ਨਿਸ਼ਾਨਬੀਰ ਸਿੰਘ ਨੂੰ ਹਲਕਾ ਨਵਾਂਸ਼ਹਿਰ ਦਾ ਯੂਥ ਕੋਆਰਡੀਨੇਟਰ ਲਗਾਇਆ :ਲਲਿਤ ਮੋਹਣ ਪਾਠਕ

ਨਵਾਂਸ਼ਹਿਰ 16 ਸਤੰਬਰ (ਹਰਿੰਦਰ ਸਿੰਘ) ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਤਿੰਨਾ ਹਲਕਿਆਂ ਬੰਗਾਂ,ਬਲਾਚੋਰ ਅਤੇ ਨਵਾਂਸ਼ਹਿਰ ਵਿੱਚ ਤਿੰਨ ਯੂਥ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।ਇਹ ਜਾਣਕਾਰੀ ਆਮ ਆਦਮੀ ਪਾਰਟੀ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਸ੍ਰੀ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਹਲਕਾ ਨਵਾਂਸ਼ਹਿਰ ਵਿਖੇ ਨਿਸ਼ਾਨ ਵੀਰ ਸਿੰਘ ਨੂੰ ਯੂਥ ਕੋਆਰਡੀਨੇਟਰ ਲਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ‌ ਨਿਸ਼ਾਨ ਵੀਰ ਸਿੰਘ ਯੂਥ ਕੋਆਰਡੀਨੇਟਰ ਲੱਗਣ‌ ਤੇ ਮੁਬਾਰਕਬਾਦ ਦਿਂਦੇ ਹਾਂ, ਆਸ ਕਰਦੇ ਹਾਂ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨਵਾਂਸ਼ਹਿਰ ਵੱਲੋਂ ਸੀਨੀਅਰ ਆਗੂਆਂ ਅਤੇ ਵਲੰਟੀਅਰ ਵਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਮਨੀਸ਼ ਸਿਸੋਦਿਆ ਇੰਚਾਰਜ ਆਪ ਪੰਜਾਬ ਅਮਨ ਅਰੋੜਾ ਪ੍ਰਧਾਨ ਪੰਜਾਬ ਤੇ ਪਰਮਿੰਦਰ ਗੋਲਡੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

Leave a Reply

Your email address will not be published. Required fields are marked *

error: Content is protected !!