ਮਾਤਾ ਅਜੀਤ ਕੌਰ ਗਿੱਦਾ ਨਮਿਤ ਬੀ ਡੀ ਸੀ ਵਿਖੇ ਕੀਤੀ ਗਈ ਪ੍ਰਾਰਥਨਾ ਸਭਾ – ਮੌਤ ਇਕ ਅਟੱਲ ਸਚਾਈ ਹੈ :- ਡਾਕਟਰ ਅਜੇ ਬੱਗਾ

ਨਵਾਂਸ਼ਹਿਰ 6 ਦਸੰਬਰ (ਹਰਿੰਦਰ ਸਿੰਘ) ਪਿੰਡ ਸੁੱਜੋਂ ਵਿਖੇ ਜਨਮੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਉੱਘੇ ਸਮਾਜ ਸੇਵੀ ਤੇ ਉਪਕਾਰ ਕੋਆਰਡੀਨੇਸ਼ਨ ਸੇਵਾ ਸੋਸਾਇਟੀ (ਰਜਿਸਟਰਡ) ਨਵਾਂਸ਼ਹਿਰ ਦੇ ਪ੍ਰਧਾਨ ਪ੍ਰੋਫੈਸਰ ਜਸਪਾਲ ਸਿੰਘ ਗਿੱਦਾ ਦੇ ਮਾਤਾ ਅਜੀਤ ਕੌਰ ਗਿੱਦਾ ਜੋ ਕਿ ਵਿਦੇਸ਼ ਵਿੱਚ ਆਪਣੇ ਬਾਕੀ ਦੋ ਪੁੱਤਰਾਂ ਪਾਸ ਰਹਿ ਰਹੇ ਸਨ, ਬੀਤੇ ਕੁਝ ਦਿਨ ਪਹਿਲਾਂ ਆਪਣੇ ਸਵਾਸਾਂ ਦੀ ਪੂੰਜੀ ਪੂਜੀ ਭੋਗਦਿਆਂ 103 ਸਾਲ ਦੀ ਉਮਰ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਮਾਤਾ ਅਜੀਤ ਕੌਰ ਗਿੱਦਾ ਨਮਿਤ ਅੱਜ ਰਾਹੋਂ ਰੋਡ ਸਥਿਤ ਬਲੱਡ ਡੋਨਰਜ਼ ਕੌਂਸਲ ਨਵਾਂ ਸ਼ਹਿਰ ਵਿਖੇ ਇੱਕ ਪ੍ਰਾਰਥਨਾ ਸਭਾ ਕਰਾਈ ਗਈ। ਇਸ ਮੌਕੇ ਤੇ ਮਾਤਾ ਅਜੀਤ ਕੌਰ ਗਿੱਦਾ ਦੀ ਇੱਕ ਯਾਦਗਾਰੀ ਤਸਵੀਰ ਉਨ੍ਹਾਂ ਦੇ ਪਰਿਵਾਰ ( ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ) ਵਲੋਂ ਬੀ.ਡੀ.ਸੀ ਦੇ ਯਾਦਗਾਰੀ ਹਾਲ ਵਿੱਚ ਸਥਾਪਿਤ ਕੀਤੀ ਗਈ। ਮਾਤਾ ਅਜੀਤ ਕੌਰ ਗਿੱਦਾ ਨੂੰ ਬੀ ਡੀ ਸੀ ਨਵਾਂਸ਼ਹਿਰ ਦੀ ਸਮੁੱਚੀ ਟੀਮ ਅਤੇ ਇਲਾਕੇ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਰਧਾ ਦੇ ਸੁਮਨ ਅਰਪਿਤ ਕੀਤੇ ਗਏ ਅਤੇ ਮੋਮਬੱਤੀਆਂ ਬਾਲਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਵੁਕਤਾ ਨਾਲ ਮਾਤਾ ਅਜੀਤ ਕੌਰ ਗਿੱਦਾ ਦੇ ਜੀਵਨ ਤੇ ਆਪਣੇ ਵਿਚਾਰ ਪੇਸ਼ ਕੀਤੇ।ਬੀ ਡੀ ਸੀ ਤੋਂ ਡਾਕਟਰ ਅਜੇ ਬੱਗਾ ਨੇ ਮਾਤਾ ਅਜੀਤ ਕੌਰ ਗਿੱਦਾ ਦੇ ਪੁੱਤਰਾਂ ਦੀ ਤੁਲਨਾ ਸਰਵਨ ਪੁੱਤਰ ਨਾਲ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਮਾਤਾ ਅਜੀਤ ਕੌਰ ਪ੍ਰਤੀ ਦਿਖਾਈ ਸੇਵਾ ਭਾਵਨਾ ਦੀ ਵਡਿਆਈ ਕੀਤੀ। ਡਾਕਟਰ ਅਜੇ ਬੱਗਾ ਨੇ ਕਿਹਾ ਕਿ ਮੌਤ ਇਕ ਅਟੱਲ ਸਚਾਈ ਹੈ।ਇਸ ਤੋਂ ਡਰਨ ਦੀ ਬਜਾਏ ਇਸਨੂੰ ਮਾਨਣਾ ਚਾਹੀਦਾ ਹੈ। ਸ਼ਹਿਰ ਦੀਆਂ ਅਹਿਮ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ।ਮੰਚ ਸੰਚਾਲਨ ਹਰਬਿੰਦਰ ਸਿੰਘ ਗਹੂਣੀਆ ਸਾਬਕਾ ਮੈਨੇਜਰ ਬੀ ਡੀ ਸੀ ਨੇ ਕੀਤਾ।ਇਸ ਮੌਕੇ ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਗੁਰਿੰਦਰ ਸਿੰਘ ਤੂਰ ਬਾਨੀ ਪ੍ਰਧਾਨ ਬੀ ਡੀ ਸੀ ਕੌਂਸਲ ਨਵਾਂਸ਼ਹਿਰ ਵਲੋਂ ਆਏ ਹੋਏ ਸਾਕ ਸਬੰਧੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਸੁਨੇਹੇ ਰਾਹੀਂ ਮਾਤਾ ਅਜੀਤ ਕੌਰ ਗਿੱਦਾ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਬੀ ਡੀ ਸੀ ਕੌਂਸਲ ਨਵਾਂਸ਼ਹਿਰ ਦੀ ਸਮੁੱਚੀ ਟੀਮ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਨੇਤਰਦਾਨ ਸੰਸਥਾ ਨਵਾਂਸ਼ਹਿਰ,ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਰੋਟਰੀ ਕਲੱਬ ਸੰਸਥਾ,ਰੋਡ ਸੇਫਟੀ ਜਾਗਰੂਕਤਾ ਸੁਸਾਇਟੀ,ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ, ਵਾਤਾਵਰਨ ਸੇਵਾ ਸੰਭਾਲ ਸੰਸਥਾ, ਪਿੰਡ ਸੁੱਜੋਂ ਤੋਂ ਧਾਰਮਿਕ, ਸਮਾਜਿਕ ਤੇ ਸਿੱਖਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਗਿੱਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਵਲੋਂ ਮਾਤਾ ਅਜੀਤ ਕੌਰ ਗਿੱਦਾ ਦੀ ਯਾਦ ਵਿੱਚ ਆਪਣੀ ਨੇਕ ਕਮਾਈ ਵਿਚੋਂ ਬੀ ਡੀ ਸੀ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਨ ਦੇ ਨਾਲ ਨਾਲ ਹੋਰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਦਸਵੰਧ ਵਜੋਂ ਮਾਇਆ ਭੇਂਟ ਕੀਤੀ ਗਈ।ਇਸ ਮੌਕੇ ਐਸ ਕੇ ਸਰੀਨ,ਜੀ ਐਸ ਤੂਰ, ਪ੍ਰਵੇਸ਼ ਕੁਮਾਰ,ਅੰਜੂ ਸਰੀਨ, ਮਨਮੀਤ ਸਿੰਘ, ਡਾਕਟਰ ਅਜੇ ਬੱਗਾ, ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ,ਜਸਪਾਲ ਸਿੰਘ ਗਿੱਦਾ, ਨੋਬਲ ਸਰੀਨ, ਨਰਿੰਦਰ ਸਿੰਘ ਭਾਰਟਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿਲਬਾਗ ਸਿੰਘ,ਪਰਵਿੰਦਰ ਸਿੰਘ ਰਾਣਾ,ਹਰਪ੍ਰਭਮਹਿਲ ਸਿੰਘ, ਪ੍ਰਿੰਸੀਪਲ ਬਿਕਰਮ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ। ਪਰਿਵਾਰ ਵਲੋਂ ਆਏ ਹੋਏ ਸਾਕ ਸਬੰਧੀਆਂ ਤੇ ਸਮਾਜ ਸੇਵੀ ਸੰਸਥਾਵਾਂ ਲਈ ਚਾਹ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!