ਸਾਹਲੋਂ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ – ਬਰਜਿੰਦਰ ਸਿੰਘ ਹੁਸੈਨਪੁਰ ਨੇ ਕੀਤਾ ਪੰਜ ਦਿਨਾਂ ਟੂਰਨਾਮੈਂਟ ਦਾ ਰਸਮੀ ਉਦਘਾਟਨ

ਨਵਾਂਸ਼ਹਿਰ 22 ਫਰਵਰੀ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਾਹਲੋਂ ਵਿਖੇ ਪੰਜ ਦਿਨਾਂ ਫੁੱਟਬਾਲ ਟੂਰਨਾਮੈਂਟ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਰਸਮੀ ਉਦਘਾਟਨ ਨਰੋਆ ਪੰਜਾਬ ਦੇ ਸਰਪ੍ਰਸਤ ਜਥੇਦਾਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਬੂਟਾ ਲਗਾ ਕੇ ਕੀਤਾ। ਇਹ ਫੁੱਟਬਾਲ ਟੂਰਨਾਮੈਂਟ ਨੌਜਵਾਨ ਸਪੋਰਟਸ ਵੈਲਫੇਅਰ ਕਲੱਬ ਸਾਹਲੋਂ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਤੇ ਨਰੋਆ ਪੰਜਾਬ ਸਿਰਜਣ ਦੀਆਂ ਕੋਸ਼ਿਸ਼ਾਂ ਤਹਿਤ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼ੁਰੂਆਤੀ ਦਿਨ ਨੂੰ ਪਹਿਲਾ ਮੈਚ ਕਰਨਾਣਾ ਅਤੇ ਕਾਹਮਾ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਕਾਹਮਾ ਦੋ ਗੋਲਾਂ ਨਾਲ ਜੇਤੂ ਰਿਹਾ। ਦੂਸਰਾ ਮੈਚ ਮੰਗੂਵਾਲ ਅਤੇ ਖੋਥੜਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਖੋਥੜਾਂ 3 -1 ਨਾਲ ਜੇਤੂ ਰਿਹਾ। ਅਕੈਡਮੀ ਸਾਹਲੋਂ ਅਤੇ ਅਕੈਡਮੀ ਜਗਤਪੁਰ ਚੋਂ ਸਾਹਲੋਂ 2-0 ਨਾਲ ਜੇਤੂ ਰਿਹਾ।ਇਸ ਤੋਂ ਇਲਾਵਾ ਮਜਾਰਾ ਡੀਂਗਰੀਆਂ ਅਤੇ ਫਿਟ -15 ਵਿਚਾਲੇ ਖੇਡਿਆ ਗਿਆ।ਇਹ ਮੈਚ ਫਿਟ 15 ਦੀ ਟੀਮ 4-3 ਨਾਲ ਜੇਤੂ ਰਹੀ।ਪਹਿਲੇ ਦਿਨ ਦਾ ਆਖਰੀ ਮੈਚ ਕਡਿਆਣਾ ਵੈਸਟ ਤੇ ਸਕੋਹਪੁਰ ਵਿਚਾਲੇ ਖੇਡਿਆ ਗਿਆ।ਪਹਿਲੇ ਅੱਧ ਤੱਕ ਸਕੋਹਪੁਰ ਦੀ ਟੀਮ 3-0 ਨਾਲ ਅੱਗੇ ਰਹੀ। ਨੌਜਵਾਨ ਸਪੋਰਟਸ ਵੈਲਫੇਅਰ ਕਲੱਬ ਸਾਹਲੋਂ ਵਿਖੇ ਮਿਤੀ 21 ਫਰਵਰੀ ਤੋਂ ਚੱਲ ਰਹੇ ਟੂਰਨਾਮੈਂਟ ਦੇ ਦੂਸਰੇ ਦਿਨ ਭਾਵ 22 ਫਰਵਰੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਜਸਵੰਤ ਸਿੰਘ ਭੱਟੀ ਪ੍ਰਧਾਨ ਵਾਤਾਵਰਨ ਸੰਭਾਲ ਸੋਸਾਇਟੀ ਨਵਾਂ ਸ਼ਹਿਰ ਹਾਜਰ ਰਹੇ । ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਸੰਦੇਸ਼ ਦਿੱਤਾ ਕਿ ਖੇਡਾਂ ਸ਼ਰੀਰ ਦਾ ਅਨਿੱਖੜਵਾਂ ਅੰਗ ਹਨ ਅਤੇ ਖੇਡਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ ਚੁਸਤ ਫੁਰਤ ਹੁੰਦਾ ਹੈ। ਇਹ ਮੈਚ ਨੰਗਲ ਜੱਟਾਂ ਅਤੇ ਪੱਲੀ ਝਿੱਕੀ ਦੇ ਵਿੱਚਕਾਰ ਹੋਇਆ। ਜਿਸ ਵਿੱਚ ਨੰਗਲ ਜੱਟਾਂ 2-0 ਨਾਲ ਜੇਤੂ ਰਹੀ। ਤੀਸਰਾ ਮੈਚ ਭਾਮ ਤੇ ਕਡਿਆਣਾ ਵਿਖੇ ਵਿੱਚ ਖੇਡਿਆ ਗਿਆ ਜਿਸ ਵਿੱਚ ਭਾਮ 3-1ਨਾਲ ਜੇਤੂ ਰਿਹਾ। ਜਸਵੰਤ ਸਿੰਘ ਭੱਟੀ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਇਨਾਮ ਤਕਸੀਮ ਕੀਤੇ।ਇਸ ਮੌਕੇ ਸਮੁੱਚੀ ਟੂਰਨਾਮੈਂਟ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਮੋਹਤਬਰਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।

Leave a Reply

Your email address will not be published. Required fields are marked *

error: Content is protected !!