ਔੜ ਬਲਾਕ ਨੂੰ ਖਤਮ ਕਰਨ ਵਿਰੁੱਧ ਵੱਖ ਵੱਖ ਪਾਰਟੀਆਂ ਦੀਆਂ ਯੂਨੀਅਨਾਂ ਵਲੋਂ ਰਾਜਨੀਤਕ ਕਾਨਫਰੰਸ

ਨਵਾਂਸ਼ਹਿਰ 5 ਦਸੰਬਰ (ਹਰਿੰਦਰ ਸਿੰਘ) ਸੀਪੀਆਈ (ਐਮ ਐਲ)ਨਿਊ ਡੈਮੋਕਰੇਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਵੱਖ ਵੱਖ ਪਾਰਟੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਔੜ ਬਲਾਕ ਨੂੰ ਖ਼ਤਮ ਕਰਨ ਵਿਰੁੱਧ ਰਾਜਨੀਤਕ ਕਾਨਫਰੰਸ ਉੜਾਪੜ ਵਿਖੇ ਕੀਤੀ ਗਈ, ਜਿਸ ਵਿਚ ਔੜ ਬਲਾਕ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਔਰਤਾਂ, ਲੋਕਪੱਖੀ ਸ਼ਖਸੀਅਤਾਂ ਤੋਂ ਇਲਾਵਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤੇ ਕਾਰਕੁਨ ਸ਼ਾਮਲ ਹੋਏ ਅਤੇ ਬਲਾਕ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਮਾਇਤ ਵਿਚ ਪਹੁੰਚੇ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ.ਐੱਮ.ਐੱਲ. ਦੇ ਆਗੂ ਐਡਵੋਕੇਟ ਦਲਜੀਤ ਸਿੰਘ ਉੜਾਪੜ, ਬਲਾਕ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ ਰਾਜ ਕੁਮਾਰ ਮਾਹਲ ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਬੂਟਾ ਸਿੰਘ,ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ,ਪ੍ਰੈਸ ਰਿਪੋਰਟਰ ਸੁਖਵਿੰਦਰ ਸਿੰਘ ਧਾਵਾ ਸੀਨੀਅਰ ਕਾਂਗਰਸੀ ਆਗੂ ਤੇ ਸੰਘਰਸ਼ ਕਮੇਟੀ ਦੇ ਮੈਂਬਰ, ਸਾਬਕਾ ਸਰਪੰਚ ਰਾਮ ਦਾਸ ਖੜਕੂਵਾਲ ਬੀਜੇਪੀ ਪਾਰਟੀ ਦੇ ਆਗੂ ਤੇ ਸੰਘਰਸ਼ ਕਮੇਟੀ ਦੇ ਮੈਂਬਰ,ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਅਤੇ ਪੱਤਰਕਾਰ ਲਖਵੀਰ ਸਿੰਘ ਖੁਰਦ ਸਾਬਕਾ ਸਰਪੰਚ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਹਰੀ ਰਾਮ ਰਸੂਲਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਅਦਾਰੇ ਨੂੰ ਲੋਕਾਂ ਨਾਲ ਮਸ਼ਵਰਾ ਕੀਤੇ ਬਿਨਾਂ ਤੋੜ ਦੇਣਾ ਤਾਨਾਸ਼ਾਹ ਹਕੂਮਤੀ ਨੀਤੀ ਹੈ। ਪਿੰਡਾਂ ਦੀਆਂ 74 ਪੰਚਾਇਤਾਂ ਵੱਲੋਂ ਮਤੇ ਪਾਕੇ ਰਾਜਨੀਤਕ ਪਾਰਟੀਆਂ,ਕਿਸਾਨ,ਮਜ਼ਦੂਰ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਮੂਹ ਲੋਕਾਂ ਨੂੰ ਨਾਲ ਲੈ ਕੇ ਧਰਨੇ ਤੇ ਚੱਕਾ ਜਾਮ ਰਾਹੀਂ ਬਲਾਕ ਨੂੰ ਖ਼ਤਮ ਕਰਨ ਵਿਰੁੱਧ ਪ੍ਰਗਟਾਏ ਜਨਤਕ ਰੋਸ ਨੂੰ ਟਿੱਚ ਸਮਝਕੇ ਹੁਣ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਥੋਪ ਦਿੱਤੀਆਂ ਗਈਆਂ ਹਨ। ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਔੜ ਬਲਾਕ ਦੀਆਂ ਚੋਣਾਂ ਦਾ ਬਾਈਕਾਟ ਕਰਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਮ ਸਭਾਵਾਂ ਦੇ ਵਿਸ਼ੇਸ਼ ਇਜਲਾਸ ਕਰਕੇ ਬਲਾਕ ਨੂੰ ਖ਼ਤਮ ਕਰਨ ਵਿਰੁੱਧ ਵਿਸ਼ੇਸ਼ ਮਤੇ ਪਾਉਣ ਦਾ ਸੱਦਾ ਦਿੱਤਾ ਗਿਆ। ਨਾਲ ਹੀ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਬਲਾਕ ਦੇ ਪਿੰਡਾਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਚੋਣਾਂ ਵਿਚ ਹਿੱਸਾ ਨਾ ਲੈਣ ਦੀ ਪੁਰਜ਼ੋਰ ਅਪੀਲ ਕੀਤੀ ਗਈ, ਕਿਉਂਕਿ ਜਿਸ ਸੰਸਥਾ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਦੋਂ ਬਲਾਕ ਦੇ ਪਿੰਡਾਂ ਦੀ ਉਹ ਸੰਸਥਾ ਹੀ ਖ਼ਤਮ ਕਰ ਦਿੱਤੀ ਗਈ ਹੈ ਤਾਂ ਬਲਾਕ ਦੇ ਲੋਕਾਂ ਵੱਲੋਂ ਚੋਣਾਂ ਵਿਚ ਹਿੱਸਾ ਲੈਣ ਅਤੇ ਵੋਟਾਂ ਪਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਾਨਫਰੰਸ ਨੇ ਫ਼ੈਸਲਾ ਕੀਤਾ ਕਿ ਪਿੰਡ-ਪਿੰਡ ਪ੍ਰਚਾਰ ਕਰਕੇ ਲੋਕਾਂ ਨੂੰ ਔੜ ਬਲਾਕ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਹੋਕਾ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਜਨਤਕ ਦਬਾਅ ਨਾਲ ਬਲਾਕ ਨੂੰ ਮੁੜ-ਬਹਾਲ ਕਰਨ ਲਈ ਮਜਬੂਰ ਕਰਨ ਵਾਸਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਸੰਘਰਸ਼ ਕਮੇਟੀ ਦੇ ਕੈਸ਼ੀਅਰ ਬਚਿੱਤਰ ਸਿੰਘ ਮਹਿਮੂਦਪੁਰ, ਆਜ਼ਾਦ ਸਮਾਜ ਪਾਰਟੀ ਦੇ ਜਿਲਾ ਪ੍ਰਧਾਨ ਕ੍ਰਿਸ਼ਨ ਲਾਲ ਬੇਗੋਵਾਲ ਸੰਘਰਸ਼ ਕਮੇਟੀ ਦੇ ਮੈਂਬਰ, ਚਰਨਜੀਤ ਸਿੰਘ ਜੀ ਬੇਗੋਵਾਲ ਕਾਂਗਰਸੀ ਵਰਕਰ ਮੰਚ ਸੰਚਾਲਨ ਨਰਿੰਦਰ ਸਿੰਘ ਭਗਤ ਉੜਾਪੜ ਵੱਲੋਂ ਕੀਤਾ ਗਿਆ ਤੇ ਇਸ ਮੌਕੇ ਕਮਲੇਸ਼ ਕੌਰ, ਕਾ.ਜੋਗਿੰਦਰ ਸਿੰਘ ਸਾਬਕਾ ਵਾਈਸ ਪ੍ਰਧਾਨ ਐਗਰੀਕਲਚਰ ਸਹਿਕਾਰੀ ਸਭਾ ਉੜਾਪੜ , ਚਰਨਜੀਤ ਸਿੰਘ ਬੇਗੋਵਾਲ ਕਿਸਾਨ ਯੂਨੀਅਨ ਆਗੂ ਤੇ ਕਾਂਗਰਸੀ ਆਗੂ,ਕਰਨੈਲ ਸਿੰਘ, ਬਲਦੇਵ ਸਿੰਘ, ਮੋਹਣ ਸਿੰਘ ਟਾਂਕ, ਸਤਨਾਮ ਸਿੰਘ, ਚਰਨ ਸਿੰਘ. ਮਹਿੰਦਰ ਸਿੰਘ, ਪੱਤਰਕਾਰ ਡਾ. ਅਸ਼ੋਕ ਸ਼ਰਮਾ, ਡਾ.ਦਲਵੀਰ ਸਿੰਘ, ਦਰਸ਼ਨ ਸਿੰਘ ਤੇ ਸੁਰਜੀਤ ਸਿੰਘ ਜੀਤ ਪੰਚ, ਦਰਸ਼ਨ ਸਿੰਘ ਪੰਚ ਉੜਾਪੜ, ਨਰਾਤਾ ਰਾਮ ਕੈਰੋ ਚੌਕੀਦਾਰ ਅਤੇ ਪਿੰਡ ਦੀਆਂ ਬੀਬੀਆਂ ਨੇ ਵੀ ਵਿਸ਼ੇਸ਼ ਤੌਰ ਤੇ ਆ ਕੇ ਇਕੱਠ ਵਿੱਚ ਭਰਮਾ ਹੁੰਗਾਰਾ ਦਿੱਤਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!