ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਵਧੇਰੇ ਚਿੰਤਾਜਨਕ – ਮਿਸਾਲੀ ਸਹਿਯੋਗ ਬਣਿਆ ਰਹੇ -ਉਪਕਾਰ ਸੋਸਾਇਟੀ

ਨਵਾਂਸ਼ਹਿਰ 13 ਸਤੰਬਰ (ਹਰਿੰਦਰ ਸਿੰਘ) ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਦੀ ਵਿਸ਼ੇਸ਼ ਮੀਟਿੰਗ ਸਥਾਨਕ ਸਲੋਹ ਰੋਡ ਸਥਿਤ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੇ.ਐਸ.ਗਿੱਦਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦਾ ਸੰਚਾਲਨ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਮਾ:ਨਰਿੰਦਰ ਸਿੰਘ ਭਾਰਟਾ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕੀਤੇ ਖੁਦ ਵਲੋਂ ਦੌਰੇ ਦੀ ਜਾਣਕਾਰੀ ਸਾਂਝੀ ਕਰਦਿਆਂ “ਉਪਕਾਰ ਹੜ੍ਹ ਪੀੜਤ ਰਲੀਫ ਫੰਡ” ਦੀ ਵੇਰਵੇ ਸਹਿਤ ਰਿਪੋਰਟਿੰਗ ਕੀਤੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਹੜ੍ਹਾਂ ਉਪਰੰਤ ਆਉਣ ਵਾਲੀਆਂ ਮੁਸ਼ਕਲਾਂ ਤੇ ਚਰਚਾ ਹੋਈ ਸਭ ਦਾ ਵਿਚਾਰ ਸੀ ਕਿ ਇਹ ਵਧੇਰੇ ਚਿੰਤਾਜਨਕ ਹੋਣਗੀਆਂ ਪ੍ਰਾਰਥਨਾ ਕੀਤੀ ਗਈ ਕਿ ਮਿਸਾਲੀ ਸਹਿਯੋਗ ਬਾਅਦ ਵਿੱਚ ਵੀ ਬਣਿਆ ਰਹੇ। ਹਾਊਸ ਵਲੋਂ ਸਰਬਸੰਮਤੀ ਨਾਲ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਧਾਰਮਿਕ,ਸਮਾਜ ਸੇਵੀ ਸੰਸਥਾਵਾਂ ਤੇ ਸ਼ਖ਼ਸੀਅਤਾਂ, ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ਤੇ ਹੋ ਰਹੀ ਬੇਅੰਤ ਸੇਵਾ ਲਈ ਧੰਨਵਾਦੀ ਮਤਾ ਪਾਸ ਕੀਤਾ। ਹਾਊਸ ਵਲੋਂ ਡੇਰਾ ਬਾਬਾ ਨਾਨਕ ਤੇ ਅਜਨਾਲਾ ਖੇਤਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਨਾਲ ਲਗਦੇ ਇਲਾਕਿਆਂ ਵਿੱਚ ਆਪਣੇ ਮੈਂਬਰਾਂ ਰਾਹੀਂ ਉਤਪੰਨ ਹੋਣ ਵਾਲੀਆਂ ਅਸਲ ਲੋੜਾਂ ਦੀ ਸੂਚੀ ਤਿਆਰ ਕਰਨ ਲਈ ਪੰਜ ਮੈਂਬਰੀ ਕਮੇਟੀ ਨਾਮਜ਼ਦ ਕੀਤੀ ਜਿਸ ਵਿਚ ਮਾ ਨਰਿੰਦਰ ਸਿੰਘ ਭਾਰਟਾ, ਜਨਰਲ ਸਕੱਤਰ ਜੱਸੋਮਜਾਰਾ, ਸਤਨਾਮ ਸਿੰਘ, ਬੀਰਬੱਲ ਤੱਖੀ ਤੇ ਦੇਸ ਰਾਜ ਬਾਲੀ ਅਧਾਰਿਤ ਕਮੇਟੀ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜ ਅਨੁਸਾਰ ਸਹਿਯੋਗੀ ਕਾਰਜ ਕਰਨ ਲਈ ਅਧਿਕਾਰਤ ਕੀਤਾ। ਹਾਊਸ ਨੇ ਐਨ.ਆਰ.ਆਈ, ਸਮਾਜ ਸੇਵੀ ਸ਼ਖ਼ਸੀਅਤਾਂ ਤੇ ਮੈਂਬਰਾਂ ਵਲੋਂ ਵਿਸ਼ੇਸ਼ ਫੰਡ ਵਿੱਚ ਪਾਏ ਯੋਗਦਾਨ ਲਈ ਧੰਨਵਾਦੀ ਮਤਾ ਪਾਸ ਕੀਤਾ। ਹਾਊਸ ਵਲੋਂ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕਟਾਈ ਸਿਲਾਈ ਟ੍ਰੇਨਿੰਗ ਸੈਂਟਰ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ ਗਈ। ਟ੍ਰੇਨਿੰਗ ਸੈਂਟਰ ਦੇ ਕੰਮ ਕਾਜ਼ ਦੀ ਪ੍ਰਗਤੀ ਲਈ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਅਗਵਾਈ ਵਿੱਚ ਮੈਡਮ ਜਯੋਤੀ ਬੱਗਾ ਤੇ ਮੈਡਮ ਸੁੱਖਵਿੰਦਰ ਕੌਰ ਸੁੱਖੀ ਤੇ ਅਧਾਰਿਤ ਕਮੇਟੀ ਬਣਾਈ ਗਈ। ਮੀਟਿੰਗ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਮਾਸਟਰ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਨਰਿੰਦਰਪਾਲ ਤੂਰ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਸਤਨਾਮ ਸਿੰਘ ਚੱਕ ਗੁਰੂ, ਜਯੋਤੀ ਬੱਗਾ, ਸੁੱਖਵਿੰਦਰ ਕੌਰ ਸੁੱਖੀ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!