ਬਲੱਡ ਡੋਨਰ ਕੌਂਸਲ ਨਵਾਂਸ਼ਹਿਰ ਵਿਖੇ ਆਯੋਜਿਤ ਕੀਤਾ ਗਿਆ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ

ਨਵਾਂਸ਼ਹਿਰ 8 ਮਾਰਚ (ਹਰਿੰਦਰ ਸਿੰਘ ) ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ, ਸਰੀਰ ਦਾਨੀ ਸਵ: ਕਾ: ਮੁਕੰਦ ਲਾਲ ਯਾਦਗਾਰੀ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ ਜਿਸ ਦਾ ਉਦਘਾਟਨ ਸਵਰਗਵਾਸੀ ਦੀ ਪਤਨੀ ਜਸਵੀਰ ਕੌਰ ਮਹਿੰਦੀਪੁਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਕੈਂਪ ਦੇ ਪ੍ਰੇਰਕ ਸਵਰਗਵਾਸੀ ਦੀ ਧੀ ਮੈਡਮ ਪੰਕਜ ਕੁਮਾਰੀ ਡਿਪਟੀ ਡਾਇਰੈਕਟਰ ਲੈਬੌਰਟਰੀਜ਼, ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਚੰਡੀਗੜ੍ਹ ਬਣੇ ਜਿਹਨਾਂ ਦੇ ਨਾਲ੍ਹ ਅੰਮ੍ਰਿਤ ਰਾਜ, ਗੁਰਪ੍ਰੀਤ ਸਿੰਘ ਤੇ ਰਾਜਨ ਕੁਮਾਰ ਨੇ ਤੇ ਜਵਾਈ ਪੁੱਤਰ ਬਲਜੀਤ ਸਿੰਘ ਨੇ ਖੁਦ ਆਰੰਭ ਵਿੱਚ ਖੂਨਦਾਨ ਕੀਤਾ। ਬਲੱਡ ਸੈਂਟਰ ਦੀ ਤਕਨੀਕੀ ਟੀਮ ਦੀ ਅਗਵਾਈ ਡਾ. ਅਜੇ ਬੱਗਾ ਨੇ ਕੀਤੀ ਜਦਕਿ ਰਾਜਿੰਦਰ ਠਾਕੁਰ, ਕਪਿੱਲ ਸ਼ਰਮਾ, ਕੁਲਵਿੰਦਰ ਸਿੰਘ, ਵਿਸ਼ਾਲ ਸ਼ਰਮਾ,ਜਸਕਰਨ ਸਿੰਘ ਨੇ ਤਕਨੀਕੀ ਸੇਵਾ ਸੰਭਾਲ੍ਹੀ। ਖ਼ਬਰਾਂ ਲਿਖੇ ਜਾਣ ਤੱਕ 41 ਵਿਅਕਤੀ ਖੂਨਦਾਨ ਕਰ ਚੁੱਕੇ ਸਨ। ਮੈਨੇਜਰ ਮਨਮੀਤ ਸਿੰਘ ਨੇ ਕੈਂਪ ਦੀ ਪ੍ਰਸਾਸ਼ਨਿਕ ਡਿਊਟੀ ਦੀ ਅਗਵਾਈ ਕੀਤੀ। ਬੀ.ਡੀ.ਸੀ ਦੇ ਸਕੱਤਰ ਜੇ ਐਸ ਗਿੱਦਾ ਨੇ ਵਿਸ਼ਵ ਮਹਿਲਾ ਦਿਵਸ ਦੀ ਮਹੱਤਤਾ ਦਾ ਵਰਨਣ ਕੀਤਾ ਤੇ ਉਹਨਾਂ ਦੱਸਿਆ ਕਿ ਇਸ ਸਾਲ ਦਾ ਥੀਮ “ਅਧਿਕਾਰ, ਇਨਸਾਫ ਤੇ ਕਾਰਵਾਈ” ਰੱਖਿਆ ਗਿਆ ਹੈ ਜਿਸ ਦਾ ਮੰਤਵ ਮਹਿਲਾਵਾਂ ਤੇ ਲੜਕੀਆਂ ਲਈ ਕਾਨੂੰਨੀ ਸੁਰੱਖਿਆ ਤੇ ਲਿੰਗ-ਭੇਦ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਰੱਖਿਆ ਗਿਆ ਹੈ। ਡਾਕਟਰ ਅਜੇ ਬੱਗਾ ਨੇ ਆਖਿਆ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਦੇ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਵਜਨ ਘੱਟੋ ਘੱਟ 45 ਕਿਲੋ ਹੋਵੇ, ਹੀਮੋਗਲੋਬਿਨ 12.5 ਗ੍ਰਾਮ ਪ੍ਰਤੀਸ਼ਤ ਹੋਵੇ ਤਿੰਨ ਮਹੀਨੇ ਦੇ ਫਰਕ ਉਪ੍ਰੰਤ ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰ ਸਕਦੇ ਹਨ। ਇਸ ਮੌਕੇ ਮਾਤਾ ਜਸਵੀਰ ਕੌਰ, ਧੀ ਪੰਕਜ ਕੁਮਾਰੀ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਡਾ. ਰਾਹੁਲ ਦੇਵ, ਸੰਦੀਪ ਕੁਮਾਰ, ਮੈਡਮ ਮੇਨਕਾ, ਬਲਜੀਤ ਸਿੰਘ, ਸਰਪੰਚ ਨਿੰਦਰ ਮਾਈਦਿੱਤਾ, ਚੰਡੀਗੜ੍ਹ ਤੋਂ ਅੰਮ੍ਰਿਤ ਰਾਜ, ਗੁਰਪ੍ਰੀਤ ਸਿੰਘ,ਰਾਜਨ ਕੁਮਾਰ ਵਿਸ਼ੇਸ਼ ਤੌਰ ਤੇ ਹਾਜਰ ਸਨ। ਬੀ.ਡੀ.ਸੀ ਵਲੋਂ‌ ਸਵ: ਮੁਕੰਦ ਲਾਲ ਦੇ ਧਰਮਪਤਨੀ ਮਾਤਾ ਜਸਵੀਰ ਕੌਰ ਤੇ ਪ੍ਰੀਵਾਰ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!