ਨਵਾਂਸ਼ਹਿਰ/ਬੰਗਾ 25 ਸਤੰਬਰ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਟੈਂਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਡੌਲੀ ਨਾਂ ਦੀ ਖਿਡਾਰਨ ਦੀ ਚੋਣ ਕਿਕ ਬਾਕਸਿੰਗ ਚੈਂਪੀਅਨਸ਼ਿਪ ਲਈ ਇੰਟਰਨੈਸ਼ਨਲ ਪੱਧਰ ਖੇਡਣ ਲਈ ਹੋਈ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੇ ਖਿਡਾਰੀਆਂ ਨੇ ਜੂਨੀਅਰ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ ਜੋ ਸੋਲਨ (ਹਿਮਾਚਲ ਪ੍ਰਦੇਸ਼) ਵਿੱਚ ਹੋਈ। ਇਸ ਵਿੱਚ ਭਾਗ ਲੈਂਦੇ ਹੋਏ ਡੌਲੀ ਨੇ ਗੋਲਡ ਮੈਡਲ, ਹੀਨਾ ਨੇ ਕਾਸੀ ਮੈਡਲ ਅਤੇ ਸਾਗਰ ਕਾਸੀ ਮੈਡਲ ਪ੍ਰਾਪਤ ਕੀਤਾ ਹੈ।ਇਹਨਾਂ ਖਿਡਾਰੀਆਂ ਨੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।ਗੋਲਡ ਮੈਡਲ ਪ੍ਰਾਪਤ ਡੌਲੀ ਦੀ ਚੋਣ ਇੰਟਰਨੈਸ਼ਨਲ ਪੱਧਰ ਤੇ ਹੋਣ ਕਾਰਣ ਸਕੂਲ ਮੁੱਖੀ ਸੁਰਜੀਤ ਕੌਰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ । ਜ਼ਿਲ੍ਹਾ ਜਰਨਲ ਸੈਕਟਰੀ ਕਿੱਕ ਬਾਕਸਿੰਗ ਮੈਡਮ ਮਨਜੋਤ ਲੌਂਗੀਆ ਨੇ ਖਿਡਾਰੀਆਂ ਅਤੇ ਜਗਸੀਰ ਸਿੰਘ ਡੀ ਪੀ ਈ ਰਟੈਂਡਾ ਨੂੰ ਵਧਾਈ ਦਿੱਤੀ । ਸਾਰੇ ਸਟਾਫ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।


