ਐਨ ਆਰ ਆਈ ਵਲੋਂ ਆਪਣੀ ਮਾਤਾ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸੋਨੇ ਦਾ ਚੌਰ ਸਾਹਿਬ ਭੇਟ ਕੀਤਾ/ ਮਾਪਿਆਂ ਦੀ ਸੇਵਾ ਰੱਬ ਦੇ ਸਮਾਨ ਹੈ- ਸੋਹਣ ਸਿੰਘ ਯੂ.ਕੇ

ਨਵਾਂਸ਼ਹਿਰ 25 ਫਰਵਰੀ (ਹਰਿੰਦਰ ਸਿੰਘ)ਐਨਆਰਆਈ ਸੋਹਣ ਸਿੰਘ ਯੂ ਕੇ ਹਾਲ ਵਾਸੀ ਝਿੱਕਾ ਨੇੜੇ ਬੰਗਾ ਵਲੋਂ ਆਪਣੀ ਮਾਤਾ ਸਵ: ਚੰਨਣ ਕੌਰ ਦੀ ਯਾਦ ਵਿੱਚ ਨਾਨਕੇ ਪਿੰਡ ਉੜਾਪੜ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੂੰ ਸੋਨੇ ਦਾ ਚੌਰ ਸਾਬ ਭੇਟ ਕੀਤਾ ਗਿਆ ਇਸ ਮੌਕੇ ਐਨਆਰਆਈ ਸੋਹਣ ਸਿੰਘ ਯੂਕੇ ਨੇ ਆਖਿਆ ਕਿ ਅਸੀ ਅੱਜ ਜੋ ਵੀ ਹਾਂ ਆਪਣੇ ਮਾਤਾ ਪਿਤਾ ਦੀ ਬਦੌਲਤ ਹਾਂ ਅਗਰ ਅਸੀ ਇਸ ਮੁਕਾਮ ਤੇ ਪਹੁੰਚੇ ਹਾਂ ਤਾਂ ਸਾਡੇ ਮਾਪਿਆਂ ਦੀ ਮਿਹਨਤ ਦਾ ਨਤੀਜਾ ਹੈ ਤੇ ਸਾਨੂੰ ਜਿਉਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਸਾਡਾ ਅਸਲ ਰੱਬ ਸਾਡੇ ਮਾਪੇ ਹਨ ਸਾਨੂੰ ਕਿਤੇ ਤੀਰਥ ਘੁੰਮਣ ਦੀ ਲੋੜ ਨਹੀਂ ਸਾਡੇ ਮਾਪੇ ਸਾਡਾ ਸਭ ਕੁੱਝ ਹਨ ਮਾਪਿਆਂ ਦੀ ਸੇਵਾ ਰੱਬ ਦੀ ਸੇਵਾ ਤੋਂ ਉਪਰ ਹੈ ਮਾਪਿਆ ਦਾ ਸਤਿਕਾਰ ਰੱਬ ਦਾ ਸਤਿਕਾਰ ਕਰਨ ਦੇ ਬਰਾਬਰ ਹੈ ਬਾਕੀ ਰਿਸ਼ਤੇ ਨਾਤਿਆਂ ਨਾਲੋਂ ਮਾਪਿਆ ਦਾ ਰਿਸ਼ਤਾ ਅਲੱਗ ਹੈ ਤੇ ਸਾਨੂੰ ਮਾਪਿਆ ਦੀ ਯਾਦ ਵਿੱਚ ਸਮਾਜ ਸੇਵੀ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੋਕੇ ਪ੍ਰਬੰਧਕਾਂ ਨੇ ਦੱਸਿਆ ਕਿ ਐਨਆਰਆਈ ਸੋਹਣ ਸਿੰਘ ਯੂਕੇ ਵਲੋਂ ਪਹਿਲਾਂ ਵੀ ਅਨੇਕਾਂ ਕਾਰਜਾਂ ਲਈ ਤੇ ਗੁਰਦੁਆਰਾ ਸਾਹਿਬ ਲਈ ਵਿਸ਼ੇਸ਼ ਸੇਵਾ ਕਰਦੇ ਰਹਿੰਦੇ ਹਨ ਸਮੂਹ ਪ੍ਰਬੰਧਕ ਕਮੇਟੀ ਵਲੋਂ ਇਸ ਕਾਰਜ ਲਈ ਐਨਆਰਆਈ ਸੋਹਣ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਮੌਕੇ ਪ੍ਰਬੰਧਕਾਂ ਤੋ ਇਲਾਵਾ ਡਾ ਕਸ਼ਮੀਰ ਸਿੰਘ ਢਿਲੋਂ ਸੁਜੋਵਾਲ, ਭਾਈ ਪੰਜਾਬ ਸਿੰਘ ਸੁੱਜੋਵਾਲ,ਗਿਆਨੀ ਸੋਹਣ ਸਿੰਘ ਸੇਵਕ ਜਗਤਪੁਰ ਤੇ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!