ਸੇਵਾ ਮੁਕਤੀ ਤੇ ਵਿਸ਼ੇਸ਼

ਮਿਸ ਇੰਦੂ ( ਸ ਪ ਸ ਸਲੋਹ) ਜਿਨ੍ਹਾਂ ਦਾ ਜਨਮ ਪਿਤਾ ਬਨਾਰਸੀ ਲਾਲ ਅਤੇ ਮਾਤਾ ਆਸ਼ਾ ਰਾਣੀ ਜੀ ਦੇ ਘਰ 11ਅਕਤੂਬਰ 1967 ਨੂੰ ਅਸਾਮ ਰਾਜ ਵਿਖੇ ਹੋਇਆ। ਆਪ ਜੀ ਨੇ ਦਸਵੀਂ ਦੀ ਪ੍ਰੀਖਿਆ ਡਬਲਯੂ. ਐਲ ਆਰੀਆ ਸਕੂਲ ਨਵਾਂਸ਼ਹਿਰ ਤੋਂ ਸਾਲ 1982 ਵਿੱਚ, ਬੀ .ਐਲ. ਐਮ. ਗਰਲਜ਼ ਕਾਲਜ ਨਵਾਂ ਸ਼ਹਿਰ ਤੋਂ ਬੀ. ਏ (1986) ਅਤੇ ਬੀ.ਐਡ ਦੀ ਪ੍ਰੀਖਿਆ ਮਹਿਜ਼ 20 ਸਾਲ ਦੀ ਉਮਰ ਵਿਚ ਡੀ .ਏ .ਐਨ ਕਾਲਜ ਆਫ਼ ਐਜੂਕੇਸ਼ਨ ਨਵਾਂਸ਼ਹਿਰ ਤੋਂ 1987 ਵਿੱਚ ਪਾਸ ਕੀਤੀ। ਸਾਲ 1988 ਤੋਂ 2001 ਤੱਕ 13 ਸਾਲ ਵਿਸ਼ਵਕਰਮਾ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂ ਸ਼ਹਿਰ ਵਿਖੇ ਬਤੌਰ ਅਧਿਆਪਕਾ ਡਿਊਟੀ ਨਿਭਾਈ। ਉਸ ਉਪਰੰਤ 24 ਦਸੰਬਰ 2001 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸਲੋਹ ਵਿੱਚ ਬਤੌਰ ਈਟੀਟੀ ਅਧਿਆਪਕ ਨਿਯੁਕਤ ਹੋਏ। ਅੱਜ ਮਿਤੀ 31 ਅਕਤੂਬਰ 2025 ਨੂੰ 23 ਸਾਲ 10 ਮਹੀਨੇ 8 ਦਿਨ ਦੀ ਸਰਵਿਸ ਕਾਰਨ ਉਪਰੰਤ ਆਪ ਜੀ ਸੇਵਾ ਤੋਂ ਮੁਕਤ ਹੋ ਰਹੇ ਹਨ। ਇਸ ਮੌਕੇ ਬੀ .ਐਨ .ਓ./ਸੀ.ਐਚ.ਟੀ ਸ੍ਰੀ ਰਮਨ ਕੁਮਾਰ ਅਤੇ ਸਮੂਹ ਕਲਸਟਰ ਸਟਾਫ ਲੰਗੜੋਆ ਵਲੋਂ ਇਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।

Leave a Reply

Your email address will not be published. Required fields are marked *

error: Content is protected !!