ਸਿੱਖਿਆ ਅਧਿਕਾਰੀ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਲਗਾਈ ਵਰਕਸ਼ਾਪ ਦਾ ਜਾਇਜ਼ਾ ਲਿਆ

ਨਵਾਂਸ਼ਹਿਰ 25 ਸਤੰਬਰ (ਹਰਿੰਦਰ ਸਿੰਘ)ਜਿਲ੍ਹਾ ਸਿੱਖਿਆ ਅਫ਼ਸਰ(ਐ.ਸਿ) ਅਨੀਤਾ ਸ਼ਰਮਾ ਦੀ ਅਗਵਾਈ ਹੇਠ ਆਈ ਈ ਡੀ ਕੰਪੋਨੇਂਟ ਅਧੀਨ ਬਲਾਚੌਰ 1, ਬਲਾਚੌਰ – 2, ਅਤੇ ਸੜੋਆ ਦੇ ਹੈਡ ਟੀਚਰਾਂ ਦੀ ਇੱਕ ਰੋਜ਼ਾ ਬਲਾਕ ਪੱਧਰੀ ਟ੍ਰੇਨਿੰਗ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ।ਜਿਲ੍ਹਾ ਸ਼ਹੀਦ ਭਗਤ ਸਿੰਘ ਵਿਖੇ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਡੀ ਐਸ ਈ ਨਰਿੰਦਰ ਕੌਰ ਅਤੇ ਡੀ ਐਸ ਈ ਟੀ ਰਜਨੀ ਦੇ ਪ੍ਰਬੰਧ ਤਹਤਿ ਆਈ ਈ ਡੀ ਕੰਪੋਨੈਂਟ ਅਧੀਨ ਸੈਂਟਰ ਹੈਡ ਟੀਚਰ ਦੀ ਟ੍ਰੇਨਿੰਗ ਮਿਤੀ 24 ਸਤੰਬਰ ਨੂੰ ਇਕ ਰੋਜ਼ਾ ਟ੍ਰੇਕਿੰਗ ਕਰਵਾਈ ਗਈ।ਇਸ ਟ੍ਰੇਨਿੰਗ ਦੌਰਾਨ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ, ਅਪੰਗਤਾ ਦੀਆਂ ਕਿਸਮਾਂ, ਦਿਵਿਆਂਗ ਬੱਚਿਆਂ ਲਈ ਸਿੱਖਿਆ ਨੀਤੀ,ਦਿਵਿਿਆਂਗ ਬੱਚਿਆਂ ਦੇ ਕਾਨੂੰਨੀ ਅਧਕਿਾਰ , RPWD 2016 ਆਦਿ ਵਿਸ਼ਆ ਦੇ ਨਾਲ ਨਾਲ ਸਪੈਸ਼ਲ ਬੱਚਿਆਂ ਦੇ ਮਾਪਆਿਂ ਦੀ ਕੌਂਸਲਿੰਗ , ਸਮਾਜਿਕ ਚੇਤਨਾ ਬਾਰੇ ਟ੍ਰੇਨਿੰਗ ਦਿੱਤੀ ਗਈ।ਜਿਲ੍ਹਾ ਬਾਲ ਸੁਰੱਖਿਆ ਦਫਤਰ ਨਵਾਂਸ਼ਹਿਰ ਤੋਂ ਬਤੌਰ ਰਿਸੋਰਸ ਪਰਸਨ ਗੋਰਵ ਸ਼ਰਮਾ ਵੱਲੋਂ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਪੋਕਸੋ ਐਕਟ ਅਤੇ ਸਪਾਂਸਰ ਸਕੀਮਾਂ ਬਾਏ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਤਸਲੀਬਖਸ਼ ਜੁਆਬ ਦਿੱਤਾ ਗਿਆ।ਆਈ.ਈ.ਡੀ ਮੱਦ ਅਧੀਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾ ਬਾਰੇ ਰਿਸੋਰਸ ਪਰਸਨ ਨਰਿੰਦਰ ਕੌਰ , ਫਿਜੀੳਥੈਰਾਪੀਸਟ ਰਵਿੰਦਰ ਕੁਮਾਰ,ਆਈ.ਈ.ਆਰ.ਟੀ ਰਾਕੇਸ਼ ਕੁਮਾਰ, ਅੰਂਕੂਰ ਮਲਿਕ ਵੱਲੋਂ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ।

Leave a Reply

Your email address will not be published. Required fields are marked *

error: Content is protected !!