ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ਦੇ ਜੈਕਾਰਿਆਂ ਨਾਲ ਗੂੰਜਿਆ ਨਵਾਂਸ਼ਹਿਰ

ਗੁਰਦੁਆਰਾ ਟਾਹਲੀ ਸਾਹਿਬ ਤੋਂ ਹੋਈ ਪ੍ਰਕਾਸ਼ ਪੁਰਬ ਸਬੰਧੀ ਲੜੀਵਾਰ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ

ਨਵਾਂਸ਼ਹਿਰ 7 ਸਤੰਬਰ (ਹਰਿੰਦਰ ਸਿੰਘ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੋਸਾਇਟੀ ਵੱਲੋਂ ਤਿੰਨ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ 25 ਲੜੀਵਾਰ ਗੁਰਮਤ ਸਮਾਗਮ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਸਮਾਗਮਾਂ ਲੜੀ ਦੇ ਪਹਿਲੇ ਦਿਨ ਦੇ ਸਮਾਗਮ ਦੀ ਆਰੰਭਤਾ ਅੱਜ ਗੁਰਦੁਆਰਾ ਟਾਹਲੀ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ ਵਿਖੇ ਬੜੀ ਚੜ੍ਹਦੀ ਕਲ੍ਹਾ ਨਾਲ ਆਰੰਭ ਹੋਇਆ। ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਉਪਰੰਤ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਰਾਗੀ ਜਥੇ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਵੱਲੋਂ ਗਾਇਆ “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ” ਦੇ ਸ਼ਬਦ ਦੀਆਂ ਗੂੰਜਾਂ ਪੂਰੇ ਸ਼ਹਿਰ ਵਿੱਚ ਗੂੰਜੀਆਂ ਜਿਸ ਨਾਲ ਸੰਗਤਾਂ ਵਿੱਚ ਜੋਸ਼ ਭਰ ਆਇਆ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਪ੍ਰੋਫੈਸਰ ਸਰਬਜੀਤ ਸਿੰਘ ਰੇਣੁਕਾ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਸਹਿਜ ਪਾਠ ਦੀ ਮਹਾਨਤਾ ਬਾਰੇ ਦੱਸਿਆ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਜਰੂਰ ਕਰਨਾ ਚਾਹੀਦਾ ਹੈ ਪ੍ਰੋਫੈਸਰ ਰੇਣੂਕਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਨਾਲ ਸਬੰਧਤ ਉਪਦੇਸ਼ ਸੰਗਤਾਂ ਨਾਲ ਸਾਂਝੇ ਕੀਤੇ। ਸਮਾਪਤੀ ਤੇ ਪ੍ਰਬੰਧਕਾਂ ਵਲੋਂ ਆਏ ਹੋਏ ਜਥਿਆਂ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ। ਗੁਰਦੁਆਰਾ ਟਾਹਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਸਮੁੱਚੇ ਮੈਂਬਰਾਂ ਅਤੇ ਸ਼ਹਿਰ ਦੀ ਸੰਗਤਾਂ ਦਾ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਸਮੁੱਚੇ ਗੁਰਮਤਿ ਸਮਾਗਮਾਂ ਦੇ ਸਰਪ੍ਰਸਤ ਜਥੇਦਾਰ ਬਰਜਿੰਦਰ ਸਿੰਘ ਹੁਸੈਨਪੁਰ, ਗੁਰਦੁਆਰਾ ਟਾਹਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਲਬਾਰਾ ਸਿੰਘ ਹੀਰ, ਪ੍ਰਧਾਨ ਮਹਿੰਦਰ ਸਿੰਘ, ਸਕੱਤਰ ਪ੍ਰੇਮ ਸਿੰਘ, ਖਜਾਨਚੀ ਜਸਵੰਤ ਸਿੰਘ, ਗ੍ਰੰਥੀ ਮਨਜੀਤ ਸਿੰਘ, ਗ੍ਰੰਥੀ ਜਸਵਿੰਦਰ ਸਿੰਘ, ਗ੍ਰੰਥੀ ਰਣਜੀਤ ਸਿੰਘ,ਪਾਲ ਸਿੰਘ, ਰਾਜਵਿੰਦਰ ਸਿੰਘ ਹੀਰ (ਜੀ ਐਨ ਫੂਡ)ਸੋਹਨ ਸਿੰਘ, ਕੁਲਵੀਰ ਸਿੰਘ,ਗੁਰਮੇਲ ਸਿੰਘ ,ਬੁੱਧ ਸਿੰਘ ਔਜਲਾ,ਸਵਰਨ ਸਿੰਘ, ਬਲਵੀਰ ਸਿੰਘ, ਆਦਿ ਮੈਂਬਰ,ਗੜਸ਼ੰਕਰ ਰੋਡ ਸਥਿਤ ਸਮੁਚੀ ਸਾਧ ਸੰਗਤ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਇੰਦਰਜੀਤ ਸਿੰਘ ਬਾਹੜਾ, ਕੁਲਜੀਤ ਸਿੰਘ ਖਾਲਸਾ, ਤਰਲੋਚਨ ਸਿੰਘ ਖਟਕੜ੍ਹ ਕਲਾਂ, ਬਖਸ਼ੀਸ਼ ਸਿੰਘ ਸੈਣੀ, ਇੰਦਰਜੀਤ ਸ਼ਰਮਾ, ਸੋਹਣ ਸਿੰਘ ਉਸਤਾਦ, ਦਲਜੀਤ ਸਿੰਘ ਬਡਵਾਲ, ਰਾਮਪਾਲ ਰਾਏ, ਗਿਆਨ ਸਿੰਘ, ਗੁਰਪਾਲ ਸਿੰਘ ਅਤੇ ਮਾਤਾ ਗੁਜਰ ਕੌਰ ਸੁਸਾਇਟੀ ਦੀਆਂ ਮੈਂਬਰ ਸਾਹਿਬਾਨ ਵੀ ਮੌਜੂਦ ਸਨ।ਇਲਾਕੇ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਪਹੁੰਚ ਕੇ ਸੰਗਤ ਨੇ ਹਾਜ਼ਰੀ ਭਰੀ।

Home » ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ਦੇ ਜੈਕਾਰਿਆਂ ਨਾਲ ਗੂੰਜਿਆ ਨਵਾਂਸ਼ਹਿਰ

Leave a Reply

Your email address will not be published. Required fields are marked *

error: Content is protected !!