ਔੜ 24 ਫਰਵਰੀ (ਮਨਦੀਪ ਦੁੱਗਲ ਹਰਵਿੰਦਰ ਸਿੰਘ )ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਔੜ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਨੌਜਵਾਨ ਨੂੰ ਨਸ਼ੀਲੇ ਕੈਪਸੂਲਾਂ ਅਤੇ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।ਥਾਣਾ ਮੁਖੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਫ਼ਤੀਸ਼ੀ ਅਫ਼ਸਰ ਸਬ ਇੰਸਪੈਕਟਰ ਜਸਵਿੰਦਰ ਸਿੰਘ , ਏ ਐਸ ਆਈ ਨਿਰਮਲ ਕੁਮਾਰ, ਹੈਡ ਕਾਸਟੇਬਲ ਪ੍ਰਮੇਸ਼ ਕੁਮਾਰ ਅਤੇ ਡਰਾਈਵਰ ਏ ਐਸ ਆਈ ਨਿਰਮਲ ਦਾਸ ਸਮੇਤ ਸਰਕਾਰੀ ਗੱਡੀ ਵਿੱਚ ਸਵਾਰ ਹੋ ਕੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦੇ ਨੇੜੇ ਪਹੁੰਚੀ, ਤਾਂ ਸਾਹਮਣੇ ਤੋਂ ਆ ਰਹੀ ਇੱਕ ਲਾਲ ਰੰਗ ਦੀ ਆਲਟੋ ਕਾਰ ਦੇ ਚਾਲਕ ਨੇ ਪੁਲਿਸ ਦੀ ਗੱਡੀ ਦੇਖ ਕੇ ਘਬਰਾਹਟ ਵਿੱਚ ਇਕਦਮ ਬਰੇਕ ਮਾਰੀ ਅਤੇ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਾਰ ਅਚਾਨਕ ਬੰਦ ਹੋ ਗਈ।ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕਾਰ ਸਵਾਰ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਪਰਮਜੀਤ ਸਿੰਘ ਵਾਸੀ ਸਾਹਲੋਂ ਵਜੋਂ ਹੋਈ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੇਅਰ ਲੀਵਰ ਦੇ ਕੋਲ ਬਣੇ ਖਾਨੇ ਵਿੱਚੋਂ10 ਨਸ਼ੇ ਲਈ ਵਰਤੇ ਜਾਣ ਵਾਲੇ ਕੈਪਸੂਲ ਬਰਾਮਦ ਹੋਏ। ਹੈਰਾਨੀ ਦੀ ਗੱਲ ਇਹ ਸੀ ਕਿ ਕੈਪਸੂਲਾਂ ਦੇ ਪੱਤੇ ਉੱਤੋਂ ਬੈਚ ਨੰਬਰ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਜਾਣਬੁੱਝ ਕੇ ਮਿਟਾਈ ਗਈ ਸੀ।ਮੁਲਜ਼ਮ ਕੋਲੋਂ ਇਨ੍ਹਾਂ ਕੈਪਸੂਲਾਂ ਸਬੰਧੀ ਕੋਈ ਵੀ ਡਾਕਟਰੀ ਪਰਚੀ ਜਾਂ ਲਾਇਸੰਸ ਨਹੀਂ ਮਿਲਿਆ । ਪੁਲਿਸ ਨੇ ਮਾਮਲਾ ਦੇਜ ਕਰਕੇ ਅਗਲੇਰੀ ਜਾਂਚ ਅਰੰਭ ਕਰ ਦਿਤੀ ਹੈ

