ਮੈਡਮ ਅਮਰਜੀਤ ਕੌਰ ਵੱਲੋਂ ਲਾਇਨ ਕਲੱਬ ਮੁਕੰਦਪੁਰ ਦੀ ਵਿੱਤੀ ਸਹਾਇਤਾ ਕੀਤੀ।

ਨਵਾਂਸ਼ਹਿਰ 28 ਸਤੰਬਰ (ਹਰਿੰਦਰ ਸਿੰਘ)ਲਾਈਨ ਕਲੱਬ ਮੁਕੰਦਪੁਰ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਮੋਹਰੇ ਰਿਹਾ ਹੈ ਉਸ ਨੇ ਸਮਾਜ ਦੇ ਹਰ ਇੱਕ ਵਰਗ ਵਿੱਚ ਹਰ ਇੱਕ ਮੁਸ਼ਕਿਲ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਚਾਹੇ ਬੱਚਿਆਂ ਦੀ ਪੜ੍ਹਾਈ ਹੋਵੇ ਚਾਹੇ ਹੜਾ ਦਾ ਪ੍ਰਭਾਵਿਤ ਲੋਕ ਚਾਹੇ ਵਾਤਾਵਰਣ ਦੀ ਗੱਲ ਕਰ ਲਈਏ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੁਕੰਦਪੁਰ ਵਿਖੇ ਕਲੱਬ ਵੱਲੋਂ ਅਧਿਆਪਕ ਸਨਮਾਨ ਅਧਿਆਪਕ ਦਿਵਸ ਮਨਾਇਆ ਗਿਆ ਇਸ ਮੌਕੇ ਜਿਲੇ ਦੇ ਵੱਖ ਵੱਖ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਵਿੱਚ ਅਮਰਜੀਤ ਕੌਰ ਅਧਿਆਪਕ ਸਕੂਲ ਆਫ ਐਮੀਂਨੇਸ ਬੰਗਾ ਨੂੰ ਵੀ ਸਨਮਾਨਿਤ ਕੀਤਾ ਗਿਆ। ਮੈਡਮ ਅਮਰਜੀਤ ਕੌਰ ਵੱਲੋਂ ਕਲੱਬ ਦੇ ਕਾਰਜਾਂ ਨੂੰ ਪ੍ਰਭਾਵਿਤ ਹੋ ਕੇ ਕਲੱਬ ਨੂੰ 5100 ਰੁਪਏ ਦੀ ਬੀਤੀ ਸਹਾਇਤਾ ਕਲੱਬ ਪ੍ਰਧਾਨ ਰਜੀਵ ਸ਼ਰਮਾ ਜੀ ਨੂੰ ਦਿੱਤੀ ਇਸ ਸਮੇਂ ਸਾਰੇ ਕਲਾਮ ਮੈਂਬਰਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਇਸ ਸਮੇਂ ਉਹਨਾਂ ਦੇ ਨਾਲ ਲੈਕਚਰਾਰ ਮੰਗਲ ਦੇਵੀ, ਰੇਖਾ ਵਾਲੀ,ਰਜੀਵ ਸ਼ਰਮਾ ਕਲੱਬ ਪ੍ਰਧਾਨ ਅਮਰਜੀਤ ਖਟਕੜ ਬਲਜਿੰਦਰ ਬਿੱਲਾ ਮਦਰ ਗੋਪਾਲ ਸੁਰਿੰਦਰ ਪਾਲ ਸੋਨ ਦੀ ਗਵਰਨਰ ਬੀ ਐਮ ਗੋਇਲ ਅਰਜਨ ਦੇਵ ਵਰਮਾ ਗੁਰਮੁਖ ਸਿੰਘ ਹਰਦੇਵ ਰਾਮ ਬਰਿੰਦਰ ਬੱਧਣ, ਰਾਜ ਕੁਮਾਰ , ਕੁਲਦੀਪ ਰਾਮ,ਜਸਵੀਰ ਰੋਹੇਲਾ,ਪਰਮਜੀਤ ਰੁਹੇਲਾ ਗੁਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!