ਸਹਿਯੋਗ ਸੇਵਾ ਸੁਸਾਇਟੀ ਵੱਲੋਂ ਖ਼ੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਦਾ ਪੋਸਟਰ ਜਾਰੀ


ਨਵਾਂਸ਼ਹਿਰ 28 ਫਰਵਰੀ (ਹਰਿੰਦਰ ਸਿੰਘ) ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਸਹਿਯੋਗ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਹਰੇਕ ਮਹੀਨੇ ਰਾਸ਼ਨ ਅਤੇ ਵਿਦਿਆਰਥੀਆਂ ਨੂੰ ਪੜਾਈ ਵਿੱਚ ਸਹਾਇਤਾ ਕਰਨ ਲਈ ਵਰਦੀਆਂ ਅਤੇ ਸਟੇਸ਼ਨਰੀ ਦੀ ਸੇਵਾ ਕੀਤੀ ਜਾਂਦੀ ਹੈ। ਮਾਨਵਤਾ ਦੀ ਭਲਾਈ ਲਈ ਪਹਿਲਾ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ 08 ਮਾਰਚ ਨੂੰ ਬਾਈ ਦੀ ਦੀ ਕੁਟੀਆ ਪੰਡੋਰਾ ਮੁਹੱਲਾ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਦਾ ਪੋਸਟਰ ਅਤੇ ਕਾਰਡ ਕੱਲ ਸਾਰੇ ਮੈਂਬਰਾਂ ਦੀ ਮੀਟਿੰਗ ਵਿੱਚ ਜਾਰੀ ਕੀਤਾ ਗਿਆ। ਇਹ ਪੋਸਟਰ ਜਾਰੀ ਕਰਨ ਸਮੇਂ ਸੁਸਾਇਟੀ ਦੇ ਚੇਅਰਮੈਨ ਪ੍ਰਦੀਪ ਜੋਸ਼ੀ ਅਤੇ ਪ੍ਰਧਾਨ ਪ੍ਰਦੀਪ ਧੀੰਗੜਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਂ ਦਾਨ ਹੈ। ਕਿਸੇ ਦੀ ਜਿੰਦਗੀ ਬਚਾਉਣ ਲਈ ਨਿਸਵਾਰਥ ਸੇਵਾ ਉਤੱਮ ਸੇਵਾ ਹੈ। ਸੁਸਾਇਟੀ ਦੇ ਸਕੱਤਰ ਮਨੀਸ਼ ਖੋਸਲਾ ਅਤੇ ਸੁਸਾਇਟੀ ਮੈਂਬਰ ਤਰਸੇਮ ਲਾਲ ਨੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕੈਂਪ ਵਿੱਚ ਵੱਧ ਚੜ੍ਹ ਕੇ ਖੂਨਦਾਨ ਕਰਨ ਅਤੇ ਹੈਲੱਥ ਚੈੱਕਅਪ ਕਰਵਾਉਣ ਲਈ ਸਵੇਰੇ 10 ਬੱਜੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਪ੍ਰਦੀਪ ਜੋਸ਼ੀ, ਪ੍ਰਧਾਨ ਪ੍ਰਦੀਪ ਧੀਂਗੜਾ, ਸਕੱਤਰ ਮਨੀਸ਼ ਖੋਸਲਾ, ਚੇਤਨ ਸ਼ਰਮਾਂ, ਦੀਪਕ ਵਰਮਾ, ਤਰਸੇਮ ਲਾਲ, ਕਰਨ ਕਾਲੜਾ, ਰਿਦਮ ਅਰੋੜਾ, ਵਿਨੋਦ ਹਾਂਡਾ, ਮਨੀਸ਼ ਸ਼ਾਰਦਾ, ਰਵੀ ਸ਼ੰਕਰ, ਨਵੀਨ ਵਰਮਾ, ਮੁਕੁਲ ਕਪੂਰ, ਸੁਰੇਸ਼ ਸ਼ਰਮਾਂ, ਹਰਸ਼ ਮੁਰਗਈ, ਵਿੱਕੀ ਸੈਣੀ, ਪ੍ਰਦੀਪ ਸ਼ਰਮਾਂ, ਸੰਜੀਵ ਸ਼ਰਮਾਂ, ਗੌਰਵ ਕਪੂਰ, ਕੁਮਾਰ ਵਰਮਾ,ਸੋਨੂੰ ਹਾਂਡਾ,ਮਨੋਜ ਪੁੰਜ ਅਤੇ ਕੰਚਨ ਅਰੋੜਾ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!