ਕੇ.ਵੀ.ਕੇ ਲੰਗੜੋਆ ਵਿਖੇ “ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ” ਬਾਰੇ ਕਿੱਤਾ-ਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ

ਨਵਾਂਸ਼ਹਿਰ 24 ਫਰਵਰੀ (ਹਰਿੰਦਰ ਸਿੰਘ)ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ ਅਟਾਰੀ (ਜੋਨ-1) ਲੁਧਿਆਣਾ ਦੀ ਅਗਵਾਈ ਹੇਠ ਪੀ.ਏ.ਯੂ.ਕ੍ਰਿਸ਼ੀਵਿਗਿਆਨ ਕੇਂਦਰ ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਮਿਤੀ 17.02.2026 ਤੋਂ 23.02.2026 ਤੱਕ ” ਫਲਾਂ ਅਤੇ ਸਬਜੀਆਂ ਦੀ ਸ਼ਾਂਭ ਸੰਭਾਲ ਅਤੇ ਮੁੱਲ ਵਾਧਾ ” ਵਿਸ਼ੇ ਤੇ ਇੱਕ ਕਿੱਤਾ ਮੁੱਖੀ ਸਿਖਲਾਈ ਕੈਂਪ ਲਗਾਇਆ ਗਿਆ। ਇਹ ਸਿਖਲਾਈ ਕੈਂਪ ਕੇ.ਵੀ.ਕੇ ਦੇ ਡਾ.ਪਰਦੀਪਕੁਮਾਰ,ਡਿਪਟੀ ਡਾਇਰੈਕਟਰ (ਸਿਖਲਾਈ) ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਨੇ ਮਨੁੱਖੀ ਸਿਹਤ ਲਈ ਮੌਸਮੀ ਫਲਾਂ ਅਤੇ ਸਬਜੀਆਂ ਦੀ ਪੌਸ਼ਟਿਕਤਾ ਅਤੇ ਇਨ੍ਹਾਂ ਨੂੰ ਲੰਮੇਂ ਸਮੇਂ ਤੱਕ ਸੁਰੱਖਿਅਤ ਰੱਖਣ ਦੀ ਲੋੜ ਤੇ ਜੋਰ ਦਿੱਤਾ। ਡਾ.ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਇਸ ਕੈਂਪ ਦੌਰਾਨ ਕੱਚੇ ਫਲਾਂ ਅਤੇ ਸਬਜੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਅਤੇਉਨ੍ਹਾਂ ਨੂੰ ਆਧੁਨਿਕ ਉਤਪਾਦਾਂ ਵਿੱਚ ਬਦਲਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਹੀ ਤਕਨੀਕਾਂ ਨਾਲ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਕਰਕੇ ਅਸੀ ਨਾ ਸਿਰਫ ਇਨ੍ਹਾਂ ਦੀ ਵਰਤੋਂ ਦੀ ਮਿਆਦ ਵਧਾ ਸਕਦੇ ਹਾਂ,ਸਗੋਂ ਸਾਰਾ ਸਾਲ ਪੋਸ਼ਟਿਕ ਖੁਰਾਕ ਵੀ ਪ੍ਰਾਪਤ ਕਰ ਸਕਦੇ ਹਾਂ। ਕੈਂਪ ਦੇ ਸਿਖਿਆਰਥੀਆਂ ਨੂੰ ਹੇਠ ਲਿਖੇ ਉਤਪਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ।• ਸੁਰੱਖਿਅਤ ਕੀਤੇ ਉਤਪਾਦ (Preserve) :-ਅਮਰੂਦ,ਪਪੀਤਾ ਅਤੇ ਕਿੰਨੂੰ ਦਾ ਜੈਮ,ਗਾਜਰ ਤੇ ਆਵਲੇ ਦੀ ਚਟਨੀ ਅਤੇ ਟਮਾਟਰ ਦੀ ਚਟਨੀ।ਪੀਣ ਵਾਲੇ ਪਦਾਰਥ : ਨਿੰਬੂ ਅਤੇ ਸੰਤਰੇ ਦਾ ਸਕੈਸ਼।ਅਚਾਰ ਨਿੰਬੂ-ਖੁੰਬਾਂ ਅਤੇ ਹਲਦੀ ਦਾ ਅਚਾਰ ਕਨਫੈਕਸ਼ਨਰੀ : -ਟੂਟੀ-ਫਰੂਟੀ ਰੇਣੂ ਬਾਲਾ,ਡੈਮੋਸਟੇਟਰ (ਗ੍ਰਹਿ ਵਿਗਿਆਨ) ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਪੈਕਿੰਗ ਅਤੇ ਸਹੀ ਲੇਬਲਿੰਗ ਕਰਕੇ ਇਨ੍ਹਾਂਸੁਰੱਖਿਅਤ ਕੀਤੇ ਉਤਪਾਦਾਂ ਨੂੰ ਕਿਸ ਤਰ੍ਹਾਂ ਬਜਾਰ ਵਿੱਚ ਵੇਚਣ ਯੋਗ ਬਣਾਇਆ ਜਾ ਸਕਦਾ ਹੈ।ਡਾ.ਆਰਤੀ ਵਰਮਾਂ,ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਵੱਲੋਂ ਘਰੇਲੂ ਜੀਵਨ ਵਿੱਚ ਪੌਸਟਿਕ ਖੁਰਾਕ ਦੇ ਲਾਭਾਂ ਬਾਰੇ ਚਰਚਾ ਕੀਤੀ ਅਤੇ ਅੰਤ ਵਿੱਚ ਡਾ. ਰਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹਆਪਣੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਸਾਰੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

error: Content is protected !!