ਭਗਤ ਰਵਿਦਾਸ ਜੀ ਨੂੰ ਸਮਰਪਿਤ ਖ਼ੂਨਦਾਨ ਕੈਂਪ 22 ਫਰਵਰੀ ਨੂੰ ਬੀ ਡੀ ਸੀ ਵਿਖੇ

ਨਵਾਂਸ਼ਹਿਰ 21 ਫਰਵਰੀ (ਹਰਿੰਦਰ ਸਿੰਘ) ਸ੍ਰੀ ਗੁਰੂ ਨੌਜਵਾਨ ਸਭਾ ਪਿੰਡ ਕਾਹਮਾ ਵਲੋਂ ਭਗਤ ਰਵਿਦਾਸ ਜੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਬੀ.ਡੀ.ਸੀ ਵਿਖੇ ਕੱਲ੍ਹ ਐਤਵਾਰ 22 ਫਰਵਰੀ ਨੂੰ 10 ਵਜੇ ਆਰੰਭ ਕੀਤਾ ਜਾਵੇਗਾ। ਇਸ ਕੈਂਪ ਲਈ ਸਵਰਗਵਾਸੀ ਮਨਮੋਹਨ ਕੌਰ ਦੇ ਹੋਣਹਾਰ ਸਪੁੱਤਰਾਂ ਹਰਪ੍ਰੀਤ ਸਿੰਘ ਤੇ ਮੈਨੇਜਰ ਮਨਮੀਤ ਸਿੰਘ ਅਤੇ ਡਾ ਅਜੇ ਬੱਗਾ ਸਹਿਯੋਗੀ ਹਨ । ਬੀ.ਡੀ.ਸੀ. ਦੇ ਬੀ.ਟੀ.ਓ ਡਾਕਟਰ ਅਜੇ ਬੱਗਾ ਨੇ ਦੱਸਿਆ ਹੈ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਵਾਲ੍ਹੇ ਉਹ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਵਜਨ 45 ਕਿਲੋ ਤੋਂ ਘੱਟ ਨਾ ਹੋਵੇ ਅਤੇ ਕੀਤੇ ਗਏ ਹੋਏ ਖੂਨਦਾਨ ਨੂੰ ਘੱਟੋ ਘੱਟ ਤਿੰਨ ਮਹੀਨੇ ਹੋ ਗਏ ਹੋਣ, ਡਾਕਟਰੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦੇ ਹਨ। ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਅਤੇ ਮੋਟੀਵੇਟਰ ਮੁਕੇਸ਼ ਕਾਹਮਾ ਨੇ ਇਲਾਕੇ ਦੇ ਖੂਨਦਾਨੀਆਂ ਨੂੰ ਹਮੇਸ਼ਾ ਵਾਂਗ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

error: Content is protected !!