ਨਵਾਂਸ਼ਹਿਰ 1 ਫਰਵਰੀ (ਹਰਿੰਦਰ ਸਿੰਘ) ਵਾਤਾਵਰਣ ਸੰਭਾਲ ਸੋਸਾਇਟੀ ਰਜਿ. ਵਲੋਂ ਗੁਰੂ ਸਾਹਿਬਾਨ ਜੀ ਦੇ ਕੁਦਰਤ ਨਾਲ ਪਿਆਰ ਕਰਨ ਦੇ ਸੰਦੇਸ਼ ਤੇ ਅਮਲ ਕਰਦਿਆਂ ਸ੍ਰੀ ਰਵਿਦਾਸ ਮਹਾਰਾਜ ਜੀ ਅਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੋਕੇ ਬਾਰਾਂਦਰੀ ਬਾਗ ਵਿਚ ਵਖ ਵਖ ਕਿਸਮਾਂ ਸਿਲਵਰ ਓਕ,ਬੋਤਲ ਬੁਰਸ਼,ਚਕਰੇਸ਼ੀਆ ਆਦਿ ਦੇ 11 ਬੂਟੇ ਲਗਾਏ ਗਏ। ਇਸ ਮੋਕੇ ਤੇ ਸੁਸਾਇਟੀ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਨੇ ਦੱਸਿਆ ਕਿ ਵਿਕਾਸ ਦੇ ਨਾਂ ਤੇ ਸ਼ਹਿਰੀਕਰਨ ਅਤੇ ਵਪਾਰੀਕਰਨ ਨਾਲ ਅਨੇਕਾਂ ਹੀ ਰੁੱਖ ਕਟੇ ਜਾ ਰਹੇ ਹਨ ਜੋ ਕਿ ਚਿਂਤਾ ਦਾ ਵਿਸ਼ਾ ਹੈ। ਰੁੱਖਾਂ ਦੀ ਗਿਣਤੀ ਘਟਣ ਕਾਰਣ ਸਾਹ ਅਤੇ ਚਮੜੀ ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਮੋਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮ ਪਾਲ ਬਾਲੀ ਨੇ ਕਿਹਾ ਕਿ ਜੇਕਰ ਰੁਖਾਂ ਦੀ ਗਿਣਤੀ ਵਿਚ ਵਾਧਾ ਨਾ ਕੀਤਾ ਗਿਆ ਤਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਆਉਣ ਵਾਲੀਆਂ ਪੀੜੀਆਂ ਲਈ ਸਾਹ ਲੈਣਾ ਔਖਾ ਹੋ ਜਾਵੇਗਾ। ਰੁਖਾਂ ਦੀ ਗਿਣਤੀ ਘਟਣ ਨਾਲ ਹਰ ਸਾਲ ਪਾਣੀ ਦਾ ਲੈਵਲ ਘੱਟਦਾ ਜਾ ਰਿਹਾ ਹੈ। ਹਰ ਇਕ ਮਨੁੱਖ ਨੂੰ ਹਰ ਸਾਲ ਘਟ ਤੋਂ ਘਟ ਪੰਜ ਬੂਟੇ ਲਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੋਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ,ਕੈਸ਼ੀਅਰ ਕੁਲਦੀਪ ਕੁਮਾਰ, ਸਕੱਤਰ ਤਰਲੋਚਨ ਸਿੰਘ,ਵਾਈਸ ਪ੍ਰਧਾਨ ਤਰਸੇਮ ਲਾਲ,ਸੁਰਿੰਦਰ ਪਾਲ,ਧਰਮਪਾਲ ਬਾਲੀ, ਵੰਸ਼,ਦਿਨੇਸ਼ ਕੁਮਾਰ,ਖੁਸ਼ਾਂਤ ਕੁਮਾਰ ਅਤੇ ਸਚਿਨ ਸਿੰਘ ਵੀ ਮੋਜੂਦ ਸਨ।

