੇ ਮਜ਼ਬੂਤ ਬੰਨ੍ਹ ਬਣਾਏ ਜਾਂਦੇ ਹਨ ਤਾਂ ਜੋ ਪਾਣੀ ਪਿੰਡਾਂ ਅਤੇ ਖੇਤਾਂ ਵਿੱਚ ਨਾ ਵੜੇ।ਇਹ ਮਜ਼ਬੂਤ ਰੋਕਾਂ ਵਰਗਾ ਕੰਮ ਕਰਦੇ ਹਨ ਤੇ ਪਾਣੀ ਨੂੰ ਪਿੰਡਾਂ ਤੇ ਖੇਤਾਂ ਵੱਲ ਜਾਣ ਤੋਂ ਰੋਕਦੇ ਹਨ।ਜਿੱਥੇ ਵੱਧ ਪਾਣੀ ਆਉਂਦਾ ਹੈ।ਉੱਥੇ ਉੱਚੇ ਤੇ ਮਜ਼ਬੂਤ ਬੰਨ੍ਹ ਬਣਾਉਣੇ ਪੈਂਦੇ
ਹਨ,ਤਾਂ ਜੋ ਪਾਣੀ ਬੰਨ੍ਹ ਨਾ ਟੱਪੇ।ਡੈਮ ਵਿੱਚ ਪਾਣੀ ਇਕੱਠਾ ਕਰ ਲਿਆ ਜਾਂਦਾ ਹੈ।ਜਦੋਂ ਬਹੁਤ ਮੀਂਹ ਪੈਂਦਾ ਹੈ ਤਾਂ ਪਾਣੀ ਡੈਮ ਵਿੱਚ ਰੁਕ ਜਾਂਦਾ ਹੈ ਤੇ ਹੌਲੀ-ਹੌਲੀ ਛੱਡਿਆ ਜਾਂਦਾ ਹੈ।ਇਸ ਨਾਲ ਅਚਾਨਕ ਹੜ੍ਹ ਨਹੀਂ ਆਉਂਦੇ। ਬੰਨ੍ਹ ਤੇ ਡੈਮ ਦੋਵੇਂ ਕਿਸਾਨਾਂ ਨੂੰ ਵੀ ਫਾਇਦਾ ਦਿੰਦੇ ਹਨ, ਕਿਉਂਕਿ ਰੁਕਿਆ ਹੋਇਆ ਪਾਣੀ ਫਸਲਾਂ ਨੂੰ ਸਿੰਜਣ ਲਈ ਵਰਤਿਆ ਜਾ ਸਕੇ।
2.ਚੈਨਲਾਈਜ਼ੇਸ਼ਨ – ਵਾਧੂ ਪਾਣੀ ਨੂੰ ਹੋਰ ਦਰਿਆਵਾਂ ਜਾਂ ਨਹਿਰਾਂ ਵੱਲ ਮੋੜ ਕੇ ਵਗਾਇਆ ਜਾ ਸਕਦਾ ਹੈ।ਜਦੋਂ ਦਰਿਆ ਜਾਂ ਨਾਲੇ ਵਿੱਚ ਬਹੁਤ ਪਾਣੀ ਆ ਜਾਂਦਾ ਹੈ, ਤਾਂ ਚੈਨਲਾਂ ਰਾਹੀਂ ਇਸਨੂੰ ਹੋਰ ਪਾਸੇ ਵਗਾ ਦਿੱਤਾ ਜਾਂਦਾ ਹੈ।ਇਸ ਨਾਲ ਪਾਣੀ ਇੱਕੇ ਥਾਂ ਤੇ ਜਮ੍ਹਾ ਨਹੀਂ ਹੁੰਦਾ ਤੇ ਹੜ੍ਹ ਦਾ ਖਤਰਾ ਘੱਟ ਹੁੰਦਾ ਹੈ। ਸ਼ਹਿਰਾਂ ਤੇ ਪਿੰਡਾਂ ਵਿੱਚ ਵਰਖਾ ਦਾ ਪਾਣੀ ਖਾਸ ਪਾਈਪਾਂ, ਨਾਲਿਆਂ ਜਾਂ ਡਰੇਨਾਂ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਜੇ ਇਹ ਸਿਸਟਮ ਸਹੀ ਕੰਮ ਕਰੇ ਤਾਂ ਗਲੀਆਂ-ਮੁਹੱਲਿਆਂ ਵਿੱਚ ਪਾਣੀ ਨਹੀਂ ਖੜ੍ਹਦਾ ਦਰਿਆ ਦਾ ਰਸਤਾ ਸਿੱਧਾ ਜਾਂ ਡੂੰਘਾ ਕੀਤਾ ਜਾਂਦਾ ਹੈ, ਤਾਂ ਜੋ ਪਾਣੀ ਜ਼ਿਆਦਾ ਤੇਜ਼ੀ ਨਾਲ ਤੇ ਸੁਰੱਖਿਅਤ ਤਰੀਕੇ ਨਾਲ ਸਹੀ ਦਿਸ਼ਾ ਵੱਲ ਵਗ ਸਕੇ।ਚੈਨਲਾਂ ਰਾਹੀਂ ਪਾਣੀ ਖੇਤਾਂ ਤੱਕ ਵੀ ਪਹੁੰਚਾ ਦਿੱਤਾ ਜਾਂਦਾ ਹੈ, ਜਿਸ ਨਾਲ ਹੜ੍ਹ ਦਾ ਪਾਣੀ ਵੀ ਕੰਮ ਆ ਜਾਂਦਾ ਹੈ।
3.ਬੂਟੇ ਲਗਾਉਣ- ਜੰਗਲਾਤ ਵਧਾਉਣ ਨਾਲ ਮਿੱਟੀ ਪੱਕੀ ਅਤੇ ਮਜਬੂਤ ਰਹਿੰਦੀ ਹੈ ਅਤੇ ਬੇਲਗਾਮ ਪਾਣੀ ਦਾ ਵਹਾਅ ਘੱਟ ਹੁੰਦਾ ਹੈ।ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਫੜੀ ਰੱਖਦੀਆਂ ਹਨ। ਇਸ ਨਾਲ ਮੀਂਹ ਦਾ ਪਾਣੀ ਮਿੱਟੀ ਨੂੰ ਵਹਾ ਕੇ ਨਹੀਂ ਲੈ ਜਾਂਦਾ। ਜਿੱਥੇ ਰੁੱਖ ਹਨ, ਉੱਥੇ ਮੀਂਹ ਦਾ ਪਾਣੀ ਸਿੱਧਾ ਵਗਣ ਦੀ ਬਜਾਏ ਧਰਤੀ ਵਿੱਚ ਸਮਾ ਜਾਂਦਾ ਹੈ। ਇਸ ਨਾਲ ਵਾਧੂ ਪਾਣੀ ਇਕੱਠਾ ਨਹੀਂ ਹੁੰਦਾ ਤੇ ਹੜ੍ਹਾਂ ਦਾ ਖਤਰਾ ਘੱਟ ਹੁੰਦਾ ਹੈ। ਜੰਗਲ ਜਾਂ ਬੂਟੇ ਵਾਲੀ ਜਗ੍ਹਾ ਵਿੱਚ ਪਾਣੀ ਰੁਕ-ਰੁਕ ਕੇ ਵਗਦਾ ਹੈ,ਜੇ ਬੂਟੇ ਨਾ ਹੋਣ ਤਾਂ ਪਾਣੀ ਤੇਜ਼ੀ ਨਾਲ ਹੇਠਾਂ ਵੱਲ ਵੇਖ ਸਕਦਾ ਹੈ। ਰੁੱਖ ਵਰਖਾ ਨੂੰ ਸੰਤੁਲਿਤ ਕਰਦੇ ਹਨ, ਜਿਸ ਨਾਲ ਅਚਾਨਕ ਬਹੁਤ ਜ਼ਿਆਦਾ ਮੀਂਹ ਪੈਣ ਦੇ ਨੁਕਸਾਨ ਘੱਟ ਹੁੰਦੇ ਹਨ।
4.ਰੋਕਥਾਮ ਬੰਨ੍ਹ (Check Dams /Reservoirs) ਪਹਾੜੀ ਖੇਤਰਾਂ ਜਾਂ ਦਰਿਆਵਾਂ ‘ਚ ਛੋਟੇ-ਛੋਟੇ ਬੰਧ ਬਣਾ ਕੇ ਪਾਣੀ ਰੋਕਿਆ ਜਾ ਸਕਦਾ ਹੈ। ਚੈਕ ਡੈਮ ਛੋਟੇ-ਛੋਟੇ ਬੰਧ ਹੁੰਦੇ ਹਨ ਜੋ ਪਹਾੜੀ ਨਾਲਿਆਂ ਜਾਂ ਛੋਟੇ ਦਰਿਆਵਾਂ ‘ਤੇ ਬਣਾਏ ਜਾਂਦੇ ਹਨ।ਇਹ ਪਾਣੀ ਨੂੰ ਅੱਗੇ ਤੇਜ਼ੀ ਨਾਲ ਵਗਣ ਤੋਂ ਰੋਕਦੇ ਹਨ ਤੇ ਉਸਨੂੰ ਇਕੱਠਾ ਕਰ ਲੈਂਦੇ ਹਨ। ਜਦੋਂ ਮੀਂਹ ਬਹੁਤ ਪੈਂਦਾ ਹੈ, ਤਾਂ ਬੰਨ੍ਹ ਪਾਣੀ ਨੂੰ ਰੋਕ ਲੈਂਦੇ ਹਨ। ਇਸ ਨਾਲ ਪਿੰਡਾਂ ਜਾਂ ਖੇਤਾਂ ਵਿੱਚ ਅਚਾਨਕ ਵੱਡੇ ਹੜ੍ਹ ਨਹੀਂ ਆਉਂਦੇ ਜਦੋਂ,ਪਾਣੀ ਬੰਨ੍ਹ ਦੇ ਪਿੱਛੇ ਰੁਕਦਾ ਹੈ, ਤਾਂ ਉਹ ਹੌਲੀ ਹੌਲੀ ਜ਼ਮੀਨ ਵਿੱਚ ਸਮਾ ਜਾਂਦਾ ਹੈ।ਇਸ ਨਾਲ ਧਰਤੀ ਵਿਚ ਪਾਣੀ ਦੇ ਪੱਧਰ ਦੀ ਮਾਤਰਾ ਵਧਦੀ ਹੈ। ਬੰਨ੍ਹਾਂ ਵਿੱਚ ਇਕੱਠਾ ਕੀਤਾ ਪਾਣੀ ਕਿਸਾਨ ਫਸਲਾਂ ਨੂੰ ਸਿੰਚਾਈ ਲਈ ਵਰਤ ਸਕਦੇ ਹਨ ਅਤੇ ਪਸ਼ੂਆਂ ਲਈ ਵੀ ਪਾਣੀ ਉਪਲਬਧ ਰਹਿੰਦਾ ਹੈ। ਜਿੱਥੇ ਸੁੱਕੇ ਦਾ ਖਤਰਾ ਹੋਵੇ, ਉੱਥੇ ਇਹ ਬੰਨ੍ਹ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ।
5.ਸਮੇਂ-ਸਮੇਂ ‘ਤੇ ਨਾਲਿਆਂ ਦੀ ਸਫਾਈ – ਨਾਲਿਆਂ,ਚੈਨਲਾਂ ਅਤੇ ਡਰੇਨਾਂ ਵਿੱਚੋਂ ਗੰਦਗੀ ਅਤੇ ਰੇਤ ਕੱਢਣ ਨਾਲ ਪਾਣੀ ਦਾ ਰੁਖ ਸਹੀ ਬਣਿਆ ਰਹਿੰਦਾ ਹੈ ਜੇ ਨਾਲੇ ਗੰਦਗੀ,ਪੱਤਿਆਂ ਜਾਂ ਪਲਾਸਟਿਕ ਨਾਲ ਭਰ ਜਾਣ ਤਾਂ ਪਾਣੀ ਦਾ ਵਹਾਅ ਰੁਕ ਜਾਂਦਾ ਹੈ।ਸਫਾਈ ਕਰਨ ਨਾਲ ਪਾਣੀ ਆਸਾਨੀ ਨਾਲ ਵਗਦਾ ਰਹਿੰਦਾ ਹੈ ਤੇ ਇਕੱਠਾ ਨਹੀਂ ਹੁੰਦਾ। ਜਦੋਂ ਨਾਲੇ ਸਾਫ਼ ਰਹਿੰਦੇ ਹਨ ਤਾਂ ਮੀਂਹ ਦਾ ਪਾਣੀ ਜਲਦੀ ਬਾਹਰ ਨਿਕਲ ਜਾਂਦਾ ਹੈ। ਇਸ ਨਾਲ ਹੜ੍ਹ ਜਾਂ ਜਲ ਭਰਾਅ (Water logging) ਨਹੀਂ ਹੁੰਦਾ। ਜੇ ਨਾਲੇ ਗੰਦੇ ਰਹਿਣ ਤਾਂ ਮੱਛਰ ਤੇ ਬੈਕਟੀਰੀਆ ਪੈਦਾ ਹੁੰਦੇ ਹਨ। ਸਫਾਈ ਨਾਲ ਖਤਰੇ ਘੱਟ ਹੁੰਦੇ ਹਨ। ਨਾਲਿਆਂ ਦੀ ਸਫਾਈ ਨਾਲ ਸ਼ਹਿਰਾਂ ਤੇ ਪਿੰਡਾਂ ਦਾ ਡਰੇਨ ਸਿਸਟਮ ਠੀਕ ਤਰ੍ਹਾਂ ਚੱਲਦਾ ਹੈ। ਇਸ ਨਾਲ ਮੀਂਹ ਪੈਂਦੇ ਸਮੇਂ ਵੱਡਾ ਪਾਣੀ ਰੁਕਣ ਦੀ ਬਜਾਏ ਸਿੱਧਾ ਬਾਹਰ ਨਿਕਲ ਜਾਂਦਾ ਹੈ।
6 ਮੌਸਮ ਦੀ ਜਾਣਕਾਰੀ ਤੇ ਚੇਤਾਵਨੀ ਪ੍ਰਣਾਲੀ- ਲੋਕਾਂ ਨੂੰ ਪਹਿਲਾਂ ਹੀ ਚੇਤਾਵਨੀ ਦੇਣ ਨਾਲ ਵੱਡਾ ਨੁਕਸਾਨ ਰੋਕਿਆ ਜਾ ਸਕਦਾ ਹੈ,ਜੇ ਮੌਸਮ ਵਿਭਾਗ ਲੋਕਾਂ ਨੂੰ ਦੱਸ ਦੇਵੇ ਕਿ ਤੇਜ਼ ਮੀਂਹ ਆਉਣਾ ਹੈ ਜਾਂ ਹੜ੍ਹ ਦਾ ਖਤਰਾ ਹੈ ਤਾਂ ਲੋਕ ਤਿਆਰ ਹੋ ਜਾਂਦੇ ਹਨ। ਸਮੇਂ ‘ਤੇ ਚੇਤਾਵਨੀ ਮਿਲਣ ਨਾਲ ਲੋਕ ਆਪਣੇ ਘਰਾਂ ਤੋਂ ਸੁਰੱਖਿਅਤ ਥਾਵਾਂ ਵੱਲ ਚਲੇ ਜਾਂਦੇ ਹਨ। ਇਸ ਨਾਲ ਜਾਨੀ ਨੁਕਸਾਨ ਘੱਟ ਹੁੰਦਾ ਹੈ।ਸਰਕਾਰ ਤੇ ਪ੍ਰਸ਼ਾਸਨ ਤਿਆਰੀ ਕਰ ਸਕਦੇ ਹਨ ਰਾਹਤ ਤੇ ਬਚਾਓ ਟੀਮਾਂ, ਬਚਾਅ ਸਾਮਾਨ, ਕਿਸ਼ਤੀਆਂ ਆਦਿ ਪਹਿਲਾਂ ਹੀ ਤਿਆਰ ਕਰ ਲਈਆਂ ਜਾਂਦੀਆਂ ਹਨ। ਕਿਸਾਨ ਆਪਣੇ ਪਸ਼ੂਆਂ ਤੇ ਫਸਲਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲੈ ਜਾ ਸਕਦੇ ਹਨ। ਚੇਤਾਵਨੀ ਮਿਲਣ ਨਾਲ ਲੋਕ ਤੇ ਸਰਕਾਰ ਦੋਵੇਂ ਤਿਆਰੀ ਕਰ ਲੈਂਦੇ ਹਨ।ਇਸ ਨਾਲ ਪਾਣੀ ਦਾ ਨੁਕਸਾਨ ਘੱਟ ਹੁੰਦਾ ਹੈ, ਭਾਵੇਂ ਹੜ੍ਹ ਪੂਰੀ ਤਰ੍ਹਾਂ ਰੁਕਦੀ ਨਹੀਂ।
7.ਸ਼ਹਿਰੀ ਯੋਜਨਾ (Urban Planning)- ਸ਼ਹਿਰਾਂ ਵਿੱਚ ਪਾਣੀ ਨਿਕਾਸ ਲਈ ਵਧੀਆ ਸਿਸਟਮ ਬਣਾਉਣਾ ਜਰੂਰੀ ਹੈ। ਸ਼ਹਿਰਾਂ ਵਿੱਚ ਸੜਕਾਂ ਦੇ ਨਾਲ-ਨਾਲ ਪੱਕੇ ਨਾਲੇ ਤੇ
ਪਾਈਪ ਲਗਾ ਕੇ ਮੀਂਹ ਦਾ ਪਾਣੀ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ।ਛੱਤਾਂ ‘ਤੇ ਪੈਣ ਵਾਲਾ ਮੀਂਹ ਦਾ ਪਾਣੀ ਟੈਂਕਾਂ ਵਿੱਚ ਇਕੱਠਾ ਕਰਕੇ ਦੁਬਾਰਾ ਵਰਤਿਆ ਜਾ ਸਕਦਾ ਹੈ।ਇਸ ਨਾਲ ਗਲੀਆਂ ਵਿੱਚ ਪਾਣੀ ਨਹੀਂ ਖੜ੍ਹਦਾ ਤੇ ਜ਼ਮੀਨ ਦਾ ਪਾਣੀ ਵੀ ਵਧਦਾ ਹੈ।ਸ਼ਹਿਰਾਂ ਵਿੱਚ ਪਾਰਕ ਤੇ ਖਾਲੀ ਜਗ੍ਹਾ ਰੱਖਣ ਨਾਲ ਮੀਂਹ ਦਾ ਪਾਣੀ ਧਰਤੀ ਵਿੱਚ ਸਮਾ ਸਕਦਾ ਹੈ। ਜੇ ਹਰ ਥਾਂ ਸਿਰਫ਼ ਸੀਮੇਂਟ ਹੋਵੇ, ਤਾਂ ਪਾਣੀ ਰੁਕ ਕੇ ਹੜ੍ਹ ਕਰ ਸਕਦਾ ਹੈ।ਜਿੱਥੇ ਹੜ੍ਹਾਂ ਦਾ ਖਤਰਾ ਹੋਵੇ, ਉੱਥੇ ਘਰ ਥੋੜੇ ਉੱਚੇ ਪਲੇਟਫਾਰਮ ‘ਤੇ ਬਣਾਏ ਜਾਣ। ਸ਼ਹਿਰੀ ਯੋਜਨਾ ਵਿੱਚ ਇਹ ਨਿਯਮ ਬਣਾਉਣ ਨਾਲ ਪਾਣੀ ਦਾ ਨੁਕਸਾਨ ਘੱਟ ਹੁੰਦਾ ਹੈ।ਸ਼ਹਿਰਾਂ ਵਿੱਚ ਪੁਰਾਣੇ ਨਾਲਿਆਂ ਦੀ ਸਮੇਂ-ਸਮੇਂ ‘ਤੇ ਸਫਾਈ ਤੇ ਮੁਰੰਮਤ ਜ਼ਰੂਰੀ ਹੈ, ਤਾਂ ਜੋ ਪਾਣੀ ਜਮ੍ਹਾ ਨਾ ਹੋਵੇ।
….. ✍️✍️✍️ ਸਮਾਪਤ
ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ
ਪ੍ਰਿੰਸੀਪਲ, ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ।
ਸੰਪਰਕ 📞 94642-84279

