ਨਵਾਂਸ਼ਹਿਰ 3 ਦਸੰਬਰ (ਹਰਿੰਦਰ ਸਿੰਘ) ਸਹਾਇਕ ਇੰਜੀਨੀਅਰ ਦਿਹਾਤੀ ਉਪ ਮੰਡਲ ਨਵਾਂਸ਼ਹਿਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸ/ਸ ਗੜਸੰਕਰ CKTNO-1 ਦੀ ਮੇਨਟੀਨੈਂਸ ਕਰਨ ਸਬੰਧੀ 66 ਕੇ.ਵੀ ਭੀਣ ਸ/ਸ ਦੀ ਸਪਲਾਈ ਬੰਦ ਹੋਣ ਕਾਰਣ ਇਸ ਤੋਂ ਚਲਦੇ 11 ਕੇ.ਵੀ ਘਟਾਰੋਂ ਫੀਡਰ, 11 ਕੇ.ਵੀ ਕੋਟ ਪੱਤੀ ਫੀਡਰ, 11 ਕੇ.ਵੀ ਮੁਬਾਰਕਪੁਰ ਫੀਡਰ, 11 ਕੇ.ਵੀ ਮਹਾਲੋਂ ਫੀਡਰ, 11 ਕੇ.ਵੀ ਮੂਸਾਪੁਰ ਫੀਡਰ, 11 ਕੇ.ਵੀ ਜੱਬੋਵਾਲ ਫੀਡਰ, 11 ਕੇ.ਵੀ ਭੀਣ ਫੀਡਰ, 11 ਕੇ.ਵੀ ਗੁਜ਼ਰ ਪੁਰ ਫੀਡਰ ਤੇ ਸ਼ਡਿਊਲਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 04 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ। ਇਨ੍ਹਾਂ ਫੀਡਰਾ ਅਧੀਨ ਚਲਦੇ ਪਿੰਡ ਅਮਰਗੜ, ਭੰਗਲ ਕਲਾਂ, ਕਰਿਆਮ, ਜੱਬੋਵਾਲ, ਅਲਾਚੌਰ, ਗੋਲੇਵਾਲ, ਮਹਿੰਦੀਪੁਰ, ਭੀਣ,ਗੁਜ਼ਰ ਪੁਰ, ਪੱਲੀ ਉੱਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀ ਉੱਚੀ,ਬਰਨਾਲਾ ਕਲਾਂ, ਲੋਧੀਪੁਰ,ਘਟਾਰੋਂ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ ਦੇ ਘਰਾਂ/ਮੋਟਰਾਂ ਦੀ ਬਿਜਲੀ ਸਪਲਾਈ ਸਮਾਂ 10:00 ਵਜੇ ਤੋਂ 01:00 ਵਜੇ ਤੱਕ ਬੰਦ ਰਹੇਗੀ।
