ਕੇਸੀ ਕਾਲਜ ਵਿਖੇ ਗਣਤੰਤਰ ਦਿਵਸ ਤੇ ਕੈਂਪਸ ਡਾਇਰੈਕਟਰ ਡਾ. ਰਾਣਾ ਨੇ ਰਾਸ਼ਟਰੀ ਤਿਰੰਗਾ ਲਹਿਰਾਇਆ

ਨਵਾਂਸ਼ਹਿਰ, 27 ਜਨਵਰੀ (ਹਰਿੰਦਰ ਸਿੰਘ)ਸਥਾਨਕ ਕਰਿਆਮ ਰੋਡ ਸੱਥਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੋਮਵਾਰ ਨੂੰ 77ਵਾਂ ਗਣਤੰਤਰ ਦਿਵਸ ਧੂੰਮਧਾਮ ਨਾਲ ਮਨਾਇਆ ਗਿਆ, ਸਵੇਰੇ ਝੰਡਾ ਲਹਿਰਾਉਣ ਦੀ ਰਸਮ ਕੇਸੀ ਕੈਂਪਸ ਨਵਾਂਸ਼ਹਿਰ ਦੇ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਵਲੋ ਅਦਾ ਕੀਤੀ ਗਈ, ਉਹਨਾਂ ਦੇ ਨਾਲ ਡਾ. ਕੁਲਜਿੰਦਰ ਕੌਰ, ਐਸ.ਏ.ਓ ਇੰਜ. ਰਜਿੰਦਰ ਕੁਮਾਰ ਮੂੰਮ, ਇੰਜ. ਜਫਤਾਰ ਅਹਿਮਦ, ਸਿਕੋਉਰਟੀ ਇੰਚਾਰਜ ਨਰੇਸ਼ ਕੁਮਾਰ ਆਦਿ ਸ਼ਾਮਿਲ ਰਹੇ। ਡਾ. ਰਾਣਾ ਨੇ ਕਿਹਾ ਕਿ ਗਣਤੰਤਰ ਦਿਵਸ ਸਾਡਾ ਰਾਸ਼ਟਰੀ ਤਿਉਹਾਰ ਹੈ, ਇਸ ਦਿਨ 26 ਜਨਵਰੀ 1950 ਨੂੰ ਸਾਡੀ ਸੰਸਦ ਨੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਵਲੋ ਲਿਖਿਆ ਭਾਰਤੀ ਸੰਵਿਧਾਨ ਪਾਸ ਕੀਤਾ ਸੀ। ਇਸ ਦਿਨ ਭਾਰਤ ਨੇ ਆਪਣੇ ਆਪ ਨੂੰ ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ ਘੋਸ਼ਿਤ ਕੀਤਾ। ਗਣਤੰਤਰ ਨਾ ਸਿਰਫ਼ ਰਾਸ਼ਟਰਵਾਦ ਦਾ ਤਿਉਹਾਰ ਹੈ, ਸਗੋਂ ਵਿਸ਼ਵਾਸ ਅਤੇ ਸੰਕਲਪਾਂ ਦਾ ਵੀ ਹੈ। ਮੰਚ ਸੰਚਾਲਨ ਕਰਦਿਆਂ ਬੀ ਐਡ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਨੇ ਕਿਹਾ ਕਿ ਇਸ ਬਾਰ ਗਣਤੰਤਰ ਦਿਵਸ 2026 ਦਾ ਥੀਮ ਵੰਦੇ ਮਾਤਰਮ ਦੇ 150 ਸਾਲ ਰਖੀ ਗਈ ਹੈ, ਜੋ ਰਾਸ਼ਟਰੀ ਗੀਤ ਦੀ ਡੇਢ ਸੌ ਸਾਲ ਪੁਰਾਣੀ ਮਹੱਤਤਾ ਨੂੰ ਅਤੇ ਇਸਦੀ ਪ੍ਰੇਰਣਾ ਤੋ ਮਿਲੀ ਅਜਾਦੀ, ਸੰਸਕ੍ਰਿਤੀ ਚੇਤਨਾ ਅਤੇ ਰਾਸ਼ਟਰ ਪ੍ਰੇਮ ਨੂੰ ਦਰਸ਼ਾਉਂਦੀ ਹੈ। ਗਣਤੰਤਰ ਦਿਵਸ ਤੇ ਅਸੀ ਸੰਕਲਪ ਲਈਏ ਕਿ ਅਸੀ ਦੇਸ਼ ਦੇ ਪ੍ਰਤੀ ਅਪਨੇ ਫਰਜਾਂ ਦੀ ਪੂਰੀ ਨਿਸ਼ਠਾ ਦੇ ਨਾਲ ਪਾਲਣਾ ਕਰਾਂਗੇ। ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਬਨਾਏ ਰਖਣ ਦੀ ਦਿਸ਼ਾ ’ਚ ਕੰਮ ਕਰਾਂਗੇ। ਅਸੀ ਅਪਣੇ ਨਾਲ ਨਾਲ ਦੁਸਰਿਆਂ ਦੇ ਹੱਕਾ ਦਾ ਵੀ ਧਿਆਨ ਰਖਾਂਗੇ। ਮੌਕੇ ’ਤੇ ਗਰਲਜ ਹੋਸਟਲ ਵਾਰਡਨ ਸੰਧਿਆ, ਸ਼ਿਵਾਨੀ, ਸਨੇਹਾ, ਸ਼ਾਹਿਦ ਨਾਜੀਰ, ਸੰਤੋਸ਼ ਕੁਮਾਰ, ਸੁਜਾਤਾ, ਰੀਆ, ਨਰੇਸ਼ ਕੁਮਾਰ, ਕ੍ਰਿਸ਼ਨ ਲਾਲ, ਅਜੀਤ ਕੁਮਾਰ, ਸੰਜੀਵ ਕਨਵਰ, ਦੀਪਕ ਕੁਮਾਰ, ਸੁਖਵਿੰਦਰ ਕੌਰ, ਪੀਆਰਓ ਵਿਪਨ ਕੁਮਾਰ ਦੇ ਨਾਲ ਕੇਸੀ ਗਰੁੱਪ ਦੇ ਸਮੂਹ ਕਾਲਜਾਂ ਅਤੇ ਹੋਸਟਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!