ਪੰਜਾਬੀ ਸਿੱਖ ਚਿੰਤਕ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਮਨਾਇਆ
ਨਵਾਂਸ਼ਹਿਰ 5 ਫਰਵਰੀ (ਹਰਿੰਦਰ ਸਿੰਘ)ਪੰਜਾਬੀ ਸਿੱਖ ਚਿੰਤਕ, ਦਾਰਸ਼ਨਿਕ ਉਘੇ ਵਿਦਵਾਨ, ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਰਾਜਾ ਸਾਹਿਬ ਸੀਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾ ਵਿਖੇ ਮਨਾਇਆ ਗਿਆ। ਮੈਨੇਜਰ ਕਮਲਜੀਤ ਸਿੰਘ ਵੱਲੋਂ ਉਨ੍ਹਾਂ ਦੀ ਫੋਟੋ ਤੇ ਫੁੱਲ ਮਾਲਾ ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਪੰਜਾਬੀ ਵਿਭਾਗ ਦੇ ਮੁਖੀ ਮਨਪ੍ਰੀਤ ਕੌਰ ਨੇ ਪੰਜਾਬੀ ਸੱਭਿਆਚਾਰ ਅਤੇ ਸਾਹਿਤਕ ਦੇ ਖੇਤਰ ਵਿੱਚ ਨਿਭਾਏ ਯੋਗਦਾਨ ਬਾਰੇ ਚਰਚਾ ਕੀਤੀ। ਅੰਗਰੇਜ਼ੀ ਵਿਭਾਗ ਦੇ ਮੁਖੀ ਸਰਬਜੀਤ ਕੌਰ ਨੇ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਜਸਵਿੰਦਰ ਕੌਰ ਨੇ ਡਾਕਟਰ ਮਹਿੰਦਰ ਸਿੰਘ ਵਲੋਂ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਦਿੱਤੀ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਸਕੂਲ ਦੇ ਮੁਖੀ ਤਰਜੀਵਨ ਸਿੰਘ ਗਰਚਾ ਨੇ ਉਨ੍ਹਾਂ ਦੀ ਸਵੈ ਜੀਵਨੀ ਤੇ “ਆਪ ਬੀਤੀ” ਭਾਵ ਪੂਰਵਕ ਲੇਖ ਬਾਖੂਬੀ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਸਿੱਖ ਵਿਦਵਾਨ ਦੇ ਨਜ਼ਰ ਚ ਡਾਕਟਰ ਰੰਧਾਵਾ ਖੋਜ ਪੇਪਰ ਪੜ੍ਹਿਆ। ਇਸ ਮੌਕੇ ਡਾਕਟਰ ਜਸਕਰਨ ਸਿੰਘ, ਨਵਪ੍ਰੀਤ ਕੌਰ, ਇਕਬਾਲ ਕੌਰ, ਤਰਦੀਪ ਕੌਰ, ਬਲਵੀਰ ਕੌਰ, ਨਰਿੰਦਰ ਕੌਰ,ਸਮਿਤਾ ਠਾਕੁਰ,ਰੂਬੀ ਮੇਨਜ, ਐਸ਼ਵਰਿਆ, ਅਜੇ ਕੁਮਾਰ, ਗੁਰਪ੍ਰੀਤ ਸਿੰਘ, ਨਿਰਮਲ ਕੌਰ, ਜਸਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

