ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰੈਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਨੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਵਿਸ਼ੇਸ਼ ਮੈਡੀਕਲ ਜਾਂਚ ਕੈਂਪ

ਨਵਾਂਸ਼ਹਿਰ: 15 ਸਤੰਬਰ (ਹਰਿੰਦਰ ਸਿੰਘ) ਮਿਤੀ 14 ਸਤੰਬਰ 2025 ਨੂੰ ਸ਼ਿਵ ਦੁਲਾਰ ਸਿੰਘ ਢਿਲੋਂ ਆਈ.ਏ.ਐ.ਐਸ ਰਿਟਾਇਰਡ ਸਕੱਤਰ ਪੰਜਾਬ ਸਟੇਟ ਰੈੱਡ ਕਰਾਸ ਬ੍ਰਾਂਚ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਨੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਰਜਿਸਟਰਡ ਨਵਾਂਸ਼ਹਿਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਸੱਮਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਵੀ ਦਰਿਆ ਕੰਢੇ ਵਸਦੇ ਪਿੰਡ ਦਰਿਆ ਮੂਸਾ ਅਤੇ ਪਿੰਡ ਗਿੱਲਾ ਵਾਲੀ ਤਹਿਸੀਲ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਕੀਤੀ ਗਈ।ਇਸ ਮੌਕੇ ਤੇ ਡਾਕਟਰ ਦਲਜੀਤ ਸਿੰਘ ਭਾਈ ਘੱਨਈਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ (ਰਜਿ.) ਜਲੰਧਰ ਵਲੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਮੁਫ਼ਤ ਵਿੱਚ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜੀਦੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਤੇ 45 ਦੇ ਕਰੀਬ ਮਰੀਜਾਂ ਵਲੋਂ ਇਸ ਕੈਂਪ ਦਾ ਲਾਭ ਲਿਆ ਗਿਆ । ਪਿੰਡ ਵਾਸੀਆਂ ਨੇ ਆਪਣੀਆਂ ਸੱਮਸਿਆਵਾਂ ਡਾਕਟਰ ਤੇ ਰੈਡ ਕਰਾਸ ਸੰਸਥਾ ਨਾਲ ਸਾਂਝੀਆਂ ਕੀਤੀਆ। ਜਿਸ ਦੇ ਸਬੰਧ ਵਿੱਚ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਇਕੱਲਿਆਂ ਹੀ ਨਜਿੱਠਿਆ ਨਹੀ ਜਾ ਸਕਦਾ, ਇਹੋ ਜਿਹੇ ਮੁਸ਼ਕਿਲ ਸਮੇਂ ਨੂੰ ਆਪਸੀ ਭਾਈਚਾਰੇ ਜਾਂ ਹੋਰ ਸਹਿਯੋਗ ਨਾਲ ਹੀ ਵੰਡਾਇਆ ਜਾ ਸਕਦਾ ਹੈ। ਜਿਥੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ,ਧਾਰਮਿਕ ਸੰਸਥਾਵਾਂ, ਐਨ.ਆਰ.ਆਈ ਅਤੇ ਹੋਰ ਦਾਨ ਵੀਰ ਵੀ ਤੁਹਾਡੇ ਨਾਲ ਇਸ ਆਫਤਾਂ ਵਿੱਚ ਮੌਢੇ ਨਾਲ ਮੌਢੇ ਲਾ ਕੇ ਖੜ੍ਹੇ ਹਨ। ਇੰਡੀਅਨ ਸਟੇਟ ਰੈੱਡ ਕਰਾਸ ਸੁਸਾਇਟੀ ਚੰਡੀਗੜ ਵੀ ਇਸ ਆਫਤਾਂ ਦੌਰਾਨ ਰਾਹਤ ਦੇਣ ਕੰਮ ਕਰ ਰਹੀ ਹੈ ਤਾਂ ਜੋ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ!ਇਸ ਕੈਂਪ ਨੂੰ ਸਫਲ ਬਣਾਉਣ ਲਈ ਜਿੱਥੇ ਰੈੱਡ ਕਰਾਸ ਦੀ ਟੀਮ ਦੇ ਮਨਜੀਤ ਸਿੰਘ,ਦਿਨੇਸ਼ ਕੁਮਾਰ ਤੇ ਬਲਜੀਤ ਕੁਮਾਰ ਨੇ ਪੂਰਨ ਸਹਿਯੋਗ ਦਿੱਤਾ ਹੈ ਉਥੇ ਹੀ ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਸੁਸਾਇਟੀ ਨਵਾਂਸ਼ਹਿਰ ਨੇ ਵੀ ਸਾਥ ਦਿੱਤਾ ਜਿਸ ਵਿਚ ਸੁਖਵਿੰਦਰ ਸਿੰਘ ਥਾਂਦੀ ਸੁਸਾਇਟੀ ਪ੍ਰਧਾਨ ਤੇ ਅਮਰਜੀਤ ਸਿੰਘ ਖਾਲਸਾ ਵੀ ਹਾਜਰ ਸਨ। ਸੇਵਾ ਲਈ ਹਾਜ਼ਰ ਦੋਵੇਂ ਸੰਸਥਾਵਾਂ ਦਾ ਪਿੰਡ ਵਾਸੀਆ ਨੇ ਪੂਰਨ ਸਹਿਯੋਗ ਦਿੱਤਾ ਅਤੇ ਇੱਕ ਨੌਜਵਾਨ ਕੁਲਤਾਰ ਸਿੰਘ ਨੇ ਪਿੰਡ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਇਨਾ ਵੀ ਕਰਵਾਇਆ ।

Leave a Reply

Your email address will not be published. Required fields are marked *

error: Content is protected !!