ਸਾਹਿਬ ਢਾਬੇ ਤੇ ਖੜ੍ਹੀ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ

ਨਵਾਂਸ਼ਹਿਰ 11 ਮਾਰਚ (ਹਰਿੰਦਰ ਸਿੰਘ) ਬਲਾਚੌਰ ਰੋਪੜ ਮੁੱਖ ਮਾਰਗ ‘ਤੇ ਸਥਿਤ ਪਿੰਡ ਜੰਡੀ ਟੰਡੋਹ ਨਜ਼ਦੀਕ ‘ਸਾਹਿਬ ਢਾਬੇ’ ਤੇ ਖਾਣਾ ਖਾਣ ਲਈ ਰੁਕੇ ਇੱਕ ਪਰਿਵਾਰ ਦੀ ਮਹਿੰਦਰਾ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਿਤ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਲਿੰਦਰ ਸਿੰਘ ਵਾਸੀ ਖਰੜ ਮੂਲ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ 2 ਸਾਲਾ ਲੜਕੀ ਨਾਲ ਕਾਲੇ ਰੰਗ ਦੀ ਥਾਰ ਕਾਰ PB 65 BK 9494 ‘ਤੇ ਆਪਣੇ ਪਿੰਡ ਤੋਂ ਖਰੜ ਜਾ ਰਿਹਾ ਸੀ। ਦੁਪਹਿਰ ਕਰੀਬ 3:20 ਵਜੇ ਉਹ ਸਾਹਿਬ ਢਾਬਾ ‘ਤੇ ਖਾਣਾ ਖਾਣ ਲਈ ਰੁਕੇ। ਜਦੋਂ ਉਹ ਕਰੀਬ 3:35 ਵਜੇ ਖਾਣਾ ਖਾ ਕੇ ਬਾਹਰ ਆਏ ਤਾਂ ਦੇਖਿਆ ਕਿ ਕਾਰ ਦੀ ਡਰਾਈਵਰ ਸਾਈਡ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ।ਪੀੜਤ ਅਨੁਸਾਰ ਥਾਰ ਦੀ ਪਿਛਲੀ ਸੀਟ ‘ਤੇ ਪਿਆ ਉਸ ਦੀ ਪਤਨੀ ਦਾ ਪਰਸ ਗਾਇਬ ਸੀ, ਜਿਸ ਵਿੱਚ ਸੋਨੇ ਦੀ ਚੈਨ, ਇੱਕ ਸੋਨੇ ਦਾ ਕੜਾ ਅਤੇ 5 ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ ਕਿੱਟੀ ਸੈੱਟ, ਨੱਥ ਅਤੇ ਬੱਚੀ ਦੇ ਸੋਨੇ ਦੇ ਝੁੰਮਕੇ।ਚਾਂਦੀ ਦੀਆਂ ਝਾਂਜਰਾਂ ਦੇ 6 ਜੋੜੇ, ਚਾਂਦੀ ਦੀਆਂ ਪੇੜੀਆਂ, ਚਾਂਦੀ ਦਾ ਲਾਕਟ ਅਤੇ 4 ਜੋੜੇ ਚਾਂਦੀ ਦੇ ਕੰਗਣ।3000 ਰੁਪਏ ਨਕਦੀ ਸ਼ਾਮਲ ਸੀ।ਸੂਚਨਾ ਮਿਲਦੇ ਹੀ ਥਾਣਾ ਕਾਠਗੜ੍ਹ ਦੇ ਏ.ਐਸ.ਆਈ. ਮਨੋਜ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਧਾਰਾ 305, 324 ਬੀ ਨ ਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!