ਭਾਰੀ ਬਰਸਾਤ ਤੋਂ ਬਾਅਦ ਆਰ ਕੇ ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਉਂਡ ਵਿੱਚ ਯੋਗ ਸ਼ਾਲਾ ਵਿੱਚ ਮੁੜ ਤੋਂ ਯੋਗ ਸ਼ੁਰੂ

ਨਵਾਂਸ਼ਹਿਰ: 11 ਸਤੰਬਰ (ਹਰਿੰਦਰ ਸਿੰਘ) ਆਰ ਕੇ. ਆਰੀਆ ਕਾਲਜ਼ ਨਵਾਂਸ਼ਹਿਰ ਦੇ ਪ੍ਰਿੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਕਾਲਜ ਦੀ ਗਰਾਉਂਡ ਵਿੱਚ ਸੀ ਐਮ ਦੀ ਯੋਗ ਸ਼ਾਲਾ ਵਿੱਚ ਸੈਰ ਕਮੇਟੀ ਦੇ ਮੈਂਬਰਾਂ ਨੂੰ ਯੋਗਾ ਟ੍ਰੇਨਰ ਅਮਨਦੀਪ ਮਾਨ ਵਲੋਂ ਯੋਗ ਆਸਣ ਹਰ ਰੋਜ ਸਵੇਰੇ 6 ਵਜੇ ਕਰਵਾਏ ਜਾਂ ਰਹੇ ਹਨ।ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਪ੍ਰਿੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਯੋਗ ਕਰਵਾਇਆ ਜਾ ਰਿਹਾ ਹੈ। ਹੁਣ ਹੜ੍ਹਾਂ ਦੇ ਡਰ ਤੋਂ ਰਾਹਤ ਮਿਲਦਿਆਂ ਹੀ ਆਰ ਕੇ ਆਰੀਆਂ ਕਾਲਜ ਦੀ ਗਰਾਉਂਡ ਵਿੱਚ ਮੁੜ ਤੋਂ ਯੋਗ ਕਰਨ ਵਾਲਿਆਂ ਦੀ ਆਮਦ ਸ਼ੁਰੂ ਹੋਣ ਲੱਗੀ।ਟ੍ਰੇਨਰ ਅਮਨਦੀਪ ਮਾਨ ਨੇ ਕਿਹਾ ਕਿ ਯੋਗ ਜਿੱਥੇ ਸਾਨੂੰ ਸ਼ਰੀਰਕ ਤੇ ਮਾਨਸਿਕ ਤੋਰ ਤੇ ਮਜ਼ਬੂਤ ਕਰਦਾਂ ਹੈਂ ਉਥੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਸਾਨੂੰ ਹਰ ਰੋਜ਼ ਯੋਗ ਦੇ ਆਸਨ ਜ਼ਰੂਰ ਕਰਨੇ ਚਾਹੀਦੇ ਹਨ।ਇਸ ਮੌਕੇ ਪਵਨ ਕੁਮਾਰ ਬਿੱਲਾ,ਧਰਮ ਪਾਲ, ਰਾਜ ਯਾਦਵ, ਗਿਆਨ ਚੰਦ, ਵਿਜੇ ਜਾਂਗੜਾ, ਮਦਨ ਲਾਲ , ਸੁਸ਼ੀਲ ਕੁਮਾਰ , ਰਵੀ ਅਰੋੜਾ, ਬਲਵੀਰ ਸਿੰਘ, ਪ੍ਰਦੀਪ ਧੀਰ, ਸੁਖਵਿੰਦਰ ਸਿੰਘ,ਗੌਰਵ, ਭੂਸ਼ਣ, ਡਾਕਟਰ ਨਵੀਨ ਅਰੋੜਾ, ਸ਼ਾਮ ਲਾਲ, ਵਰਿੰਦਰ ਸਰੀਨ, ਸ਼ਿਵ ਕੁਮਾਰ, ਗੋਪਾਲ ਕਿਸ਼ਨ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਤੂਰ ਨਵਾਂਸ਼ਹਿਰ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰਾਨ, ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸਮੂਹ ਮੈਂਬਰਾਂ,ਸੈਰ ਕਮੇਟੀ ਨਵਾਂਸ਼ਹਿਰ ਦੇ ਮੈਂਬਰਾਂ ਤੇ ਖਿਡਾਰੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!