ਨਵਾਂਸ਼ਹਿਰ (ਹਰਿੰਦਰ ਸਿੰਘ) ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਕੌਲਰ ਪਬਲਿਕ ਸਕੂਲ ਜਾਡਲਾ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਧੂ ਐਰੀ ਨੇ ਦੱਸਿਆ ਕਿ ਇਸ ਦਾ ਸਿਹਰਾ ਸਾਡੇ ਸਕੂਲ ਦੇ ਫੁੱਟਬਾਲ ਕੋਚ ਵਿੱਕੀ ਗੂਰੂ ਦੇ ਸਿਰ ਬੱਝਦਾ ਹੈ। ਕਿਉਂਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਬਹੁਤ ਸਖ਼ਤ ਟ੍ਰੇਨਿੰਗ ਰਾਹੀਂ ਇਸ ਕਾਬਲ ਬਣਾਇਆ ਕਿ ਉਹ ਜ਼ਿਲ੍ਹੇ ਵਿਚੋਂ ਉਪ ਜੇਤੂ ਰਹੇ ਹਨ।ਫੁੱਟਬਾਲ ਕੋਚ ਵਿੱਕੀ ਗੂਰੁ ਨੇਂ ਦੱਸਿਆ ਕਿ ਇਸ ਮੁਕਾਮ ਨੂੰ ਹਾਸਲ ਕਰਨ ਵਿੱਚ ਸਕੂਲ ਦੇ ਐਮ ਡੀ ਗੰਗਨ ਰਾਣਾ ਅਤੇ ਸਕੂਲ ਪ੍ਰਿੰਸੀਪਲ ਮਧੂ ਐਰੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜ਼ਿਲ੍ਹੇ ਦੇ ਸਖ਼ਤ ਮੁਕਾਬਲੇ ਚਲਦਿਆਂ ਸਾਡੀ ਟੀਮ ਇਸ ਮੁਕਾਮ ਤੇ ਪਹੁੰਚੀ ਹੈ। ਸਾਡੇ 6 ਖਿਡਾਰੀ ਸਟੇਟ ਲਈ ਚੁਣੇ ਗਏ ਹਨ।ਮੈਚ ਦੇ ਫਾਈਨਲ ਵਿੱਚ ਮੁਕਾਬਲਾ ਜੇ.ਐਸ.ਐਸ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨਾਲ ਸੀ ਜੋ ਕਾਫੀ ਸਖਤ ਸੀ। ਇਸ ਮੈਚ ਦਾ ਦਰਸ਼ਕਾਂ ਤੇ ਸਪੋਟਰਾਂ ਤੇ ਖੇਡ ਪ੍ਰੇਮੀਆਂ ਨੇ ਪੂਰਾਂ ਅਨੰਦ ਲਿਆ ਤੇ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।ਇਸ ਮੌਕੇ ਸਤਨਾਮ ਗੂਰੂ ਅਤੇ ਖਿਡਾਰੀਆਂ ਦਿਲ ਕੀਰਤ, ਮਨਰਾਜ, ਦਵਿੰਦਰ, ਰਾਜ ਜਸਦੀਪ,ਅਮਨਜੋਤ ਇੰਦਰਵੀਰ,ਨਰਿੰਦਰਵੀਰ ,ਕਰਨ,ਅਰਮਾਨ,ਗੁਰਸਿਮਰਨ, ਅਤੁੱਲ ਅਰਮਾਨ ਠਾਕੂਰ, ਰਾਜਵੀਰ, ਮਨਵੀਰ ਸਰਬਦੀਪ, ਵਿਸ਼ਾਲ ਨਿੱਤਨ ਵਲੋਂ ਵਧੀਆ ਸਹਿਯੋਗ ਕੀਤਾ ਗਿਆ।

