ਨਵਾਂਸ਼ਹਿਰ 23 ਮਾਰਚ (ਹਰਿੰਦਰ ਸਿੰਘ/ਮਨਦੀਪ ਦੁੱਗਲ/ਹਰਵਿੰਦਰ ਸਿੰਘ) ਸ਼ਹੀਦ ਭਗਤ ਸਿੰਘ,ਸ਼ਹੀਦ ਸੁਖਦੇਵ,ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦੀ ਸਮਾਰਕ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਵਿਧਾਇਕ ਡਾ ਨੱਛਤਰ ਪਾਲ ਵਲੋਂ ਅੱਜ ਸ਼ਹੀਦੀ ਦਿਹਾੜੇ ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਖਟਕੜ ਕਲਾਂ ਵਿਖੇ ਨਿਮਰ ਪੁਸ਼ਪਾਂਜਲੀ ਅਰਪਿਤ ਕੀਤੀ l ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾ ਨਿਆਂ, ਸੱਚ ਅਤੇ ਦੇਸ਼ ਪ੍ਰੇਮ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆਓ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਦਿਖਾਏ ਰਾਹ ‘ਤੇ ਚੱਲਣ ਦਾ ਸੰਕਲਪ ਕਰੀਏ ਅਤੇ ਇੱਕ ਨਿਆਂਪੂਰਨ ਤੇ ਖੁਸ਼ਹਾਲ ਸਮਾਜ ਦੀ ਰਚਨਾ ਕਰੀਏ। ਇਸ ਮੋਕੇ ਤੇ ਸੂਬਾ ਸਕੱਤਰ ਦਿਲਬਾਗ ਮਹਿੰਦੀਪੁਰ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਜਿਲਾ ਇੰਚਾਰਜ ਮਨੋਹਰ ਕਮਾਮ, ਰਾਕੇਸ਼ ਕੁਮਾਰ ਬਲਾਕ ਸੰਮਤੀ ਮੈਬਰ, ਕਸ਼ਮੀਰ ਕੋਟ ਰਾਂਝਾ,ਜਿਲਾ ਵਾਇਸ ਪ੍ਰਧਾਨ ਸੁਰਜੀਤ ਕਰੀਹਾ, ਪਲਵਿੰਦਰ ਸੂਦ, ਹਰ ਨਰਿੰਜਨ ਬੇਗਮਪੁਰ,ਗੁਰਮੁਖ ਨੌਰਦ ਉਪ ਪਰਧਾਨ ਨਗਰ ਕੋਂਸਲ ਨਵਾ ਸ਼ਹਿਰ ਹਰਵਿੰਦਰ ਹੁਸੈਨ ਚੱਕ,ਡਾ ਮਹਿੰਦਰ ਪਾਲ, ਜਸਵੰਤ ਕਲਸੀ,ਬਲਜਿੰਦਰ ਮੰਗੂਵਾਲ, ਦਿਲਬਾਗ ਕੋਟ ਰਾਂਝਾ,ਕਸ਼ਮੀਰ ਸਿੰਘ ਨਵਾਂਸ਼ਹਿਰ, ਬਲਵਿੰਦਰ ਭੰਗਲ,ਪਰਮਜੀਤ ਸਿੰਘ ਦੋਸਾਂਝ, ਕੁਲਦੀਪ ਬਹਿਰਾਮ, ਮੁਖਤਿਆਰ ਰਾਹੋਂ ਪ੍ਰਕਾਸ਼ ਫਰਾਲਾ ਮਲਕੀਤ ਮੰਢਾਲੀ, ਸਰਪੰਚ ਵਿਜੇ ਕੁਮਾਰ ਕਰੀਹਾ ਬਲਵਿੰਦਰ ਸਿੰਘ ਭੰਗਲ ਆਦਿ ਨੇ ਸ਼ਹੀਦ ਦੀ ਸਮਾਰਕ ਤੇ ਸਿਜਦਾ ਕੀਤਾ।

