ਨਵਾਂ ਸ਼ਹਿਰ 10 ਸਤੰਬਰ (ਹਰਿੰਦਰ ਸਿੰਘ) ਪੰਜਾਬ ਇਸ ਸਮੇਂ ਹੜ੍ਹਾਂ ਦੇ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ 37 ਸਾਲਾਂ ਬਾਅਦ ਆਏ ਹੜ੍ਹਾਂ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਨਵਾਂਸ਼ਹਿਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਚਾਰ ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ। ਖੇਤਾਂ ਵਿੱਚ ਆਈ ਰੇਤ ਨੇ ਅਗਲੀ ਫਸਲ ਨੂੰ ਹੋਣ ਤੋਂ ਖ਼ਤਰੇ ਵਿਚ ਪਾ ਦਿੱਤਾ ਹੈ। ਅੰਨਦਾਤੇ ਨੇ ਆਪਣੀ ਸਾਰੀ ਉਮਰ ਇਹਨਾਂ ਖੇਤਾਂ ਵਿੱਚ ਅਨਾਜ ਪੈਦਾ ਕਰਨ ਵਿੱਚ ਲਾ ਦਿੱਤੀ ਹੈ। ਉਹ ਅੱਜ ਰੋਟੀ ਰੋਜ਼ੀ ਲਈ ਸੰਘਰਸ਼ ਕਰ ਰਿਹਾ ਹੈ।ਜਿਸ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੋਢਾ ਦੇਣ ਲਈ ਯੋਜਨਾ ਬਣਾਈ ਹੈ। ਜਿਸ ਦਾ ਨਾਮ ਹੈ ” ਜਿਸ ਦਾ ਖੇਤ ,ਉਸ ਦੀ ਰੇਤ ” ਯੋਜਨਾ ਪੰਜਾਬ ਦੇ ਕਿਸਾਨਾਂ ਪੱਖੀ ਕਾਰਜਾਂ ਲਈ ਯਾਦ ਕੀਤੀ ਜਾਵੇਗੀ । ਇਸ ਰਾਹੀ ਮਾਨ ਸਰਕਾਰ ਨੇ ਹੜ੍ਹ ਦੇ ਖਰਾਬੇ ਅਤੇ ਦੋਹਰੀ ਮਾਰ ਹੇਠ ਆਏ ਕਿਸਾਨਾਂ ਨੂੰ ਰੇਤ ਰਾਹੀ ਮਾਲੀ ਮਜ਼ਬੂਤੀ ਦਾ ਹੱਕ ਦਿੱਤਾ ਹੈ ਅਤੇ ਅਗਲੀ ਫਸਲ ਲਈ ਹੋਸਲਾ ਵੀ। ਨਵੀ ਯੋਜਨਾ ਵਿੱਚ ਹੁਣ ਕਿਸਾਨ ਆਪਣੇ ਖੇਤਾਂ ਵਿੱਚੋਂ ਆਪ ਰੇਤ ਚੁਕੇਗਾ ਆਪ ਹੀ ਜਿਸ ਨੂੰ ਮਰਜ਼ੀ ਨਾਲ ਵੇਚੇਗਾ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਹੁਣ ਰੇਤ ਜਾ ਮਿੱਟੀ ਨੂੰ ਹਟਾਉਣ ਲਈ ਕਿਸੇ ਕੋਲੋਂ ਕੋਈ ਇਜਾਜ਼ਤ ਲੈਣ ਦੀ ਵੀ ਲੋੜ ਨਹੀਂ ਪਵੇਗੀ। ਨਾ ਦਫ਼ਤਰਾਂ ਦੇ ਚੱਕਰ ਲਾਉਣੇ ਪੈਣਗੇ ਕਿਉਂਕਿ ਖੇਤ ਕਿਸਾਨਾਂ ਦੇ ਤੇ ਹੱਕ ਵੀ ਕਿਸਾਨਾਂ ਦਾ ਹੋਵੇਗਾ। ਮਨਦੀਪ ਸਿੰਘ ਅਟਵਾਲ ਜਿਲ੍ਹਾ ਮੀਡੀਆ ਸੈਕਟਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਸਰਕਾਰ ਨੇ 31 ਦਸੰਬਰ ਤੱਕ ਖੁੱਲ ਦੇ ਦਿੱਤੀ ਹੈ । ਇਸ ਮੌਕੇ ਮਲਕੀਤ ਸਿੰਘ ਚੋਪੜਾ ਜੱਬੋਵਾਲ, ਮਨਦੀਪ ਸਿੰਘ ਅਟਵਾਲ, ਭੁਪਿੰਦਰ ਸਿੰਘ ਉੜਾਪੜ, ਕੁਲਵੰਤ ਸਿੰਘ ਰੁਕਾਸਣ, ਦਵਿੰਦਰ ਸਿੰਘ ਭਾਰਟਾ, ਸੋਨੀ ਰਾਹੋਂ, ਪ੍ਰਦੀਪ ਜਾਫਰਪੁਰ,ਕੁਲਦੀਪ ਉੜਾਪੜ,ਲੱਕੀ ਲੱਧੜ ਆਦਿ ਮੋਜੂਦ ਸਨ।


