ਨਵਾਂਸ਼ਹਿਰ 07 ਮਾਰਚ (ਹਰਿੰਦਰ ਸਿੰਘ)ਔੜ ਦੇ ਸੈਂਟਰ ਹੈਡ ਟੀਚਰ ਸ਼੍ਰੀ ਬਲਜੀਤ ਸਿੰਘ ਦੀ ਦੇਖਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬੈਰਸੀਆਂ ਵਿਖੇ ਹੈਂਡ ਮੇਡ ਟੀਚਿੰਗ ਲਰਨਿੰਗ ਮਟੀਰੀਅਲ (ਟੀ. ਐੱਲ. ਐੱਮ )ਦੀ ਵਰਕਸ਼ਾਪ ਲਗਾਈ ਗਈ। ਇਸ ਮੌਕੇ ਦੱਸਿਆ ਕਿ ਵਰਕਸ਼ਾਪ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗੀ। ਇਸ ਵਰਕਸ਼ਾਪ ‘ਚ ਪ੍ਰਥਮ ਜਿਲ੍ਹਾ ਕੋਆਰਡੀਨੇਟਰ ਆਰਤੀ ਅਤੇ ਪ੍ਰਥਮ ਕੋਆਰਡੀਨੇਟਰ ਮੰਜੂ ਨੇ ਵਲੋ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ ਗਈ। ਵਰਕਸ਼ਾਪ ਅਧਿਆਪਕਾਂ ਲਈ ਆਯੋਜਿਤ ਕੀਤੀ ਜਾਣ ਵਾਲੀ ਇਕ ਸਿਖਲਾਈ ਪ੍ਰਕਿਰਿਆ ਹੈ ਜਿਸ ਵਿੱਚ ਘੱਟ ਲਾਗਤ ਸਮੱਗਰੀ ਦੀ ਵਰਤੋ ਕਰਕੇ ਪ੍ਰਭਾਵਸ਼ਾਲੀ ਸਿੱਖਣ ਸਿਖਾਉਣ ਵਾਲੀ ਸਮੱਗਰੀ ਸਿਖਾਈ ਦਿੱਤੀ ਗਈ । ਇਸ ਦਾ ਮੁੱਖ ਮਕਸਦ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਦਿਲਚਸਪ ਅਤੇ ਸਰਗਰਮ ਬਣਾਉਣਾ ਹੈ।।

