ਨਵਾਂਸ਼ਹਿਰ, 7 ਸਤੰਬਰ (ਹਰਿੰਦਰ ਸਿੰਘ ) ਪੰਜਾਬ ਵਿੱਚ ਹੜ੍ਹਾਂ ਕਰਕੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਰੇ ਮੰਤਰੀ ਸਾਹਿਬਾਨ ਅਤੇ ਐਮ ਐਲ ਏ ਸਹਿਬਾਨ ਹੜ੍ਹ ਵਾਲੇ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਨਿਭਾ ਰਹੇ ਹਨ। ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਪੰਜਾਬ ਵਿੱਚ ਹੜ ਆਏ ਹੋਏ ਹਨ ਨੂੰ ਮੁੱਖ ਰਖਦੇ ਹੋਏ ਹੜ ਪੀੜਤਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਸਰਕਾਰ ਵੱਲੋਂ ਕੀਤੀ ਜਾਵੇਗੀ । ਦਰਿਆਵਾਂ ਦੇ ਬੰਨਾ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਿਨ ਰਾਤ ਕੰਮ ਕਰ ਰਹੇ ਹਨ ਉਹ ਲਗਾਤਾਰ ਜਾਰੀ ਰਹਿਣਗੇ। ਨਵਾਂਸ਼ਹਿਰ ਦੇ ਪੈਂਦੇ ਪਿੰਡ ਤਲਵੰਡੀ ਸੀਬੂ ਮਿਰਜ਼ਾ ਪੁਰ ਦਰਿਆ ਦੇ ਕੰਢੇ ਤੇ ਲੱਕੀ ਲੱਧੜ ਪ੍ਰਧਾਨ ਜਿਲ੍ਹਾ ਯੂਥ ਵਿੰਗ ਨਵਾਂਸ਼ਹਿਰ ਜੋ ਦਿਨ ਰਾਤ ਇਲਾਕੇ ਦੇ ਵਲੰਟੀਅਰ ਨੂੰ ਨਾਲ ਲੈਕੇ ਸੇਵਾ ਨਿਭਾ ਰਹੇ ਹਨ।ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਇਲਾਕੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਦਿਨ ਰਾਤ ਬੰਨ ਤੇ ਮੋਜੂਦ ਹਨ, ਨੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ । ਬੰਨ੍ਹ ਨੂੰ ਮਜਬੂਤ ਕਰਨ ਲਈ ਟਰੈਕਟਰਾਂ, ਟਰਾਲੀਆਂ,ਜੇ ਸੀ ਮਸ਼ੀਨਾਂ ਨਾਲ ਲੈ ਕੇ ਮੇਹਨਤ ਕਰ ਰਹੇ ਹਨ। ਲੱਕੀ ਲੱਧੜ ਕਿਹਾ ਕਿ ਬੰਨ੍ਹ ਤੇ ਸਥਿਤੀ ਕੰਟਰੋਲ ਵਿਚ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਡਰਨ ਵਾਲੀ ਗੱਲ ਨਹੀਂ ਹੈ । ਸਿਰਫ ਅਫਵਾਹਾਂ ਤੋਂ ਸੁਚੇਤ ਰਹੋ । ਡੀ ਸੀ ਸਾਹਿਬ ਨਵਾਂਸ਼ਹਿਰ ਵੱਲੋਂ ਪਿੰਡ ਤਲਵੰਡੀ ਸੀਬੂ ਮਿਰਜ਼ਾਪੁਰ ਦਰਿਆ ਦੇ ਬੰਨ੍ਹ ਤੇ ਮਿਲਟਰੀ ਫੋਰਸ ਲਗਾ ਦਿੱਤੀ ਹੈ, ਜੋ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਬੁਰਜ਼ ਟਹਿਲ ਦਾਸ ਪਿੰਡ ਦੇ ਬੰਨ੍ਹ ਦੇ ਮਿੱਟੀ ਭਰਨ ਲਈ ਬੋਰੇ ਵੱਧ ਤੋਂ ਵੱਧ ਲਿਆਉਣ ਅਤੇ ਜਾਲ ਬਣਾਉਣ ਵਾਲੇ ਕਾਰੀਗਰਾਂ ਲਿਆਉਣ ਲਈ ਸੰਗਤਾਂ ਨੂੰ ਬੇਨਤੀ ਕੀਤੀ । ਇਸ ਮੌਕੇ ਕੁਲਵੰਤ ਰਕਾਸਣ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ, ਮਲਕੀਤ ਸਿੰਘ ਚੋਪੜਾ, ਭੁਪਿੰਦਰ ਉੜਾਪੜ, ਮਲਕੀਤ ਸਿੰਘ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਵੀ ਵਲੰਟੀਅਰ ਵੀ ਮੋਜੂਦ ਸਨ ।

