ਰਣਬੀਰ ਸਿੰਘ ਅਤੇ ਦਇਆ ਰਾਣੀ ਨੇ ਆਪਣੇ ਵਿਆਹ ਦੀ ਸਿਲਵਰ ਜੁਬਲੀ ਮਨਾਈ

ਰਣਬੀਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਦਇਆ ਰਾਣੀ ਨੇ ਆਪਣੀ 25 ਵੀਂ ਵਿਆਹ ਵਰੇਗੰਢ ਨੂੰ ਵਿਸ਼ੇਸ਼ ਬਣਾਉਂਦੇ ਹੋਏ 25 ਬੂਟੇ ਲਗਾਏ। ਉਨ੍ਹਾਂ ਦੀ ਇਹ ਕੋਸ਼ਿਸ਼ ਕਈ ਸਾਲਾਂ ਤੋਂ ਚੱਲ ਰਹੀ ਸੇਵਾ ਭਾਵਨਾ ਦਾ ਹਿੱਸਾ ਹੈ, ਕਿਉਂਕਿ ਇਹ ਦੰਪਤੀ ਹਰ ਸਾਲ ਇਕ ਬੂਟਾ ਲਗਾ ਕੇ ਉਸ ਦੀ ਨਿਯਮਿਤ ਦੇਖਭਾਲ ਕਰਦਾ ਹੈ। ਪਰਿਆਵਰਣ ਸੰਰੱਖਣ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਵਿੱਚ ਵੀ ਇਹ ਪਰਿਵਾਰ ਹਮੇਸ਼ਾ ਅੱਗੇ ਰਿਹਾ ਹੈ। ਪਿਛਲੇ 25 ਸਾਲਾਂ ਵਿੱਚ ਇਹਨਾਂ ਨੇ ਕੁੱਲ 28 ਵਾਰ ਖੂਨ ਦਾਨ ਕਰਕੇ ਸਮਾਜ ਸੇਵਾ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਹੈ। ਇਸ ਮੌਕੇ ‘ਤੇ ਰਣਬੀਰ ਸਿੰਘ ਨੇ ਸਾਰੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ, “ਮੇਰੀ ਵੱਲੋਂ ਉਹਨਾਂ ਸਭ ਨੂੰ ਦਿਲੋਂ ਵਧਾਈਆਂ, ਜਿਨ੍ਹਾਂ ਦੀ ਵਿਆਹ ਵਰੇਗੰਢ, ਜਨਮ ਦਿਨ ਜਾਂ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਹੈ। ਆਪਣੇ ਆਲੇ-ਦੁਆਲੇ ਸਫ਼ਾਈ ਰੱਖੋ, ਆਪਣੇ ਮਾਪਿਆਂ ਦੀ ਸੇਵਾ ਕਰੋ ਅਤੇ ਹੱਸਦੇ-ਮੁਸਕਰਾਉਂਦੇ ਰਹੋ। ਖੁਸ਼ ਰਹੋ,ਤੰਦਰੁਸਤ ਰਹੋ।”

Leave a Reply

Your email address will not be published. Required fields are marked *

error: Content is protected !!