ਨਵਾਂਸ਼ਹਿਰ, 21 ਫ਼ਰਵਰੀ (ਹਰਿੰਦਰ ਸਿੰਘ)ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੌਮਾਂਤਰੀ ਮਾੰ ਬੋਲੀ ਦਿਹਾਡਾ 2026 ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖਰੇਖ ਵਿਚ ਮਨਾਇਆ ਗਿਆ। ਸਾਰੇ ਕਾਲਜਾਂ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਰਜਤ ਜਯੰਤੀ ਮਨਾਈ ਅਤੇ ਰਾਜ ਦੇ ਸੱਭਿਆਚਾਰ, ਲੋਕ ਨਾਚਾਂ, ਪਹਿਰਾਵੇ ਅਤੇ ਭਾਸ਼ਾਵਾਂ, ਸੰਚਾਰ, ਪਛਾਣ, ਸਿੱਖਿਆ, ਸ਼ਾਂਤੀ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਸਰਸਵਤੀ ਵੰਦਨਾ ਗਾਇਨ ਤੋੰ ਬਾਅਦ ਜੋਤ ਜਗਾਈ। ਉਨ੍ਹਾਂ ਦੇ ਨਾਲ ਪ੍ਰਿੰਸੀਪਲ ਡਾ. ਬਲਜੀਤ ਕੌਰ, ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਐਡਮਿਸ਼ਨ ਸੈੱਲ ਡਾਇਰੈਕਟਰ ਡਾ. ਵਿਕਾਸ ਕੁਮਾਰ, ਇੰਜ. ਜਫ਼ਤਾਰਅਹਿਮਦ, ਇੰਜ. ਰਾਜਿੰਦਰ ਮੂੰਮ ਅਤੇ ਇੰਜ. ਹਰਪ੍ਰੀਤ ਕੌਰ ਮੌਜੂਦ ਰਹੇ। ਇਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ। ਪੰਜਾਬੀ, ਹਿਮਾਚਲੀ, ਕਸ਼ਮੀਰੀ, ਡੋਗਰੀ ਅਤੇ ਨਾਟੀ ਦੇ ਹੋਰ ਰਾਜਾਂ ਦੇ ਨਾਚ ਸਟੇਜ ‘ਤੇ ਪੇਸ਼ ਕੀਤੇ। ਅਕਸਾ ਅਤੇ ਨਵਦੀਪ ਨੇ “ਸੁੰਨ ਸੋਹਣੇ ਤਾਰ ਜੋੜੇ ਧੰਨ ਧੰਨ ਹੋ ਗਈ ਤੇਰੀ ਹਾਂ ਸੁਣ ਕੇ…” ਗੀਤ ‘ਤੇ ਕੋਰੀਓਗ੍ਰਾਫੀ ਕੀਤੀ। ਫਿਰ ਤਨਵੀ ਅਤੇ ਵਿਸ਼ਾਖਾ ਨੇ “ਨੀ ਰਾਹੇ ਰਾਹੇ ਜਾਣ ਵਾਲੀਏ” ਗੀਤ ‘ਤੇ ਡਾਂਸ ਕੀਤਾ। ਅਲਾਈਡ ਸਾਇੰਸਜ਼ ਦੇ ਵਿਦਿਆਰਥੀਆਂ ਨੇ “ਤੇਰੇ ਨਾਲ ਮੈਂ ਜਚਦੀ” ਗੀਤ ‘ਤੇ ਡਾਂਸ ਕੀਤਾ। ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਬੋਲੀ ਭਾਸ਼ਾ ‘ਤੇ ਆਧਾਰਿਤ ਇੱਕ ਨੁੱਕੜ ਨਾਟਕ ਮਾਂ ਬੋਲੀ ਪੇਸ਼ ਕੀਤਾ। ਗੀਤੇਂਦਰ ਨੇ ਕਵਿਤਾ ਸੁਣਾਈ, ਜਦੋਂ ਕਿ ਕਸ਼ਮੀਰੀ ਵਿਦਿਆਰਥੀ ਨਿਤਿਨ ਨੇ “ਸ਼ਾਦੀ ਕਾ ਸੁਹਾਗ” ਗਾਇਆ। ਸੋਨਿਕਾ ਅਤੇ ਨਵਦੀਪ ਨੇ ਸਟੇਜ ‘ਤੇ ਆਪਣੇ ਗੀਤ ਪੇਸ਼ ਕੀਤੇ। ਅੰਤ ਵਿੱਚ, ਕੈਂਪਸ ਡਾਇਰੈਕਟਰ ਡਾ. ਰਾਣਾ ਨੇ ਕਿਹਾ ਕਿ ਇਸ ਸਾਲ ਦਾ ਥੀਮ “ਭਾਸ਼ਾਵਾਂ ਦੀ ਮਹੱਤਤਾ, ਰਜਤ ਜਯੰਤੀ ਸਮਾਰੋਹ, ਅਤੇ ਵਿਕਾਸ ਲਈ ਭਾਸ਼ਾਵਾਂ ਨੂੰ ਸਾਰਥਕ ਬਣਾਉਣਾ” ਹੈ। 2026 ਵਿੱਚ, ਯੂਨੈਸਕੋ ਕੌਮਾਂਤਰੀ ਮਾਂ ਬੋਲੀ ਭਾਸ਼ਾ ਦਿਹਾਡਾ ਦੇ ਰਜਤ ਜਯੰਤੀ ਸਮਾਰੋਹਾਂ ਨੂੰ ਜਾਰੀ ਰੱਖੇਗਾ, ਜੋ ਕਿ ਭਾਸ਼ਾਈ ਵਿਭਿੰਨਤਾ ਦੀ ਰੱਖਿਆ ਅਤੇ ਪ੍ਰਫੁੱਲਤ ਕਰਨ ਲਈ 25 ਸਾਲਾਂ ਤੋਂ ਵੱਧ ਵਿਸ਼ਵਵਿਆਪੀ ਯਤਨਾਂ ਨੂੰ ਦਰਸਾਉਂਦਾ ਹੈ। ਜਿਵੇਂ ਆਜ਼ਾਦੀ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਸੀ, ਉਸੇ ਤਰ੍ਹਾਂ ਭਾਸ਼ਾ ਦੀ ਆਜ਼ਾਦੀ ਲਈ ਵੀ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਸਾਨੂੰ ਆਪਣੀ ਭਾਸ਼ਾ ਬਿਨਾਂ ਝਿਜਕ ਬੋਲਣੀ ਚਾਹੀਦੀ ਹੈ। ਅੱਜ, ਪੰਜਾਬੀਆਂ ਦੀ ਬਹਾਦਰੀ ਅਤੇ ਦੋਸਤਾਨਾ ਸੁਭਾਅ ਕਾਰਨ ਪੰਜਾਬ ਦੀ ਭਾਸ਼ਾ, ਪਹਿਰਾਵਾ, ਵਿਹਾਰ ਅਤੇ ਸੱਭਿਆਚਾਰ ਦੁਨੀਆ ਭਰ ਵਿੱਚ ਫੈਲਿਆ ਹੈ। ਮੰਚ ਸੰਚਾਲਨ ਕਰਦੇ ਹੋਏ ਵਿਦਿਆਰਥਣਾਂ ਅਲਨਪ੍ਰੀਤ, ਕਿਰਨਜੋਤ ਅਤੇ ਸੋਨਾਲੀ ਨੇ ਦੱਸਿਆ ਕਿ 21 ਫਰਵਰੀ ਨੂੰ ਮਨਾਇਆ ਜਾਉਣ ਵਾਲਾ ਕੌਮਾਂਤਰੀ ਮਾਂ ਬੋਲੀ ਦਿਵਸ ਬੰਗਲਾਦੇਸ਼ ਵਿੱਚ 1952 ਦੇ ਇਤਿਹਾਸਕ ਭਾਸ਼ਾ ਅੰਦੋਲਨ ਦੀ ਯਾਦ ਦਿਵਾਉਂਦਾ ਹੈ, ਜਿੱਥੇ ਵਿਦਿਆਰਥੀਆਂ ਨੇ ਬੰਗਾਲੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦੇਣ ਦੀ ਮੰਗ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਤਿਹਾਸ ਦੇ ਇਸ ਦੁਰਲੱਭ ਪਲ ਹਨ- ਜਦੋਂ ਲੋਕਾਂ ਨੇ ਆਪਣੀ ਮਾਂ ਬੋਲੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਬੰਗਲਾਦੇਸ਼ ਨੂੰ ਇੱਕ ਵਿਸ਼ਵ ਵਿਆਪੀ ਜਸ਼ਨ ਮਨਾਉਣ ਲਈ ਪ੍ਰੇਰਿਤ ਕੀਤਾ। ਯੂਨੈਸਕੋ ਨੇ 1999 ਵਿੱਚ ਅਧਿਕਾਰਤ ਤੌਰ ‘ਤੇ ਕੌਮਾਂਤਰੀ ਮਾਂ ਬੋਲੀ ਦਿਹਾਡਾ ਦਾ ਐਲਾਨ ਕੀਤਾ। 1947 ਵਿੱਚ ਪਾਕਿਸਤਾਨ ਦੀ ਸਿਰਜਣਾ ਤੋਂ ਬਾਅਦ, ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਬਹੁਗਿਣਤੀ ਆਬਾਦੀ ਵਲੋ ਬੰਗਾਲੀ ਬੋਲੀ ਜਾਣ ਦੇ ਬਾਵਜੂਦ, ਉਰਦੂ ਨੂੰ ਇੱਕੋ ਇੱਕ ਰਾਸ਼ਟਰੀ ਭਾਸ਼ਾ ਘੋਸ਼ਿਤ ਕੀਤਾ ਗਿਆ।


