ਰੋਟਰੀ ਕਲੱਬ ਅਤੇ ਬੀ.ਡੀ.ਸੀ ਵਲੋਂ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਸੌ ਤੋਂ ਵੱਧ ਯੂਨਿਟ ਪ੍ਰਾਪਤ

ਨਵਾਂਸ਼ਹਿਰ (ਹਰਿੰਦਰ ਸਿੰਘ) ਸਥਾਨਕ ਰੋਟਰੀ ਭਵਨ ਵਿਖੇ ਰੋਟਰੀ ਕਲੱਬ ਵਲੋਂ ਬੀ.ਡੀ.ਸੀ.ਬਲੱਡ ਸੈਂਟਰ ਦੇ ਸਹਿਯੋਗ ਨਾਲ੍ਹ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਇੱਕ ਸੌ ਸਤਾਰਾਂ ਸਵੈ ਇਛੁੱਕ ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਕੈੱਪ ਦਾ ਉਦਘਾਟਨ ਐਨ ਆਰ ਆਈ ਡਾਕਟਰ ਮਲਕੀਅਤ ਸਿੰਘ, ਡੀ ਐਸ ਪੀ ਰਾਜ ਕੁਮਾਰ ਅਤੇ ਲਾਲਾ ਖਰੈਤੀ ਲਾਲ ਨੇ ਸਾਂਝੇ ਤੌਰ ਤੇ ਕੀਤਾ। ਰੋਟਰੀ ਕਲੱਬ ਦੇ ਪ੍ਰਧਾਨ ਰੀਆ ਅਰੋੜਾ, ਸਕੱਤਰ ਸਿਲਵੀਆ ਸੰਧੂ, ਫਾਇਨਾਂਸ ਸਕੱਤਰ ਕੁਮਾਰ ਚੰਦਨ, ਪ੍ਰੋਜੈਕਟ , ਜਿਲ੍ਹਾ ਕੋਆਰਡੀਨੇਟਰਜ਼ ਡਾ. ਜਗਮੋਹਨ ਪੁਰੀ , ਰਾਜਨ ਅਰੋੜਾ ਤੇ ਸਾਬਕਾ ਪ੍ਰਧਾਨ ਰੋਹਿਤ ਜੈਨ ਦੀ ਅਗਵਾਈ ਵਿੱਚ ਆਯੋਜਿਤ ਖੂਨਦਾਨ ਕੈਂਪ ਨੂੰ ਬੀ.ਡੀ.ਸੀ ਦੇ ਬਾਨੀ ਪ੍ਰਧਾਨ ਜੀ ਐਸ ਤੂਰ, ਸਕੱਤਰ ਜੇ ਐਸ ਗਿੱਦਾ, ਕਮੇਟੀ ਮੈਂਬਰ ਸੁਰਿੰਦਰ ਕੌਰ ਤੂਰ ਦੀ ਹਾਜਰੀ ਵਿੱਚ ਤਕਨੀਕੀ ਟੀਮ ਮੁਖੀ ਡਾ ਦਿਆਲ ਸਰੂਪ ਅਧੀਨ ਬੀ ਡੀ ਸੀ ਸਟਾਫ ਨੇ ਤਕਨੀਕੀ ਸਹਿਯੋਗ ਦਿੱਤਾ। ਕੈਂਪ ਵਿੱਚ ਪ੍ਰਸਿੱਧ ਸ਼ਖ਼ਸੀਅਤਾਂ ਐਮ ਐਲ ਏ ਡਾ ਨਛੱਤਰਪਾਲ, ਹਲਕਾ ਇੰਚਾਰਜ ਲਲਿੱਤ ਮੋਹਨ ਪਾਠਕ, ਜ਼ਿਲ੍ਹਾ ਮੰਡੀ ਬੋਰਡ ਚੇਅਰਮੈਨ ,ਗਗਨ ਅਗਨੀਹੋਤਰੀ, ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਪੁਨੀਤ ਪ੍ਰਭਾਕਰ, ਜਗਮੋਹਨ ਗੁਲਾਟੀ, ਡਾ. ਬਲਵੀਰ ਰਾਮ, ਅਸ਼ੋਕ ਕੁਮਾਰ ਸੋਗੀ, ਯੋਗਾ ਮਾਹਰ ਭੁਪਿੰਦਰ ਸਿੰਘ ਸਲੋਹ, ਰੋਟਰੀ ਮੈਂਬਰਜ਼, ਖੂਨਦਾਨੀ ਤੇ ਬੀ ਡੀ ਸੀ ਮੈਂਬਰ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਖੂਨਦਾਨ-ਫਾਰਮ ਭਰਕੇ ਲੰਬੀ ਕਤਾਰ ਵਿੱਚ ਵਾਰੀ ਉਡੀਕਦੇ ਖੂਨਦਾਨੀਆਂ ਦਾ ਉਤਸ਼ਾਹ ਵੇਖਣਯੋਗ ਸੀ ਜਿਹਨਾਂ ਦੀ ਅਗਵਾਈ ਮੋਹਣ ਸਿੰਘ ਬਿੱਜਲੀ ਬੋਰਡ, ਗੁਰਿੰਦਰ ਸਿੰਘ ਸੇਠੀ, ਰਾਜਿੰਦਰ ਛੋਕਰ, ਵਿਨੋਦ ਕਿਰਪਾਲ, ਜਸਵੀਰ ਬਹਿਲੂਰਕਲਾਂ, ਗੌਰਵ ਬੀ.ਡੀ.ਸੀ, ਬਲਵੀਰ ਸਿੰਘ ਨੌਰਾ ਤੇ ਅਨੇਕਾਂ ਖੂਨਦਾਨੀ ਪ੍ਰੇਰਕ ਕਰ ਰਹੇ ਸਨ। ਹੋਰਨਾਂ ਤੋਂ ਇਲਾਵਾ ਵਿਸ਼ਾਲ ਸ਼ਰਮਾ, ਪ੍ਰਦੀਪ ਢੀਂਗਰਾ, ਚੇਤਨ ਸ਼ਰਮਾ, ਮਨੀਸ਼ ਖੋਸਲਾ, ਨਵੀਨ ਵਰਮਾ, ਤਰਸੇਮ ਲਾਲ, ਵਿਨੋਦ ਹਾਡਾਂ,ਜਗਤਾਰ ਰਾਮ,ਮੋਹਿਤ ਚੰਦਰ, ਮੋਹਨ ਹਾਡਾਂ ਆਦਿ ਹਾਜਰ ਸਨ । ਸਮਾਗਮ ਦੀ ਸਮਾਪਤੀ ਤੇ ਰੋਟਰੀ ਕਲੱਬ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!