ਹਰ ਇੱਕ ਮਨੁੱਖ ਲਾਵੇ ਇੱਕ ਰੁੱਖ – ਅਰੁਣ ਬਾਲੀ

ਨਵਾਂਸ਼ਹਿਰ 6 ਨਵੰਬਰ (ਹਰਿੰਦਰ ਸਿੰਘ)ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਗੁਰਬਾਣੀ ਵਿੱਚ ਦਰਜ ਸ਼ਲੋਕ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਰਾਹੀਂ ਸਾਰੀ ਦੁਨੀਆਂ ਨੂੰ ਸੁਨੇਹਾ ਦਿਤਾ ਗਿਆ ਹੈ ਕਿ ਹਵਾ,ਪਾਣੀ ਤੋਂ ਬਿਨਾਂ ਧਰਤੀ ਤੇ ਜੀਵਨ ਅਤੇ ਵਨਸਪਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬਾਨ ਦੇ ਵਚਨਾਂ ਮੁਤਾਬਿਕ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਸਿੱਖ ਧਰਮ ਦੇ ਸਿਰਜਣਹਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੂਸਾਪੁਰ ਰੇਲਵੇ ਕ੍ਰਾਸਿਂਗ ਨੇੜੇ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ। ਇਸ ਮੋਕੇ ਤੇ ਸੁਸਾਇਟੀ ਮੈਂਬਰ ਅਰੁਣ ਕੁਮਾਰ ਬਾਲੀ ਨੇ ਸੈਰ ਕਰ ਰਹੇ ਰਿਟਾਇਰ ਇੰਸਪੈਕਟਰ ਗੁਰਮੇਲ ਸਿੰਘ, ਸੋਹਿਲ ਦੀਵਾਨ ਤੋਂ ਬੂਟੇ ਲਗਵਾਏ। ਅਨਿਲ ਬਾਲੀ ਅਤੇ ਸੁਭਾਸ਼ ਧਮ ਨੇ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਲਗਾਤਾਰ ਕੀਤੇ ਜਾ ਰਹੇ ਲੋਕ-ਹਿਤ ਕਮਾਂ ਦੀ ਸ਼ਲਾਘਾ ਕੀਤੀ। ਸੁਸਾਇਟੀ ਮੈਂਬਰ ਅਰੁਣ ਕੁਮਾਰ ਬਾਲੀ ਨੇ ਕਿਹਾ ਕਿ ਧਰਤੀ ਮਾਤਾ ਨੂੰ ਹਰਿਆ-ਭਰਿਆ ਰਖੱਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ ਤਾਂ ਕਿ ਜੰਗਲਾਤ ਹੇਠ ਰਕਬਾ ਵਧਾਇਆ ਜਾ ਸਕੇ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ,ਵਾਈਸ ਪ੍ਰਧਾਨ ਤਰਸੇਮ ਲਾਲ, ਅਰੁਣ ਕੁਮਾਰ ਬਾਲੀ, ਧਰਮਪਾਲ ਬਾਲੀ ਅਤੇ ਤਰਸੇਮ ਲਾਲ ਰਾਜੂ ਆਦਿ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!