ਪਰਵਾਸੀ ਮਜਦੂਰਾਂ ਵਲੋਂ ਮ੍ਰਿਤਕ ਲੜਕੇ ਹਰਵੀਰ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ

ਨਵਾਂਸ਼ਹਿਰ 14 ਸਤੰਬਰ (ਹਰਿੰਦਰ ਸਿੰਘ)ਅੱਜ ਪਰਵਾਸੀ ਮਜਦੂਰਾਂ ਨੇ ਇੱਥੇ ਮੀਟਿੰਗ ਕਰਕੇ ਹੁਸ਼ਿਆਰਪੁਰ ਪੁਰ ਵਿਖੇ ਪੰਜ ਸਾਲ ਦੇ ਹਰਵੀਰ ਸਿੰਘ ਨਾਮੀ ਲੜਕੇ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਕ ਪਰਵਾਸੀ ਦੋਸ਼ੀ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।ਮੀਟਿੰਗ ਤੋਂ ਪਹਿਲਾਂ ਉਹਨਾਂ ਦੋ ਮਿੰਟ ਦਾ ਮੌਨ ਧਾਰਕੇ ਹਰਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੀਟਿੰਗ ਵਿਚ ਪਰਵਾਸੀ ਮਜਦੂਰ ਯੂਨੀਅਨ, ਰੇਹੜੀ ਵਰਕਰ ਯੂਨੀਅਨ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਅਤੇ ਜੁਗੜੂ ਰੇਹੜਾ ਵਰਕਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਯੂਨੀਅਨਾਂ ਦੇ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਹਰਵੀਰ ਸਿੰਘ ਦਾ ਕਤਲ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।ਇਸ ਮੌਕੇ ਪਰਵੀਨ ਕੁਮਾਰ ਨਿਰਾਲਾ, ਸ਼ਿਵ ਨੰਦਨ ਕੁਮਾਰ, ਸਲੀਮ ਅਨਸਾਰੀ,ਆਜਾਦ ਖਾਨ,ਓਮ ਪ੍ਰਕਾਸ਼, ਬੱਬਲੂ ਕੁਮਾਰ ਸਾਹਨੀ, ਅਮਰ ਨਾਥ ਯਾਦਵ, ਸਤੇਂਦਰ ਕੁਮਾਰ ਰਾਜੂ,ਮੁਕੇਸ਼ ਸ਼ਾਹ,ਗੋਪਾਲ ਚੌਹਾਨ, ਅਖਿਲੇਸ਼ ਯਾਦਵ, ਰਾਜੇਸ਼ ਯਾਦਵ,ਅਮ੍ਰਿਤ ਪਾਸਵਾਨ, ਬੱਬਲੂ ਪਾਸਵਾਨ, ਕਪਿਲ ਕੁਮਾਰ, ਰਾਮ ਬ੍ਰਿਸ਼ ਆਗੂਆਂ ਨੇ ਸੰਬੋਧਨ ਕੀਤਾ।
ਕੈਪਸ਼ਨ : ਮ੍ਰਿਤਕ ਲੜਕੇ ਹਰਵੀਰ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੰਦੇ ਹੋਏ ਪਰਵਾਸੀ ਮਜਦੂਰ।

Leave a Reply

Your email address will not be published. Required fields are marked *

error: Content is protected !!