ਨਵਾਂਸ਼ਹਿਰ 11 ਸਤੰਬਰ (ਹਰਿੰਦਰ ਸਿੰਘ) ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ )ਅਨੀਤਾ ਸ਼ਰਮਾ ਅਤੇ ਉੱਪ ਜਿਲਾ ਸਿੱਖਿਆ ਅਫਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਦੇਖ ਰੇਖ ਹੇਠ ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਅਧੀਨ ਰੈਡ ਰਿਬਨ ਕੁਇੱਜ ਅਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਰੋਲ ਪਲੇ ਅਤੇ ਫੋਕ ਡਾਂਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ ਵੱਖ ਟੀਮਾਂ ਨੇ ਬਹੁਤ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਨੇ ਕਿਹਾ ਕਿ ਅਜੋਕੇ ਸਮਾਜ ਵਿੱਚ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਅਧੀਨ ਆਉਣ ਵਾਲੀਆਂ ਸਮੱਸਿਆਵਾਂ ਬਦਲਾਓ ਆਦਿ ਸਬੰਧੀ ਜਾਗਰੂਕਤਾ ਫੈਲਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਕਿਸ਼ੋਰ ਅਵਸਥਾ ਕਾਰਨ ਵਿਦਿਆਰਥੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਹੋਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਰੈਡ ਰਿਬਨ ਕੁਇੱਜ ਮੁਕਾਬਲਿਆਂ ਵਿੱਚ ਸਕੂਲ ਆਫ
ਐਮੀਨੈਂਸ ਨਵਾਂ ਸ਼ਹਿਰ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਜਸਮੀਨ, ਪੀਐਮ ਸ਼੍ਰੀ ਲੰਗੜੋਆ ਸਕੂਲ ਦੀਆਂ ਵਿਦਿਆਰਥਣਾਂ ਰਾਜਵੀਰ ਕੌਰ ਅਤੇ ਵਿਸਾਖਾ, ਰਟੈਂਡਾ ਸਕੂਲ ਦੀਆਂ ਵਿਦਿਆਰਥਣਾਂ ਸਿਮਰਨ ਜੀਤ ਕੌਰ ਅਤੇ ਗੁਰਕੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕ੍ਰਮਵਾਰ 4000, 3000 ਅਤੇ 2000 ਦਾ ਇਨਾਮ ਜਿੱਤਿਆ। ਇਸੇ ਤਰ੍ਹਾਂ ਜ਼ਿਲ੍ਹਾ ਪਧਰੀ ਰੋਲ ਪਲੇ ਮੁਕਾਬਲਿਆਂ ਵਿੱਚ ਸਸਸ ਸਕੂਲ ਮੁਕੰਦਪੁਰ ਸਸਸ ਸਕੂਲ ਘੁੰਮਣ ਅਤੇ ਸਸਸ ਸਕੂਲ ਚੱਕਦਾਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਪੱਧਰੀ ਕਰਵਾਏ ਗਏ ਫੋਕ ਡਾਂਸ ਮੁਕਾਬਲਿਆਂ ਵਿੱਚ ਸਸਸ ਸਕੂਲ ਫਰਾਲਾ, ਸਰਕਾਰੀ ਹਾਈ ਸਕੂਲ ਮੇਹਲੀ ਅਤੇ ਸਰਕਾਰੀ (ਕੰ) ਸ.ਸ ਸਕੂਲ ਬਲਾਚੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਨਾਲ ਵਰਿੰਦਰ ਕੁਮਾਰ ਪ੍ਰਿੰਸੀਪਲ ਡਾਇਟ ਨੌਰਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਭਾਸ਼ ਸੱਲਵੀ, ਰਾਮ ਲਾਲ,ਅਨੀਤਾ ਭਾਰਤੀ ਸਟੇਟ ਅਵਾਰਡੀ ਮੈਡਮ ਕਵਿਤਾ ਸਭਰਵਾਲ, ਗੁਰਦੀਪ ਸਿੰਘ, ਸਤਪਾਲ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਲਾਲ ਲੰਗੜੋਆ ਅਤੇ ਬਲਜਿੰਦਰ ਸਿੰਘ ਵੱਲੋਂ ਬਤੌਰ ਜੱਜਮੈਂਟ ਦੀ ਭੂਮਿਕਾ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਦੇ ਇੰਚਾਰਜ ਮੈਡਮ ਰਵਿਤਾ ਢਿੱਲੋਂ ਵੱਲੋਂ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਪ ਜਿਲਾ ਸਿੱਖਿਆ ਅਫਸਰ ਲਖਬੀਰ ਸਿੰਘ, ਜਸਵੀਰ ਚੰਦ ਸੰਦੀਪ ਕੁਮਾਰ, ਕਮਲਦੀਪ ਸੱਲਣ ਬਲਵਿੰਦਰ ਸਿੰਘ,ਸੁਖਵਿੰਦਰ ਕੌਰ, ਜੋਤੀ ਗੁਲਾਟੀ, ਹਰਵਿੰਦਰ ਮਾਨ, ਸੋਨਾ ਸ਼ਰਮਾ ਆਦਿ ਹਾਜ਼ਰ ਸਨ।


