ਰਾਜਾ ਸਾਹਿਬ ਸਕੂਲ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

ਨਵਾਂਸ਼ਹਿਰ/ਔੜ 23 ਫਰਵਰੀ (ਹਰਿੰਦਰ ਸਿੰਘ/ਮਨਦੀਪ ਦੁੱਗਲ) ਬੋਲੀ ਮਨੁੱਖ ਦੇ ਜੀਵਨ ਨੂੰ ਨਿਸ਼ਚਿਤ,ਵਿਲੱਖਣ ਅਤੇ ਕਲਾਤਮਿਕ ਬਣਾਉਣੀ, ਮਾਂ ਬੋਲੀ ਦੀ ਗੋਦ ਵਿੱਚ ਮਨੁੱਖ ਤਰੱਕੀ ਕਰ ਸਕਦਾ ਹੈ ਦੇ ਵਿਸ਼ੇ ਤਹਿਤ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਪ੍ਰੋਫੈਸਰ ਕਮਲਜੀਤ ਕੌਰ ਪੂਨੀ ਨੇ ਮਨੁੱਖ ਲਈ ਮਾਂ ਬੋਲੀ ਦੀ ਲੋੜ ਤੇ ਪਰਚਾ ਪੜ੍ਹਿਆ, ਨਰਿੰਦਰ ਪਾਲ ਸਿੰਘ ਨੇ ਮਾਂ ਬੋਲੀ ਨੂੰ ਬਚਾਉਣ, ਬੋਲਣ ਅਤੇ ਲਿਖਣ ਤੇ ਚਰਚਾ ਕੀਤੀ। ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਚ ਅਖਬਾਰਾਂ ਤੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਤਰਜੀਵਨ ਸਿੰਘ ਨੇ ਮਾਂ ਬੋਲੀ ਦਿਵਸ ਤੇ ਮਾਂ ਬੋਲੀ ਦੀ ਸਾਂਭ ਸੰਭਾਲ, ਕਾਰਜ ਵਿਧੀ, ਸਮਾਜਿਕ ਧਾਰਮਿਕ ਅਤੇ ਵਿਦਿਅਕ ਖੇਤਰ ਵਿੱਚ ਮਾਂ ਬੋਲੀ ਦੀ ਲੋੜ ਤੇ ਵਿਸ਼ੇਸ਼ ਪਰਚਾ ਪੜ੍ਹਿਆ।ਮੈਨੇਜਰ ਕਮਲਜੀਤ ਸਿੰਘ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਵਿਦਿਆਰਥੀਆਂ ਵੱਲੋਂ ਪੋਸਟਰ, ਪੇਂਟਿੰਗ, ਕਵਿਤਾ, ਗੀਤਾਂ ਤੇ ਲੇਖਾਂ ਦੁਆਰਾ ਮਾਂ ਬੋਲੀ ਦਿਵਸ ਨੂੰ ਮਨਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਕਰਨ ਸਿੰਘ, ਅਜੇ ਕੁਮਾਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਗੁਰਪ੍ਰੀਤ ਕੌਰ, ਨਰਿੰਦਰ ਕੌਰ, ਮੀਨਾ ਰਾਣੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!