ਬਲਾਚੌਰ 2 ਦਸੰਬਰ(ਹਰਿੰਦਰ ਸਿੰਘ) ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਟੀਚਰ ਫੈਸਟ ਮੁਕਾਬਲੇ ਤਹਿਤ ਬਲਾਕ ਸੜੋਆ ਦੇ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲੇ ਚੌਧਰੀ ਮੇਲਾ ਰਾਮ ਭੂੰਬਲਾ ਸ.ਸ.ਸ.ਸ. ਮਾਲੇਵਾਲ ਵਿਖੇ ਬਲਾਕ ਨੋਡਲ ਅਫ਼ਸਰ ਗੁਰਪ੍ਰੀਤ ਸੈਂਪਲਾ ਅਤੇ ਪ੍ਰਿੰਸੀਪਲ ਪਰਮਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਲੱਗਿਆ।ਦੋ ਦਿਨ ਚੱਲੇ ਮੁਕਾਬਲੇ ਵਿੱਚ ਬਲਾਕ ਸੜੋਆ ਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕ ਭਾਗ ਲਿਆ। ਇਸ ਬਲਾਕ ਪੱਧਰੀ ਮੁਕਾਬਲੇ ਦੌਰਾਨ ਜੇਤੂ ਅਧਿਆਪਕਾ ਦਾ ਸਨਮਾਨ ਅਨੀਤਾ ਸਰਮਾ ਜਿਲ੍ਹਾ ਸਿੱਖਿਆ ਅਫਸਰ, ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਵਰਿੰਦਰ ਬੰਗਾ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਅਤੇ ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਨੇ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਅਜੀਤ ਸਰਮਾ ਡੀ.ਈ.ਓ ਅਤੇ ਲਖਵੀਰ ਸਿੰਘ ਡਿਪਟੀ ਡੀ.ਈ.ਓ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਦੇ ਹਨ।ਇਸ ਲਈ ਅਜਿਹੇ ਮੁਕਾਬਲਿਆ ਵਿੱਚ ਅਧਿਆਪਕਾਂ ਨੂੰ ਵੱਧ ਵੱਧ ਭਾਗ ਲੇਣਾ ਚਾਹੀਦਾ ਹੈ। ਇਸ ਟੀਚਰ ਫੈਸਟ ਦੌਰਾਨ ਮਾਡਲ /ਟੀਚਿੰਗ ਏਡ ਥੀਮ ਵਿੱਚ ਮਾਸਟਰ ਗੁਰਨਾਮ ਸਿੰਘ ਕੁੱਕੜ ਸੂਹਾ ਨੇ ਪਹਿਲਾਂ, ਮਾਸਟਰ ਅੰਕੁਰ ਕੁੱਕੜਸ਼ੂਹਾ ਨੇ ਦੂਸਰਾ, ਸੁਰਿੰਦਰ ਕੁਮਾਰ ਕਰੀਮਪੁਰ ਚਾਹ ਵਾਲਾ ਨੇ ਤੀਸਰਾ, ਮਾਈਕਰੋ ਟੀਚਿੰਗ ਵਿੱਚ ਬਲਵੀਰ ਸਿੰਘ ਮਾਲੇਵਾਲ ਨੇ ਪਹਿਲਾਂ,ਅਨੁਰਾਧਾ ਮਾਲੇਵਾਲ ਨੇ ਦੂਸਰਾ,ਰੀਤਾ ਕੁੱਕੜ ਸ਼ੂਹਾ ਨੇ ਤੀਸਰਾ,ਆਈ.ਟੀ ਟੂਲ ਅਤੇ ਟੈਕਨਾਲੋਜੀ ਇਨ ਟੀਚਿੰਗ ਥੀਮ ਵਿੱਚ ਨਰੇਸ ਕੁਮਾਰ ਚਾਂਦਪੁਰ ਰੁੜਕੀ ਨੇ ਪਹਿਲ਼ਾ,ਲਖਵੀਰ ਸਿੰਘ ਛਦੌੜੀ ਨੇ ਦੂਸਰਾ,ਰਾਕੇਸ ਕੁਮਾਰ ਰੱਕੜਾਂ ਢਾਂਹਾ ਨੇ ਤੀਸਰਾ,ਸਪੈਸਲਾਈਜ਼ ਕਿੱਟ ਥੀਮ ਵਿੱਚ ਸਤਵਿੰਦਰ ਸਿੰਘ ਸੈਂਹਬੀ ਛਦੌੜੀ ਨੇ ਪਹਿਲਾਂ,ਡਾ.ਸੁਖਜੀਤ ਸਿੰਘ ਸਾਹਿਬਾ ਨੇ ਦੂਸਰਾ,ਮੀਨਾ ਕੁਮਾਰੀ ਸਾਧੜਾ ਨੇ ਤੀਸਰਾ,ਵਨ ਐਕਟ ਪਲੇ ਥੀਮ ਵਿੱਚ ਇੰਦਰਜੀਤ ਕੌਰ ਦਿਆਲ ਨੇ ਪਹਿਲਾਂ,ਰਵਿੰਦਰ ਕੁਮਾਰ ਛਦੌੜੀ ਨੇ ਦੂਸਰਾ,ਹਰਜਿੰਦਰ ਕੁਮਾਰ ਪੋਜੇਵਾਲ ਨੇ ਤੀਸਰਾ,ਸੁੰਦਰ ਲ਼ਿਖਾਈ ਥੀਮ ਵਿੱਚ ਇੰਦਰਜੀਤ ਕੌਰ ਦਿਆਲ ਨੇ ਪਹਿਲ਼ਾ,ਰੀਤੂ ਚੰਦਿਆਣੀ ਖੁਰਦ ਨੇ ਦੂਸਰਾ,ਰਾਜ ਕੁਮਾਰ ਮਾਲੇਵਾਲ ਨੇ ਤੀਸਰਾ,ਰੀਲ ਲਾਈਫ ਐਪਲੀਕੇਸ਼ਨ ਥੀਮ ਵਿੱਚ ਸੰਜੀਵ ਕੁਮਾਰ ਪੋਜੇਵਾਲ ਨੇ ਪਹਿਲਾਂ,ਦਲਜੀਤ ਕੌਰ ਰੱਕੜਾਂ ਢਹਾ ਨੇ ਦੂਸਰਾ,ਰਾਜਵਿੰਦਰ ਕੌਰ ਮੌਜੋਵਾਲ ਮਜਾਰਾ ਨੇ ਤੀਸਰਾ,ਮੈਨੁਅਲ ਗੇਮ ਅਤੇ ਵੀਡੀਓ ਗੇਮ ਥੀਮ ਵਿੱਚ ਮਨਜੀਤ ਕੌਰ ਬਛੌੜੀ ਨੇ ਪਹਿਲਾਂ,ਅਨੀਤਾ ਬਕਾਪੁਰ ਨੇ ਦੂਸਰਾ,ਰੂਪਾ ਰਾਣੀ ਕਰੀਮਪੁਰ ਧਿਆਨੀ ਨੇ ਤੀਸਰਾ,ਰੀਕਰੇਸ਼ਨਲ ਐਕਟੇਵਿਟੀ ਥੀਮ ਵਿੱਚ ਜਸਪਾਲ ਕੌਰ ਬਛੌੜੀ ਨੇ ਪਹਿਲ਼ਾਂ,ਸਰਬਜੀਤ ਕੌਰ ਚਾਂਦਪੁਰ ਰੁੜਕੀ ਨੇ ਦੂਸਰਾ ਅਤੇ ਵਿਜੇ ਕੁਮਾਰ ਸੜੋਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸ ਮੌਕੇ ਰਾਮ ਸਰੂਪ ਸਰਪੰਚ ਮਾਲੇਵਾਲ,ਬ੍ਰਿਜ ਮੋਹਣ ਚੇਅਰਮੈਨ, ਰਾਕੇਸ ਕੁਮਾਰ ਇੰਚਾਰਜ, ਬਲਵੀਰ ਕੌਰ ਮੁੱਖ ਅਧਿਆਪਕਾ ਪੋਜੇਵਾਲ,ਸੁਨੀਤਾ ਕੁਮਾਰੀ ਮੁੱਖ ਅਧਿਆਪਕਾ ਚਾਂਦਪੁਰ ਰੁੜਕੀ, ਨਿਰਮਲ ਸਿਮਘ ਟੋਰੋਵਾਲ,ਲੈਕ ਹਰਵਿੰਦਰ ਸਿੰਘ, ਲੈਕ.ਤਜਿੰਦਰ ਕੁਮਾਰ,ਡਾ.ਸੁਖਜੀਤ ਸਿੰਘ, ਰਵਿੰਦਰ ਕੁਮਾਰ ਲਾਲੀ,ਸੁਰਿੰਦਰ ਕੁਮਾਰ, ਲੈਕ ਦਵਿੰਦਰ ਪਾਲ ਭਾਟੀਆ,ਵਿਜੇ ਕੁਮਾਰ ਪੋਜੇਵਾਲ, ਰਾਜ ਕੁਮਾਰੀ,ਬਲਵੀਰ ਸਿੰਘ ਬੰਟੀ,ਤਿਲਕ ਰਾਜ ਹੈਡ ਟੀਚਰ, ਹਰਜਿੰਦਰ ਕੁਮਾਰ ਕਾਕਾ,ਅਮਰਜੀਤ ਸਿੰਘ ਬੀ.ਆਰ.ਸੀ,ਮਨਜੀਤ ਸਿੰਘ ਬੀ.ਆਰ.ਸੀ, ਹੇਮ ਰਾਜ,ਸੰਜੀਵ ਕੁਮਾਰ,ਨਰੇਸ ਕੁਮਾਰ,ਸੁਰਿੰਦਰ ਕੁਮਾਰ ਕਰੀਮਪੁਰ ਚਾਹ ਵਾਲਾ, ਆਦਿ ਸਮੇਤ ਸਮੂਹ ਅਧਿਆਪਕ ਹਾਜਰ ਸਨ।ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਭਾਟੀਆ ਨੇ ਸਕੂਲ ਦੀ ਰਿਪੋਰਟ ਪੜੀ ਅਤੇ ਸੱਭ ਦਾ ਧੰਨਵਾਦ ਕੀਤਾ।


