ਹੜ੍ਹਾਂ ਅਤੇ ਬਾਰਸ਼ਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਦਿਓ – ਆਰ.ਐਸ.ਪੀ.ਆਈ

ਪ੍ਰਧਾਨ ਮੰਤਰੀ ਅਤੇ ਮੁਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਅੰਤਰਰਾਜੀ ਮਜ਼ਦੂਰਾਂ ਖ਼ਿਲਾਫ਼ ਬਣਾਇਆ ਜਾ ਰਿਹਾ ਮਾਹੌਲ ਚਿੰਤਾਜਨਕ

ਨਵਾਂ ਸ਼ਹਿਰ : 26 ਸਤੰਬਰ (ਹਰਿੰਦਰ ਸਿੰਘ)ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਫਦ ਵਲੋਂ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜਾ ਦੇਣ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਅਤੇ ਮੁਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ‘ਚ ਹੜ੍ਹਾਂ ਅਤੇ ਬਾਰਸ਼ਾਂ ਕਾਰਨ ਪੈਦਾ ਹੋਈ ਦੁਰਦਸ਼ਾ ਬਾਰੇ ਜਾਣੂੰ ਕਰਵਾਉਂਦਿਆਂ ਹੜ੍ਹ ਪੀੜਤਾਂ ਪ੍ਰਤੀ ਪ੍ਰਸ਼ਾਸਨਿਕ ਮਸ਼ੀਨਰੀ ਵੱਲੋਂ ਅਪਣਾਈ ਜਾ ਰਹੀ ਅਣਗਹਿਲੀ ਖਿਲਾਫ਼ ਰੋਸ ਵਿਅਕਤ ਕੀਤਾ ਗਿਆ। ਇਸ ਵਫਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਅਤੇ ਸਤਨਾਮ ਸਿੰਘ ਗੁਲਾਟੀ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਹੜ੍ਹਾਂ ਦੀ ਸਮੱਸਿਆ ਕੁਦਰਤੀ ਘੱਟ ਮਨੁੱਖੀ ਅਣਗਹਿਲੀਆਂ ਦਾ ਸਿੱਟਾ ਜਿਆਦਾ ਹੈ। ਹੜ੍ਹ ਮਗਰੋਂ ਜਿਸ ਢੰਗ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਨਾਲ ਪੇਸ਼ ਆ ਰਹੀ ਹੈ, ਉਸ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ। ਪਨੇ੍ਰਧਾਨ ਮੰਤਰੀ ਨੇ ਵੀ ਬਹੁਤ ਹੀ ਨਿਗੂਣੀ ਰਾਸ਼ੀ ਦਾ ਹਾਲੇ ਸਿਰਫ਼ ਐਲਾਨ ਹੀ ਕੀਤਾ ਹੈ ਅਤੇ ਪੰਜਾਬ ਨੂੰ ਕੁਦਰਤੀ ਆਫ਼ਤਾਂ ਲਈ ਰਾਖਵੇਂ ਰੱਖੇ ਫ਼ੰਡ ਹਾਲੇ ਤੱਕ ਵੀ ਜਾਰੀ ਨਹੀਂ ਕੀਤੇ ਗਏ। ਪੰਜਾਬ ਸਰਕਾਰ ਨੇ ਵੀ ਅਲੱਗ ਤੋਂ ਇੱਕ ਫੰਡ ਕਾਇਮ ਕਰਕੇ ਕੇਂਦਰ ਦੇ ਪੀਐੱਮ ਕੇਅਰ ਵਾਂਗ ਇੱਕ ਫੰਡ ਲਈ ਕੋਟੇ ਲਗਾ ਦਿੱਤੇ ਹਨ, ਜਿਥੇ ਹਰ ਤਰ੍ਹਾਂ ਦਾ ਪੈਸਾ ਇਕੱਠਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰ ਡਿੱਗ ਪਏ, ਕੀਮਤਾਂ ਜਾਨਾਂ ਚਲੀਆਂ ਗਈਆਂ, ਕੀਮਤੀ ਪਸ਼ੂ ਹੜ੍ਹਾਂ ‘ਚ ਰੁੜ ਗਏ, ਜਿਸ ਬਾਰੇ ਪੁੱਛਣ ਨੂੰ ਕੋਈ ਤਿਆਰ ਨਹੀ। ਬੀਬੀਐੱਮਬੀ ਬਾਰੇ ਪੰਜਾਬ ਸਰਕਾਰ ਚੁੱਪ ਹੈ ਅਤੇ ਨਾ ਹੀ ਸਰਕਾਰ ਨੇ ਹੜ੍ਹਾਂ ਨੂੰ ਲੈ ਕੇ ਅਗਾਊਂਂ ਕੋਈ ਤਿਆਰੀ ਕੀਤੀ ਸੀ। ਇਸ ਸਮੇਂ ਅੰਤਰਰਾਜੀ ਮਜ਼ਦੂਰਾਂ ਖਿਲਾਫ ਬਣਾਏ ਜਾ ਰਹੇ ਮਾਹੌਲ ਬਾਰੇ ਵੀ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਅੰਤਰਰਾਜੀ ਮਜ਼ਦੂਰਾਂ ਬਾਰੇ ਆਗੂਆਂ ਨੇ ਕਿਹਾ ਕਿ ਜਿਸ ਨੇ ਇਹ ਕਾਰਾ ਕੀਤਾ ਚਾਹੇ ਉਹ ਕਿਸੇ ਥਾਂ ਤੋਂ ਹੋਵੇ, ਉਸ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ। ਪਰ ਇਸ ਨਾਂ ਹੇਠ ਸਮੁੱਚੇ ਅੰਤਰਰਾਜੀ ਮਜ਼ਦੂਰਾਂ ਖਿਲਾਫ ਪ੍ਰਚਾਰ ਕਰਨਾ ਫੁੱਟ ਪਾਊ ਤਾਕਤਾਂ ਦੀਆਂ ਚਾਲਾਂ ਨੂੰ ਨੇਪਰੇ ਚਾੜਨਾ ਹੋਵੇਗਾ। ਉਨ੍ਹਾ ਕਿਹਾ ਕਿ ਕੁੱਝ ਏਜੰਸੀਆਂ ਫੁੱਟ ਪਵਾ ਕੇ ਪਹਿਲਾ ਬਿਹਾਰ ‘ਚੋਂ ਅਤੇ ਮਗਰੋਂ ਪੰਜਾਬ ‘ਚੋਂ ਵੋਟਾਂ ਲੈਣ ਲਈ ਹੱਥਕੰਢੇ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਤੇ ਆਰਐੱਸਐੱਸ ਦੇ ਮਨਸੂਬੇ ਸਫ਼ਲ ਨਹੀ ਹੋਣ ਦੇਣਗੇ।ਵਫਦ ਵਿੱਚ ਹਰੀ ਬਿਲਾਸ, ਸੋਮ ਲਾਲ, ਸੁਰਿੰਦਰ ਭੱਟੀ, ਸੋਹਣ ਸਿੰਘ, ਸਤਨਾਮ ਸਿੰਘ ਸੁੱਜੋਂਂ, ਰਾਮ ਪਾਲ, ਹਰਵਿੰਦਰ ਸਿੰਘ ਥੋਪੀਆ, ਸੂਬੇਦਾਰ ਮੇਜਰ ਸਿੰਘ, ਕ੍ਰਿਸ਼ਨ ਸਿੰਘ ਬਾਲੀ, ਗੁਰਦਿਆਲ ਸਿੰਘ, ਜਗਦੀਸ਼ ਰਾਮ, ਦਰਸ਼ਨ ਦੇਵ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!