ਨਵਾਂਸ਼ਹਿਰ 1 ਦਸੰਬਰ (ਹਰਿੰਦਰ ਸਿੰਘ) ਉਘੇ ਸਮਾਜ ਸੇਵੀ ਅਤੇ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ ਦੇ ਸਤਿਕਾਰਯੋਗ ਮਾਤਾ ਅਜੀਤ ਕੌਰ ਜੀ ਬੀਤੇ ਦਿਨੀਂ ਆਪਣੇ ਸ੍ਵਾਸਾਂ ਦੀ ਪੂੰਜੀ ਭੋਗ ਕੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਸਨ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਅਜੀਤ ਕੌਰ ਦੇ ਸਪੁੱਤਰ ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਨੂੰ ਮੁੱਖ ਰੱਖਦਿਆਂ ਮਿਤੀ 6 ਦਸੰਬਰ ਦਿਨ ਸ਼ਨੀਵਾਰ ਨੂੰ ਰਾਹੋਂ ਰੋਡ ਸਥਿਤ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵਿਖੇ ਸ਼ਾਮ ਤਿੰਨ ਵਜੇ ਪ੍ਰਾਰਥਨਾ ਸਭਾ ਰੱਖੀ ਗਈ ਹੈ।ਇਸ ਮੌਕੇ ਮਾਤਾ ਅਜੀਤ ਕੌਰ ਦੀ ਤਸਵੀਰ ਬੀ ਡੀ ਸੀ ਵਿਖੇ ਸਥਾਪਿਤ ਕੀਤੀ ਜਾਵੇਗੀ। ਸਮਾਪਤੀ ਤੇ ਚਾਹ ਦਾ ਲੰਗਰ ਵਰਤਾਇਆ ਜਾਵੇਗਾ। ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ ਵਲੋਂ ਸਾਕ ਸਬੰਧੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਾਰਥਨਾ ਸਭਾ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਗਈ ਹੈ।

