ਰਾਜਾ ਸਾਹਿਬ ਮਜਾਰਾ ਸ.ਸ ਸਕੂਲ ਵਿਖੇ ਉੱਘੇ ਵਿਗਿਆਨੀ ਥਾਮਸ ਐਡੀਸਨ ਨੂੰ ਕੀਤਾ ਯਾਦ

ਨਵਾਂਸ਼ਹਿਰ 11 ਫਰਬਰੀ (ਹਰਿੰਦਰ ਸਿੰਘ)ਵਿਗਿਆਨ ਵਿਸ਼ੇ ਸਬੰਧੀ ਵਿਦਿਆਰਥੀਆਂ ਚ ਜਗਿਆਸਾ ਪੈਦਾ ਕਰਨ ਲਈ ਰਾਜਾ ਸਾਹਿਬ ਮਜਾਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਉੱਘੇ ਅਮਰੀਕੀ ਵਿਗਿਆਨੀ ਥੋਮਸ ਐਡੀਸਨ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਇਕਬਾਲ ਕੌਰ ਨੇ ਉਨ੍ਹਾਂ ਦੀ ਜੀਵਨੀ ਅਤੇ ਸਿੱਖਿਆ ਦੀ ਪ੍ਰਾਪਤੀ ਤੇ ਵਿਚਾਰ ਚਰਚਾ ਕੀਤੀ। ਸਾਇੰਸ ਅਧਿਆਪਕਾ ਐਸ਼ਵਰਿਆ ਨੇ ਉਨ੍ਹਾਂ ਦੀਆਂ ਖੋਜਾਂ ਬਲਬ,ਸੋਨੋਗ੍ਰਾਫ ਦੀ ਖੋਜ ਵਰਤੋਂ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਤਰਨਜੀਤ ਨੇ ਉਨਾਂ ਦਾ ਅਜੋਕੀ ਦੁਨੀਆਂ ਤੇ ਖੋਜਾਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਮੈਨੇਜਰ ਕਮਲਜੀਤ ਸਿੰਘ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਫੁੱਲ ਮਾਲਾਵਾਂ ਅਤੇ ਸ਼ਰਧਾ ਦੇ ਸੁਮਨ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ। ਇਸ ਸਮੇਂ ਹਰਦੀਪ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਅਮਰਜੀਤ ਕੌਰ, ਸੀਮਾ, ਨਰਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਦਲਜਿੰਦਰ ਸਿੰਘ ਆਲ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!