ਨਵਾਂਸ਼ਹਿਰ 9 ਦਸੰਬਰ (ਬਿਊਰੋ ਚੀਫ ) ਪੰਜਾਬੀ ਕਲਾਕਾਰ ਮਨਦੀਪ ਦੁੱਗਲ ਤੇ ਸੁਨੇਨਾ ਨੂਰ ਦੀ ਆਵਾਜ ਵਿਚ ਇਕ ਨਵੇ ਧਾਰਮਿਕ ਗੀਤ ਦਾ ਅੱਜ ਪੋਸਟਰ ਜਾਰੀ ਕੀਤਾ ਗਿਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਮੋਕੇ ਦੀ ਛੋਟੀ ਜਿਹੀ ਝਲਕ ਨੂੰ ਗੀਤਕਾਰ ਕੁਲਵਿੰਦਰ ਕੁੱਲਾ ਤੇ ਹਰਵਿੰਦਰ ਸਿੰਘ ਨਵਾਂਸ਼ਹਿਰ ਵਲੋ ਕਲਮਬੰਦ ਕੀਤਾ ਗਿਆ ਹੈ । ਮਨਦੀਪ ਦੁੱਗਲ ਅਨੁਸਾਰ ਗੀਤ ਦਾ ਵੀਡੀਓ ਫਿਲਮਾਕਣ ਮੁਨੀਸ ਅਨੁਰਾਗ ਤੇ ਸੰਗੀਤਕ ਧੁਨਾਂ ਨਾਲ ਬੀ ਆਰ ਡਿਮਾਣ ਤੇ ਆਰ ਡੀ ਬੁਆਏ ਵਲੋ ਸਿੰਗਾਰਿਆ ਗਿਆ ਹੈ।

